24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਦੋ ਰੋਜ਼ਾ ਯੰਗ ਲੀਡਰਜ਼ ਸੰਮੇਲਨ ਸਮਾਪਤ

ਲੁਧਿਆਣਾ, 23 ਅਗਸਤ (ਪ. ਪ .)

Ad Position 21
No active advertisement
ਅਜੀਤ ਡੈਸਕ 24-08-2026
ਲੁਧਿਆਣਾ, 23 ਅਗਸਤ (ਪ. ਪ .)-ਇਨੀਸ਼ੀਏਟਰਜ਼ ਆਫ਼ ਚੇਂਜ ਵਲੋਂ ਗੁਰੂ ਨਾਨਕ ਦੇਵ ਭਵਨ ਵਿਖੇ ਦੋ ਰੋਜ਼ਾ ਯੰਗ ਲੀਡਰਜ਼ ਸੰਮੇਲਨ ਦੇ ਦੂਜੇ ਦਿਨ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਮਾਹਿਰਾਂ ਅਤੇ ਨੌਜਵਾਨਾਂ ਵਿਚਕਾਰ ਵਿਚਾਰ-ਵਟਾਂਦਰਾ ਹੋਇਆ। ਸਿਕੰਦਰ ਸਿੰਘ ਧੁੱਡੀਕੇ ਅਤੇ ਰਣਜੀਤ ਬਜਾਜ ਨੇ ਸੰਬੋਧਨ ਕਰਦੇ ਹੋਏ ਲੀਡਰਸ਼ਿਪ, ਮਹੱਤਵਾਕਾਂਕਸ਼ਾ, ਅਨੁਸ਼ਾਸਨ ਅਤੇ ਨੌਜਵਾਨਾਂ ਵਲੋਂ ਆਪਣੇ ਭਵਿੱਖ ਦੀ ਜ਼ਿੰਮੇਵਾਰੀ ਖੁਦ ਸੰਭਾਲਣ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਰਚਨਾਤਮਕਤਾ ਨੂੰ ਕਰੀਅਰ ਵਜੋਂ ਅਪਣਾਉਣ ਦੇ ਮੌਕਿਆਂ ’ਤੇ ਚਰਚਾ ਕੀਤੀ।ਫ਼ਿਲਮ ਮੇਕਿੰਗ ਪੈਨਲ ਵਿਚ ਬੰਟੀ ਬੈਂਸ, ਤੇਜਿੰਦਰ ਸਿੰਘ ਅਤੇ ਜਗਦੀਪ ਵਾਰਿੰਗ ਨੇ ਪੰਜਾਬ ਦੀ ਫ਼ਿਲਮ, ਸੰਗੀਤ ਅਤੇ ਮਨੋਰੰਜਨ ਇੰਡਸਟਰੀ ਵਿੱਚ ਨੌਜਵਾਨਾਂ ਲਈ ਉਪਲਬਧ ਮੌਕਿਆਂ ਬਾਰੇ ਵਿਚਾਰ ਸਾਂਝੇ ਕੀਤੇ।ਪ੍ਰੋਗਰਾਮ ਦੇ ਆਖਰੀ ਸੈਸ਼ਨ “ਆਸਕ ਯੋਰ ਲੀਡਰ” ਵਿਚ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਲੀਡਰਸ਼ਿਪ, ਸ਼ਾਸਨ, ਰੋਜ਼ਗਾਰ ਦੇ ਮੌਕਿਆਂ ਅਤੇ ਪੰਜਾਬ ਦੇ ਭਵਿੱਖ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ ਅਤੇ ਪ੍ਰਮੁੱਖ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਵਿਖੇ ਸੰਗਤਾਂ ਨੇ ਕਰਵਾਇਆ ਹਫ਼ਤਾਵਾਰੀ ਧਾਰਮਿਕ ਸਮਾਗਮ ਅਗਲੀ ਖ਼ਬਰ ਇਕਾਈ ਹਸਪਤਾਲ ਵਿਖੇ ਰਾਸ਼ਟਰੀ ਸਰਜੀਕਲ ਓਨਕੋਲੋਜੀ ਦਿਵਸ ਮਨਾਇਆ
Ad Position 24