18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਵੈਟਰਨਰੀ ਯੂਨੀਵਰਸਿਟੀ ਯੁਵਕ ਮੇਲੇ ਦੇ ਦੂਜੇ ਦਿਨ ਕਵਿਤਾ ਤੇ ਦਸਤਾਰ ਦੀ ਸ਼ਾਨ ਨੇ ਸਿਰਜਿਆ ਕਲਾ ਦਾ ਅਦਭੁੱਤ ਸੰਗਮ

ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ 15ਵੇਂ ਯੁਵਕ ਮੇਲੇ (ਯੁਵ-ਤਰੰਗ 2026) ਦਾ ਦੂਜਾ ਦਿਨ ਰਚਨਾਤਮਕਤਾ ਦੇ ਰੰਗਾਂ ਨਾਲ ਭਰਪੂਰ ਰਿਹਾ। ਇਸ ਦੌਰਾਨ ਵਿਦਿਆਰਥੀਆਂ ਨੇ ਕਾਵਿ-ਪਾਠ, ਹਾਸ-ਰਸ ਕਵਿਤਾ ਅਤੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਮੁਕਾਬਲੇ ਦੀ ਇਕ ਜੇਤੂ ਵਿਦਿਆਰਥਨ ਨੂੰ ਸਨਮਾਨਿਤ ਕਰਦੇ ਹੋਏ ਵਿਸੇਸ਼ ਮਹਿਮਾਨ ਡਾਕਟਰ ਨਿਰਮਲ ਸਿੰਘ ਜੋੜਾ, ਡਾਕਟਰ ਜਸਪਾਲ ਸਿੰਘ ਹੁੰਦਲ ਤੇ ਹੋਰ। ਅਜੀਤ ਤਸਵੀਰ 19-11-2026
ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ 15ਵੇਂ ਯੁਵਕ ਮੇਲੇ (ਯੁਵ-ਤਰੰਗ 2026) ਦਾ ਦੂਜਾ ਦਿਨ ਰਚਨਾਤਮਕਤਾ ਦੇ ਰੰਗਾਂ ਨਾਲ ਭਰਪੂਰ ਰਿਹਾ। ਇਸ ਦੌਰਾਨ ਵਿਦਿਆਰਥੀਆਂ ਨੇ ਕਾਵਿ-ਪਾਠ, ਹਾਸ-ਰਸ ਕਵਿਤਾ ਅਤੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਨੇ ਕਾਵਿਕ ਮਾਹੌਲ, ਹੁਨਰ ਅਤੇ ਨੌਜਵਾਨੀ ਦੀ ਸੁੰਦਰਤਾ ਨੂੰ ਇਕ ਮੰਚ ’ਤੇ ਇਕੱਠਾ ਕੀਤਾ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੂਥ ਫੈਸਟੀਵਲ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਾਡੀ ਸੰਸਥਾ ਦੇ ਸੱਭਿਆਚਾਰਕ ਰਾਜਦੂਤ ਹਨ। ਉਨ੍ਹਾਂ ਦੀਆਂ ਸ਼ਾਨਦਾਰ ਗਤੀਵਿਧੀਆਂ ਸਦਕਾ ਇਹ ਯੂਨੀਵਰਸਿਟੀ ਬਹੁ-ਪੱਖੀ ਪ੍ਰਤਿਭਾਵਾਂ ਦਾ ਕੇਂਦਰ ਬਣ ਗਈ ਹੈ। ਵਿਦਿਆਰਥੀ ਭਲਾਈ ਨਿਰਦੇਸ਼ਕ ਡਾ. ਜਸਪਾਲ ਸਿੰਘ ਹੁੰਦਲ ਨੇ ਕਿਹਾ ਕਿ ਇਹ ਯੂਥ ਫੈਸਟੀਵਲ ਵਿਦਿਆਰਥੀਆਂ, ਨੌਜਵਾਨਾਂ ਵਿਚ ਸੱਭਿਆਚਾਰਕ ਕਦਰਾਂ-ਕੀਮਤਾਂ, ਵਿਰਸੇ ਪ੍ਰਤੀ ਸਤਿਕਾਰ ਅਤੇ ਕਲਾ ਪ੍ਰਤੀ ਕਦਰ ਦੀ ਭਾਵਨਾ ਪੈਦਾ ਕਰਨ ਵਿਚ ਮਦਦ ਕਰਦੇ ਹਨ। ਡਾ. ਸੱਤਿਆਵਾਨ ਰਾਮਪਾਲ, ਵੈਟਰਨਰੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਕਾਵਿ-ਸੈਸ਼ਨ ਮੌਕੇ ਮੁੱਖ ਮਹਿਮਾਨ ਸਨ, ਜਦਕਿ ਪੀ.ਏ.ਯੂ. ਵਿਖੇ ਡਾ. ਸੁਰਜੀਤ ਪਾਤਰ ਚੇਅਰ਼ ਦੇ ਚੇਅਰਪਰਸਨ ਡਾ. ਨਿਰਮਲ ਜੌੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਪਸਾਰ ਸਿੱਖਿਆ ਨਿਰਦੇਸ਼ਕ ਡਾ. ਰਵਿੰਦਰ ਸਿੰਘ ਗਰੇਵਾਲ ਮੁੱਖ ਮਹਿਮਾਨ ਸਨ। ਦੁਪਹਿਰ ਦੇ ਸੈਸ਼ਨ ਵਿਚ ਐਨੀਮਲ ਬਾਇਓਟੈਕਨਾਲੋਜੀ ਕਾਲਜ ਦੇ ਡੀਨ ਡਾ. ਰਾਮ ਸਰਨ ਸੇਠੀ ਮੁੱਖ ਮਹਿਮਾਨ ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ। ਅੱਜ ਦੇ ਹੋਏ ਕਾਵਿ ਪਾਠ ਮੁਕਾਬਲੇ ਅਤੇ ਹਾਸ ਰਸ ਵਿਚ ਕਰਨਵੀਰ ਸਿੰਘ-ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ ਪਹਿਲੇ, ਦਸਤਾਰ ਸਜਾਉਣ ਦਾ ਮੁਕਾਬਲਾ ਵਿਚ ਹਰਕਰਨ ਸਿੰਘ-ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਪਹਿਲੇ, ਸ਼ਬਦ ਗਾਇਨ ਵਿਚ ਕਾਲਜ ਆਫ਼ ਫਿਸ਼ਰੀਜ਼ ਪਹਿਲੇ, ਮਿੱਟੀ ਦੇ ਮਾਡਲ ਬਣਾਉਣੇ (ਕਲੇਅ ਮਾਡਲਿੰਗ) ਵਿਚ ਇਸ਼ਨੂਰ ਕੌਰ-ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ ਪਹਿਲੇ, ਅਤੇ ਹੌਂਸਲਾ ਵਧਾਊ ਇਨਾਮ-ਪੁਨੀਤ ਰੇਹਾਨ, ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਨੂੰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵੱਖ - ਵੱਖ ਪਾਰਟੀਆਂ ਦੇ ਆਗੂਆਂ ਨੇ ਫੜਿਆ ਭਾਜਪਾ ਪੱਲਾ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਖੁਰਦ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ
Ad Position 24