22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਲਾਸਟਿਕ ਦੀ ਚਮਕ ਹੇਠ ਲੁਕਿਆ ਸਿਹਤ ਦਾ ਖ਼ਤਰਾ ! ਪਿੱਤਲ ਤੋਂ ਸਟੀਲ ਅਤੇ ਹੁਣ ਪਲਾਸਟਿਕ ਦੇ ਭਾਂਡੇ ਪੁੱਜੇ ਰਸੋਈ ਤੱਕ

ਫੁੱਲਾਂਵਾਲ, 22 ਅਗਸਤ (ਮਨਜੀਤ ਸਿੰਘ ਦੁੱਗਰੀ)-ਅੱਜ ਪਾਣੀ ਦੀ ਬੋਤਲ ਤੋਂ ਲੈ ਕੇ ਦੁੱਧ, ਦਹੀਂ, ਸਬਜ਼ੀਆਂ, ਮਸਾਲੇ, ਅਚਾਰ ਅਤੇ ਪੱਕਿਆ ਹੋਇਆ ਖਾਣਾ-ਹਰ ਚੀਜ਼ ਪਲਾਸਟਿਕ ਦੀ ਪੈਕਿੰਗ ਜਾਂ ਡੱਬਿਆਂ ਵਿਚ ਸਾਡੇ ਕੋਲ ਪਹੁੰਚਦੀ ਹੈ। ਸਸਤਾ, ਹਲਕਾ ਅਤੇ ਸੁਵਿਧਾਜਨਕ ਹੋਣ ਕਾਰਨ ਪਲਾਸਟਿਕ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ, ਪਰ ਸਵਾਲ ਇਹ ਹੈ ਕਿ ਇਸਦੀ ਵਰਤੋਂ ਦੀ ਕੀਮਤ ਅਸੀਂ ਆਪਣੀ ਸਿਹਤ ਅਤੇ ਵਾਤਾਵਰਣ ਨੂੰ ਤਾਂ ਨਹੀਂ ਚੁਕਾ ਰਹੇ ?

Ad Position 21
No active advertisement
ਸਹੂਲਤ ਦੀ ਦੌੜ ਵਿਚ ਕਿਤੇ ਸਿਹਤ ਨਾਲ ਤਾਂ ਨਹੀਂ ਹੋ ਰਿਹਾ ਖਿਲਵਾੜ ? 23-08-2026
ਫੁੱਲਾਂਵਾਲ, 22 ਅਗਸਤ (ਮਨਜੀਤ ਸਿੰਘ ਦੁੱਗਰੀ)-ਅੱਜ ਪਾਣੀ ਦੀ ਬੋਤਲ ਤੋਂ ਲੈ ਕੇ ਦੁੱਧ, ਦਹੀਂ, ਸਬਜ਼ੀਆਂ, ਮਸਾਲੇ, ਅਚਾਰ ਅਤੇ ਪੱਕਿਆ ਹੋਇਆ ਖਾਣਾ-ਹਰ ਚੀਜ਼ ਪਲਾਸਟਿਕ ਦੀ ਪੈਕਿੰਗ ਜਾਂ ਡੱਬਿਆਂ ਵਿਚ ਸਾਡੇ ਕੋਲ ਪਹੁੰਚਦੀ ਹੈ। ਸਸਤਾ, ਹਲਕਾ ਅਤੇ ਸੁਵਿਧਾਜਨਕ ਹੋਣ ਕਾਰਨ ਪਲਾਸਟਿਕ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ, ਪਰ ਸਵਾਲ ਇਹ ਹੈ ਕਿ ਇਸਦੀ ਵਰਤੋਂ ਦੀ ਕੀਮਤ ਅਸੀਂ ਆਪਣੀ ਸਿਹਤ ਅਤੇ ਵਾਤਾਵਰਣ ਨੂੰ ਤਾਂ ਨਹੀਂ ਚੁਕਾ ਰਹੇ ? ਕਦੇ ਪੰਜਾਬ ਦੇ ਘਰਾਂ ਦੀ ਰਸੋਈ ਵਿਚ ਪਿੱਤਲ, ਤਾਂਬੇ ਅਤੇ ਕਾਂਸੇ ਦੇ ਭਾਂਡਿਆਂ ਦੀ ਵਰਤੋਂ ਆਮ ਕੀਤੀ ਜਾਂਦੀ ਸੀ। ਸਮਾਂ ਬਦਲਿਆ ਤਾਂ ਸਟੀਲ ਨੇ ਰਸੋਈ ਵਿਚ ਆਪਣੀ ਥਾਂ ਬਣਾਈ। ਅੱਜ ਆਧੁਨਿਕ ਜੀਵਨ-ਸ਼ੈਲੀ ਅਤੇ ਸਹੂਲਤ ਦੀ ਦੌੜ ਨੇ ਪਲਾਸਟਿਕ ਨੂੰ ਸਾਡੇ ਘਰ ਦੀ ਰਸੋਈ ਤੱਕ ਪਹੁੰਚਾ ਦਿੱਤਾ ਹੈ। ਪਲਾਸਟਿਕ ਦੇ ਡੱਬੇ, ਕੱਪ, ਪਲੇਟਾਂ, ਬੋਤਲਾਂ ਅਤੇ ਹੋਰ ਸਾਮਾਨ ਇੰਨੇ ਆਮ ਹੋ ਗਏ ਹਨ ਕਿ ਕਈ ਘਰਾਂ ਵਿਚ ਇਨ੍ਹਾਂ ਤੋਂ ਬਿਨਾਂ ਰਸੋਈ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਲੱਗਦੀ ਹੈ। ਜਦਕਿ ਸਿਹਤ ਮਾਹਿਰਾਂ ਵਲੋਂ ਆਮ ਤੌਰ ’ਤੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਭੋਜਨ ਦੇ ਸੰਪਰਕ ਵਿਚ ਆਉਣ ਵਾਲੀ ਸਮਗਰੀ ਦੀ ਚੋਣ ਅਤੇ ਉਸ ਦੀ ਸਹੀ ਵਰਤੋਂ ਵੱਲ ਧਿਆਨ ਦਿੱਤਾ ਜਾਵੇ। ਸਾਡੇ ਘਰਾਂ ਵਿਚ ਅਕਸਰ ਗਰਮ ਦਾਲ, ਸਬਜ਼ੀ, ਚਾਹ ਜਾਂ ਹੋਰ ਭੋਜਨ ਤੁਰੰਤ ਪਲਾਸਟਿਕ ਦੇ ਡੱਬਿਆਂ ਵਿਚ ਪਾ ਦਿੱਤਾ ਜਾਂਦਾ ਹੈ। ਪੁਰਾਣੇ ਜਾਂ ਖ਼ਰਾਬ ਪਲਾਸਟਿਕ ਦੇ ਡੱਬਿਆਂ ਨੂੰ ਲੰਬੇ ਸਮੇਂ ਤੱਕ ਵਰਤਣਾ ਵੀ ਠੀਕ ਨਹੀਂ ਮੰਨਿਆ ਜਾਂਦਾ। ਇਸ ਲਈ ਗਰਮ ਭੋਜਨ ਲਈ ਕੱਚ ਜਾਂ ਸਟੀਲ ਵਰਗੇ ਵਿਕਲਪਾਂ ਨੂੰ ਤਰਜੀਹ ਦੇਣਾ ਇਕ ਸਾਵਧਾਨੀ ਭਰਿਆ ਕਦਮ ਹੋ ਸਕਦਾ ਹੈ। ਪਲਾਸਟਿਕ ਬਾਰੇ ਗੱਲ ਕਰਦਿਆਂ ਇਕ ਗੱਲ ਸਮਝਣੀ ਵੀ ਜ਼ਰੂਰੀ ਹੈ ਕਿ ਭੋਜਨ ਲਈ ਬਣੇ ਅਤੇ ਨਿਯਮਾਂ ਅਨੁਸਾਰ ਸੁਰੱਖਿਅਤ ਮੰਨੇ ਗਏ ਪਲਾਸਟਿਕ ਉਤਪਾਦਾਂ ਦੀ ਵਰਤੋਂ ਅਤੇ ਗ਼ਲਤ ਕਿਸਮ ਦੇ ਪਲਾਸਟਿਕ ਵਿਚ ਗਰਮ ਭੋਜਨ ਰੱਖਣ ਵਿਚ ਵੱਡਾ ਫ਼ਰਕ ਹੈ। ਇਸ ਲਈ ਸਮਝਦਾਰੀ ਨਾਲ ਪਲਾਸਟਿਕ ਦੀ ਵਰਤੋਂ ਆਪਣੇ ਘਰਾਂ ’ਚੋਂ ਘਟਾਉਣਾ ਸਭ ਤੋਂ ਵਧੀਆ ਰਸਤਾ ਹੈ। ਜਦੋਂ ਬਾਜ਼ਾਰ ਵਿਚ ਪਾਣੀ, ਦੁੱਧ, ਤੇਲ, ਮਸਾਲੇ, ਫਲ, ਸਬਜ਼ੀਆਂ ਅਤੇ ਤਿਆਰ ਖਾਣੇ ਤੱਕ ਪਲਾਸਟਿਕ ਦੀ ਪੈਕਿੰਗ ਵਿਚ ਮਿਲ ਰਹੇ ਹੋਣ ਤਾਂ ਪਲਾਸਟਿਕ ਤੋਂ ਪੂਰੀ ਤਰ੍ਹਾਂ ਬਚਣਾ ਮੁਸ਼ਕਿਲ ਹੈ, ਪਰ ਜਿੱਥੇ ਸਾਡੇ ਕੋਲ ਵਿਕਲਪ ਹੈ, ਉੱਥੇ ਪਲਾਸਟਿਕ ਦੀ ਵਰਤੋਂ ਘਟਾਉਣ ਵਿਚ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ। ਸਾਨੂੰ ਸਟੀਲ ਦੀ ਬੋਤਲ, ਕੱਚ ਦੇ ਡੱਬੇ, ਮੁੜ ਵਰਤੇ ਜਾਣ ਵਾਲੇ ਭਾਂਡੇ ਅਤੇ ਕੱਪੜੇ ਦੇ ਥੈਲੇ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਅੱਜ ਲੋੜ ਪਲਾਸਟਿਕ ਦੀ ਬੇਲੋੜੀ ਵਰਤੋਂ ਨੂੰ ਘਟਾਉਣ ਦੀ ਹੈ। ਸਾਡੇ ਵਲੋਂ ਵਰਤਿਆ ਗਿਆ ਹਰ ਪਲਾਸਟਿਕ ਦਾ ਟੁਕੜਾ ਸਿਰਫ਼ ਸਾਡਾ ਕੂੜਾ ਨਹੀਂ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡੀ ਜਾਣ ਵਾਲੀ ਸਿਉਂਕ ਹੈ। ਸਾਨੂੰ ਪਲਾਸਟਿਕ ਦੀ ਵਰਤੋਂ ਘਟਾਉਣੀ ਪਵੇਗੀ ਕਿਉਂਕਿ ਸਿਹਤਮੰਦ ਸਮਾਜ ਦੀ ਨੀਂਹ ਸਿਰਫ਼ ਹਸਪਤਾਲਾਂ ਵਿਚ ਨਹੀਂ, ਸਾਡੇ ਘਰ ਦੀ ਰਸੋਈ ਵਿਚ ਵੀ ਰੱਖੀ ਜਾਂਦੀ ਹੈ। ਪਲਾਸਟਿਕ ਵਾਤਾਵਰਣ ਲਈ ਵੀ ਵੱਡਾ ਖ਼ਤਰਾ- ਪਲਾਸਟਿਕ ਦਾ ਮਸਲਾ ਸਿਰਫ਼ ਮਨੁੱਖੀ ਸਿਹਤ ਤੱਕ ਸੀਮਤ ਨਹੀਂ। ਇਸ ਦਾ ਸਭ ਤੋਂ ਵੱਡਾ ਪ੍ਰਭਾਵ ਵਾਤਾਵਰਣ ‘ਤੇ ਵੀ ਪੈਂਦਾ ਹੈ। ਇਕ ਵਾਰ ਵਰਤ ਕੇ ਸੁੱਟੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ, ਥੈਲੀਆਂ, ਕੱਪ ਅਤੇ ਪੈਕਿੰਗ ਵੱਡੀ ਮਾਤਰਾ ਵਿਚ ਕੂੜਾ ਪੈਦਾ ਕਰਦੇ ਹਨ। ਇਹ ਕੂੜਾ ਜਦੋਂ ਨਾਲੀਆਂ, ਦਰਿਆਵਾਂ ਅਤੇ ਹੋਰ ਜਲ ਸਰੋਤਾਂ ਵਿਚ ਪਹੁੰਚਦਾ ਹੈ ਤਾਂ ਪਾਣੀ ਅਤੇ ਜਲ-ਜੀਵਨ ਲਈ ਵੀ ਸਮੱਸਿਆ ਪੈਦਾ ਕਰਦਾ ਹੈ। ਪਲਾਸਟਿਕ ਸਿਰਫ਼ ਧਰਤੀ ’ਤੇ ਨਹੀਂ ਰਹਿੰਦਾ, ਇਹ ਸਾਡੇ ਪਾਣੀ ਅਤੇ ਭੋਜਨ ਦੀ ਲੜੀ ਤੱਕ ਵੀ ਪਹੁੰਚ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪਤਨੀ ਦੀ ਸ਼ਿਕਾਇਤ ’ਤੇ ਪਤੀ ਖਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਵਿਸ਼ੇਸ਼ ਬੱਚਿਆਂ ਦੀ ਸਹਾਇਤਾ ਲਈ ਰੱਖੜੀ ਪ੍ਰਦਰਸ਼ਨੀ ਲਗਾਈ
Ad Position 24