19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

India vs New Zealand 1st Test: ਬੁਮਰਾਹ ਦਾ ਤੀਜੀ ਹੀ ਗੇਂਦ ’ਤੇ ਕਮਾਲ, ਨਿਊਜ਼ੀਲੈਂਡ ਦੇ ਕਪਤਾਨ ਟੌਮ ਲੈਥਮ ਕਲੀਨ ਬੋਲਡ

ਨਿਊਜ਼ੀਲੈਂਡ, 19 ਨਵੰਬਰ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਵਿਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਦੇ ਦਿੱਤਾ। ਬੁਮਰਾਹ ਨੇ ਆਪਣੇ ਪਹਿਲੇ ਹੀ....

Ad Position 21
No active advertisement
ਅਜੀਤ ਡੈਸਕ 19-11-2026
ਨਿਊਜ਼ੀਲੈਂਡ, 19 ਨਵੰਬਰ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਵਿਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਦੇ ਦਿੱਤਾ। ਬੁਮਰਾਹ ਨੇ ਆਪਣੇ ਪਹਿਲੇ ਹੀ ਓਵਰ ਦੀ ਤੀਜੀ ਗੇਂਦ ’ਤੇ ਨਿਊਜ਼ੀਲੈਂਡ ਦੇ ਕਪਤਾਨ ਟੌਮ ਲੈਥਮ ਨੂੰ ਕਲੀਨ ਬੋਲਡ ਕਰ ਦਿੱਤਾ।

ਮੈਚ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਵਲੋਂ ਡੇਵੋਨ ਕੌਨਵੇ ਅਤੇ ਟੌਮ ਲੈਥਮ ਓਪਨਿੰਗ ਕਰਨ ਲਈ ਮੈਦਾਨ ਵਿਚ ਉਤਰੇ ਸਨ। ਭਾਰਤ ਵਲੋਂ ਗੇਂਦਬਾਜ਼ੀ ਦੀ ਸ਼ੁਰੂਆਤ ਜਸਪ੍ਰੀਤ ਬੁਮਰਾਹ ਨੇ ਕੀਤੀ। ਉਨ੍ਹਾਂ ਨੇ ਤੀਜੀ ਹੀ ਗੇਂਦ ’ਤੇ ਲੈਥਮ ਦੀਆਂ ਗਿੱਲੀਆਂ ਉਡਾ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ।

ਲੈਥਮ ਦੇ ਆਊਟ ਹੋਣ ਸਮੇਂ ਨਿਊਜ਼ੀਲੈਂਡ ਦਾ ਸਕੋਰ ਸਿਰਫ਼ 2 ਦੌੜਾਂ ਸੀ। ਇਸ ਤੋਂ ਬਾਅਦ ਹੈਨਰੀ ਨਿਕੋਲਸ ਬੱਲੇਬਾਜ਼ੀ ਲਈ ਮੈਦਾਨ ਵਿਚ ਆਏ ਅਤੇ ਡੇਵੋਨ ਕੌਨਵੇ ਨਾਲ ਕ੍ਰੀਜ਼ ’ਤੇ ਮੌਜੂਦ ਰਹੇ।

ਬੁਮਰਾਹ ਦੀ ਇਸ ਸ਼ਾਨਦਾਰ ਸ਼ੁਰੂਆਤ ਨਾਲ ਭਾਰਤੀ ਟੀਮ ਨੂੰ ਮੈਚ ਦੇ ਸ਼ੁਰੂ ਵਿਚ ਹੀ ਵੱਡਾ ਹੁਲਾਰਾ ਮਿਲਿਆ।

 
Ad Position 22
No active advertisement
ਅਗਲੀ ਖ਼ਬਰ India vs New Zealand 1st Test: ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦਾ ਪਹਿਲਾ ਟੈਸਟ ਸ਼ੁਰੂ, ਸਿਰਾਜ ਤੇ ਜਡੇਜਾ ਪਲੇਇੰਗ ਇਲ...
Ad Position 24