ਬਾਜ਼ੀਗਰ ਭਾਈਚਾਰੇ ਨੇ ਲੁਧਿਆਣਾ ਵਿਖੇ ਇਕੱਠ ਕਰਕੇ ਬਾਜ਼ੀਗਰ ਨੌਜਵਾਨ ਏਕਤਾ ਦਾ ਕੀਤਾ ਗਠਨ
ਡਾਬਾ/ਲੁਹਾਰਾ, 11 ਅਗਸਤ (ਕੁਲਵੰਤ ਸਿੰਘ ਸੱਪਲ)-ਬਾਜ਼ੀਗਰ ਸਮਾਜ ਦੇ ਭਖਦੇ ਮਸਲੇ ਹੱਲ ਕਰਵਾਉਣ ਅਤੇ ਹੱਕਾਂ ਦੀ ਪ੍ਰਾਪਤੀ ਲਈ ਬਾਜ਼ੀਗਰ ਮਹਾ ਪੰਚਾਇਤ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਪ੍ਰਿਥਵੀ ਪਾਲ ਚੇਅਰਮੈਨ ਪੰਜਾਬ ਬਾਜ਼ੀਗਰ ਭਾਈਚਾਰਾ ਤੋਂ ਇਲਾਵਾ ਪੰਜਾਬ ਭਰ ਤੋਂ ਬਾਜ਼ੀਗਰ ਭਾਈਚਾਰਾ ਸ਼ਾਮਿਲ ਹੋਇਆ। ਇਸ ਮੌਕੇ ਭਾਈਚਾਰੇ ਨੂੰ ਸਬੰਧਿਤ ਮੁਸ਼ਕਿਲਾਂ ਅਤੇ ਸਮੱਸਿਆਵਾਂ ’ਤੇ ਭਰਵੀਂ ਵਿਚਾਰ ਚਰਚਾ ਕਰਨ ਉਪਰੰਤ ਮਤਾ ਪਾਸ ਕੀਤਾ ਗਿਆ ਕਿ ਬੀਤੇ ਸਮੇਂ ਵਿਚ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਲਈ ਪਿੰਡਾਂ ਵਿਚ ਪੰਚਾਇਤਾਂ ਬਠਾਈਆਂ ਜਾਂਦੀਆਂ ਸਨ, ਨੂੰ ਮੁੜ ਤੋਂ ਸੁਰਜੀਤ ਕਰਕੇ ਚੌਂਕੀ ਥਾਣਿਆਂ ਵੱਲ ਜਾਣ ਤੋਂ ਭਾਈਚਾਰੇ ਨੂੰ ਮੋੜਿਆ ਜਾਵੇਗਾ।
ਡਾਬਾ/ਲੁਹਾਰਾ, 11 ਅਗਸਤ (ਕੁਲਵੰਤ ਸਿੰਘ ਸੱਪਲ)-ਬਾਜ਼ੀਗਰ ਸਮਾਜ ਦੇ ਭਖਦੇ ਮਸਲੇ ਹੱਲ ਕਰਵਾਉਣ ਅਤੇ ਹੱਕਾਂ ਦੀ ਪ੍ਰਾਪਤੀ ਲਈ ਬਾਜ਼ੀਗਰ ਮਹਾ ਪੰਚਾਇਤ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਪ੍ਰਿਥਵੀ ਪਾਲ ਚੇਅਰਮੈਨ ਪੰਜਾਬ ਬਾਜ਼ੀਗਰ ਭਾਈਚਾਰਾ ਤੋਂ ਇਲਾਵਾ ਪੰਜਾਬ ਭਰ ਤੋਂ ਬਾਜ਼ੀਗਰ ਭਾਈਚਾਰਾ ਸ਼ਾਮਿਲ ਹੋਇਆ। ਇਸ ਮੌਕੇ ਭਾਈਚਾਰੇ ਨੂੰ ਸਬੰਧਿਤ ਮੁਸ਼ਕਿਲਾਂ ਅਤੇ ਸਮੱਸਿਆਵਾਂ ’ਤੇ ਭਰਵੀਂ ਵਿਚਾਰ ਚਰਚਾ ਕਰਨ ਉਪਰੰਤ ਮਤਾ ਪਾਸ ਕੀਤਾ ਗਿਆ ਕਿ ਬੀਤੇ ਸਮੇਂ ਵਿਚ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਲਈ ਪਿੰਡਾਂ ਵਿਚ ਪੰਚਾਇਤਾਂ ਬਠਾਈਆਂ ਜਾਂਦੀਆਂ ਸਨ, ਨੂੰ ਮੁੜ ਤੋਂ ਸੁਰਜੀਤ ਕਰਕੇ ਚੌਂਕੀ ਥਾਣਿਆਂ ਵੱਲ ਜਾਣ ਤੋਂ ਭਾਈਚਾਰੇ ਨੂੰ ਮੋੜਿਆ ਜਾਵੇਗਾ। ਬਾਜ਼ੀਗਰ ਭਾਈਚਾਰੇ ਦੇ ਸੀਨੀਅਰ ਆਗੂ ਤੇ ਪੰਜ ਆਬ ਸਿੰਘ ਟੀਮ ਦੇ ਲੁਧਿਆਣਾ ਮੁਖੀ ਸੱਤਪਾਲ ਸਿੰਘ ਰਿੰਕੂ ਗਾਂਧੀ ਬਾਬਾ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਉਣ ਅਤੇ ਬਿਨਾਂ ਦਹੇਜ ਵਿਆਹ, ਸ਼ਾਦੀਆਂ ਕਰਨ ਸਬੰਧੀ ਪ੍ਰੇਰਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਨੌਜਵਾਨ ਵਰਗ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਜ ਵਿਚ ਹੋ ਰਹੇ ਪ੍ਰੇਮ ਵਿਆਹ, ਨਸ਼ੇ ਦੀ ਦਲਦਲ ਵਿਚ ਧਸਦੀ ਨੌਜਵਾਨ ਪੀੜੀ ਅਤੇ ਸ਼ਾਦੀ ਉਪਰੰਤ ਸਹੁਰੇ ਪਰਿਵਾਰ ਵਲੋਂ ਲੜਕੀ ਦੀ ਕੀਤੀ ਜਾਂਦੀ ਕੁੱਟਮਾਰ, ਦਾਨ ਦਹੇਜ ਦੇ ਮੁੱਦੇ ਖ਼ਿਲਾਫ਼ ਵੀ ਲੜਾਈ ਆਰੰਭੀ ਜਾਵੇਗੀ। ਇਸ ਮੌਕੇ ਬਾਜ਼ੀਗਰ ਨੌਜਵਾਨ ਏਕਤਾ ਦਾ ਗਠਨ ਕਰਕੇ 11 ਮੈਂਬਰੀ ਕਮੇਟੀ ਵੀ ਤਿਆਰ ਕੀਤੀ ਗਈ। ਸੂਬਾ ਪੱਧਰੀ ਮੀਟਿੰਗ ਦੌਰਾਨ ਕਿਸ਼ਨ ਲਾਲਕਾ, ਅਸ਼ੋਕ ਲਾਲਕਾ, ਰਾਜੂ ਲਾਲਕਾ, ਪ੍ਰਕਾਸ਼ ਲਾਲਕਾ, ਬਲਦੇਵ ਰਾਜ, ਰਾਜੂ ਪਾਇਲ ਮਿਊਨੀਸੀਪਲ ਕਾਰਪੋਰੇਸ਼ਨ ਪ੍ਰਧਾਨ, ਹਰਬੰਸ ਰਾਏਕੋਟ, ਕੁੰਡਾ ਲਾਲਕਾ, ਰਾਮ ਸਿੰਘ ਆਜ਼ਾਦ, ਜਾਗੀਰ, ਸੱਤਪਾਲ ਸਰਪੰਚ, ਮੰਜੀ ਸਾਹਿਬ, ਧਰਮਪਾਲ ਕੌਂਸਲਰ, ਜਾਗਰ ਰਾਮ, ਦਰਸ਼ਨ ਕੌਂਸਲਰ, ਲਛਮਣ ਲਾਲਕਾ, ਸੁੱਖਾ ਸਮਰਾਲਾ, ਗੁਰਮੀਤ ਪਾਇਲ, ਨੌਜਵਾਨ ਸਭਾ ਖਨੌੜਾ ਤੋਂ, ਸੰਤ ਜੀ ਰਾਜਸਥਾਨ, ਹੰਸਾ ਭਾਦਲਾਂ ਕੌਂਸਲਰ, ਬਿੱਟੂ ਸਰਪੰਚ ਫਗਨ ਮਾਜਰਾ, ਜਲਾਹ ਸਰਪੰਚ, ਈਸ਼ਰ ਪਿੰਡ ਹੈਡੋ, ਦਾਉ ਮਾਜਰਾ ਨੌਜਵਾਨ ਸਭਾ ਸਮੇਤ ਭਾਈਚਾਰੇ ਦੇ ਸੈਂਕੜੇ ਲੋਕ ਹਾਜ਼ਰ ਸਨ।