ਡਾ . ਵਿਸ਼ਵਜੀਤ ਸਿੰਘ ਹਾਂਸ ਨੇ ਪੀ . ਏ . ਯੂ . ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਦੀ ਜ਼ਿੰਮੇਵਾਰੀ ਸੰਭਾਲੀ
ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)- ਬੀਤੇ ਦਿਨੀਂ ਡਾ. ਵਿਸ਼ਵਜੀਤ ਸਿੰਘ ਹਾਂਸ ਪੀ.
ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)- ਬੀਤੇ ਦਿਨੀਂ ਡਾ. ਵਿਸ਼ਵਜੀਤ ਸਿੰਘ ਹਾਂਸ ਪੀ. ਏ. ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨਿਯੁਕਤ ਹੋਏ| ਡਾ. ਹਾਂਸ 1997 ਤੋਂ ਲੈ ਕੇ ਪੀ.ਏ.ਯੂ. ਦੇ ਵਿਗਿਆਨੀ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ| ਪੀ. ਏ. ਯੂ. ਤੋਂ ਹੀ ਬੀ ਈ ਤੇ ਐੱਮ. ਈ. ਕਰਨ ਉਪਰੰਤ ਉਹਨਾਂ ਆਪਣੀ ਪੀ. ਐੱਚ. ਡੀ. ਆਈ. ਆਈ. ਟੀ. ਰੁਕੜੀ ਤੋਂ ਕੀਤੀ| ਇਸ ਦੌਰਾਨ ਉਹ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤੋਂ ਫੈਲੋਸ਼ਿਪ ਹਾਸਲ ਕਰਦੇ ਰਹੇ| ਡਾ. ਹਾਂਸ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਰਹੇ ਅਤੇ ਯੂਨੀਵਰਸਿਟੀ ਨੂੰ ਆਪਣੇ ਵਿਸ਼ੇ ਨਾਲ ਸੰੰਬੰਧਤ ਸੇਵਾਵਾਂ ਦੇਣ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਪੀ. ਏ. ਯੂ. ਦੇ ਵਿਕਾਸ ਲਈ ਉਹਨਾਂ ਭਰਪੂਰ ਯੋਗਦਾਨ ਪਾਇਆ| ਇਸ ਤੋਂ ਪਹਿਲਾਂ ਉਹ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ, ਚੀਫ ਇੰਜਨੀਅਰ, ਕੰਟਰੋਲਰ ਪ੍ਰੀਖਿਆਵਾਂ, ਮਿਲਖ ਅਧਿਕਾਰੀ ਅਤੇ ਹੋਰ ਉਚੇਰੇ ਅਹੁਦਿਆਂ ਦੀ ਜ਼ਿੰਮੇਵਾਰੀ ਸਮੇਂ-ਸਮੇਂ ਸੰਭਾਲਦੇ ਰਹੇ| ਡਾ. ਹਾਂਸ ਨੇ 72 ਪ੍ਰਕਾਸ਼ਨਾਵਾਂ ਉੱਚ ਪੱਧਰੀ ਰਸਾਲਿਆਂ ਵਿੱਚ ਛਪਵਾਈਆਂ| ਊਰਜਾ ਦੇ ਬਦਲਦੇ ਸਰੋਤਾਂ ਨੂੰ ਸਾਧਨ ਬਨਾਉਣ ਬਾਰੇ ਉਹਨਾਂ ਦੀ ਮੁਹਾਰਤ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਰਹੀ ਹੈ| ਡਾ. ਹਾਂਸ ਨੇ ਬਹੁਤ ਸਾਰੇ ਵਿਦਿਆਰਥੀਆਂ ਦੀ ਵਿਦਿਅਕ ਅਗਵਾਈ ਵੀ ਕੀਤੀ| ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਨਿਯੁਕਤੀ ਲਈ ਡਾ. ਵਿਸ਼ਵਜੀਤ ਸਿੰਘ ਹਾਂਸ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹਨਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਦਾ ਵਿੱਦਿਅਕ ਤੇ ਅਕਾਦਮਿਕ ਮਾਹੌਲ ਮਜ਼ਬੂਤ ਤੇ ਸਥਿਰ ਹੋਵੇਗਾ|