22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕ੍ਰਿਸਚੀਅਨ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਮੋਬਾਈਲ ਡੈਂਟਲ ਕਲੀਨਿਕ ਦੀ ਸ਼ੁਰੂਆਤ

ਲੁਧਿਆਣਾ, 22 ਅਗਸਤ (ਡਾ. ਤਰਲੋਚਨ)-ਕ੍ਰਿਸ਼ਚੀਅਨ ਡੈਂਟਲ ਕਾਲਜ ਅਤੇ ਹਸਪਤਾਲ, ਸੀ.

Ad Position 21
No active advertisement
ਅਜੀਤ ਡੈਸਕ 23-08-2026
ਲੁਧਿਆਣਾ, 22 ਅਗਸਤ (ਡਾ. ਤਰਲੋਚਨ)-ਕ੍ਰਿਸ਼ਚੀਅਨ ਡੈਂਟਲ ਕਾਲਜ ਅਤੇ ਹਸਪਤਾਲ, ਸੀ.ਐਮ.ਸੀ. ਲੁਧਿਆਣਾ ਵਲੋਂ ਨਵਾਂ ਮੋਬਾਈਲ ਡੈਂਟਲ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਪੰਜਾਬ ਅਤੇ ਇਸ ਤੋਂ ਬਾਹਰ ਪਹੁੰਚਯੋਗ, ਗੁਣਵੱਤਾ ਵਾਲੇ ਦੰਦਾਂ ਦੀ ਦੇਖਭਾਲ ਲਈ ਆਪਣੀ ਵਚਨਬੱਧਤਾ ਨੂੰ ਵਧਾਉਂਦਾ ਹੈ। ਮੋਬਾਈਲ ਡੈਂਟਲ ਕਲੀਨਿਕ ਦਾ ਉਦਘਾਟਨ ਡਾ. ਵਿਲੀਅਮ ਭੱਟੀ, ਡਾਇਰੈਕਟਰ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਸੀ.ਐਮ.ਸੀ. ਅਤੇ ਸੀ.ਡੀ.ਸੀ. ਪ੍ਰਸ਼ਾਸਨ ਦੇ ਮੈਂਬਰਾਂ ਨਾਲ ਮਿਲ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕ੍ਰਿਸਚੀਅਨ ਡੈਂਟਲ ਕਾਲਜ ਵਲੋਂ 40 ਸਾਲਾਂ ਤੋਂ ਵੱਧ ਸਮੇਂ ਤੋਂ ਮੋਬਾਈਲ ਦੰਦਾਂ ਦੀਆਂ ਸੇਵਾਵਾਂ ਅਤੇ ਆਊਟਰੀਚ ਕੈਂਪਾਂ ਜਰੀਏ ਅਣਗਿਣਤ ਜੀਵਣਾ ਨੂੰ ਛੂਹਿਆ ਗਿਆ ਹੈ। ਇਹ ਨਵਾਂ ਕਲੀਨਿਕ ਦੰਦਾਂ ਦੀ ਜਾਂਚ, ਇਲਾਜ ਅਤੇ ਮੂੰਹ ਦੀ ਸਿਹਤ ਸੇਵਾਵਾਂ ਨੂੰ ਸਿੱਧੇ ਭਾਈਚਾਰਿਆਂ ਤੱਕ ਪਹੁੰਚਾ ਕੇ ਉਸ ਮਿਸ਼ਨ ਨੂੰ ਹੋਰ ਮਜ਼ਬੂਤ ਕਰੇਗਾ ਜੋ ਕਿ ਲੋੜ ਪੈਣ ‘ਤੇ ਮਰੀਜ਼ਾਂ ਨੂੰ ਸੀ.ਡੀ.ਸੀ. ’ਤੇ ਵਿਆਪਕ ਦੇਖਭਾਲ ਨਾਲ ਜੋੜਦਾ ਹੈ। ਇਹ ਪਹਿਲ ਸੀ.ਐਮ.ਸੀ. ਪ੍ਰਸ਼ਾਸਨ, ਸੀ.ਐਮ.ਸੀ. ਬੋਰਡ, ਯੂ.ਐਸ.ਏ, ਫ੍ਰੈਂਡਜ਼ ਆਫ਼ ਲੁਧਿਆਣਾ (ਯੂਕੇ), ਸੀ.ਡੀ.ਸੀ. ਐਲੂਮਨੀ ਅਤੇ ਸੀ.ਡੀ.ਸੀ. ਦੇ ਦੋਸਤਾਂ ਅਤੇ ਸ਼ੁੱਭਚਿੰਤਕਾਂ ਦੇ ਉਦਾਰ ਸਮਰਥਨ ਦੁਆਰਾ ਸੰਭਵ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਵਿਖੇ ਸਦਭਾਵਨਾ ਦਿਵਸ ਮੌਕੇ ਐਨ.ਐਸ.ਐਸ. ਯੂਨਿਟ ਵਲੋਂ ਸਹੁੰ ਚੁੱਕ ਸਮਾਗਮ ਅਗਲੀ ਖ਼ਬਰ ਲਿਖਤੀ ਭਰੋਸੇ ਮਗਰੋਂ 10ਵੇਂ ਦਿਨ ਟੁੱਟੀ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੀ ਭੁੱਖ ਹੜਤਾਲ
Ad Position 24