ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਖੁਰਦ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ
ਢੰਡਾਰੀ ਕਲਾਂ/ਲੁਧਿਆਣਾ, 18 ਨਵੰਬਰ (ਜਸਵੀਰ ਸਿੰਘ ਬੰਗਾ)- ਸਿੱਖਿਆ ਤੇ ਬਾਲ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ ਆਸ ਅਹਿਸਾਸ ਐਨ. ਜੀ.
ਢੰਡਾਰੀ ਕਲਾਂ/ਲੁਧਿਆਣਾ, 18 ਨਵੰਬਰ (ਜਸਵੀਰ ਸਿੰਘ ਬੰਗਾ)- ਸਿੱਖਿਆ ਤੇ ਬਾਲ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ ਆਸ ਅਹਿਸਾਸ ਐਨ. ਜੀ. ਓ. ਨੇ ਗੁੰਜੀਤ ਰੁਚੀ ਬਾਵਾ ਦੀ ਅਗਵਾਈ ਹੇਠ ‘ਨੰਨ੍ਹੇ ਕਦਮ’ ਪਹਿਲਕਦਮੀ ਦੇ ਤਹਿਤ ਵੱਖ-ਵੱਖ ਇਲਾਕਿਆਂ ਦੇ ਲੱਗਭਗ 2 ਹਜ਼ਾਰ ਵਿਦਿਆਰਥੀਆਂ ਨੂੰ ਪ੍ਰੀਖਿਆ ਕਾਰਡ ਅਤੇ ਸਟੇਸ਼ਨਰੀ ਦਾ ਜਰੂਰੀ ਸਮਾਨ ਵੰਡਿਆ ਗਿਆ। ਇਸ ਵੰਡ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸੇਰਪੁਰ ਖੁਰਦ ਅਤੇ ਐਸ.ਆਰ. ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ੇਰਪੁਰ ਕਲਾਂ ਸ਼ਾਮਿਲ ਸਨ। ਇਸ ਪਹਿਲਕਦਮੀ ਦਾ ਉਦੇਸ਼ ਬੱਚਿਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਅਕਾਦਮਿਕ ਯਾਤਰਾ ਦਾ ਸਮਰਥਨ ਕਰਨਾ ਸੀ। ਕਾਰਡ ਬੋਰਡਾਂ ਦੇ ਪਿਛਲੇ ਪਾਸੇ ਬਾਲ ਅਧਿਕਾਰਾਂ ਅਤੇ ਚਾਈਲਡ ਹੈਲਪਲਾਈਨ 1098 ਬਾਰੇ ਜਾਗਰੂਕਤਾ ਸੰਦੇਸ਼ ਵੀ ਸਨ। ਬਾਵਾ ਨੇ ਕਿਹਾ ਕਿ ਹਰ ਬੱਚਾ ਸਿੱਖਣ, ਵਧਣ ਅਤੇ ਸਫ਼ਲ ਹੋਣ ਦੇ ਬਰਾਬਰ ਮੌਕੇ ਪ੍ਰਾਪਤ ਕਰਨ ਦਾ ਹੱਕਦਾਰ ਹੈ। ਨੰਨ੍ਹੇ ਕਦਮ ਰਾਹੀਂ ਸਾਡਾ ਉਦੇਸ਼ ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਦੇ ਹੋਏ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ।