12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਦਸ਼ਮੇਸ਼ ਕਿਸਾਨ ਯੂਨੀਅਨ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਫੌਰੀ ਅਸਤੀਫੇ ਦੀ ਮੰਗ

ਲੁਧਿਆਣਾ, 11 ਅਗਸਤ (ਜਸਵਿੰਦਰ ਸਿੰਘ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਵਿਚ ਸਰਬ ਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਜੱਥੇਬੰਦੀ ਨੇ ਜ਼ੋਰਦਾਰ ਮੰਗ ਕੀਤੀ ਕਿ ਦਿੱਲੀ ਸਮੇਤ ਦੇਸ਼ ਵਿਆਪੀ ਹੱਕੀ ਵਿਦਿਆਰਥੀ ਅੰਦੋਲਨ ਦੀ ਭਖਦੀ ਮੰਗ ਮੁਤਾਬਿਕ 20 ਜੁਲਾਈ ਦੇ ਜੰਤਰ ਮੰਤਰ ‘ਤੇ ਵਹਿਸ਼ੀ ਪੁਲਸੀ ਤੇ ਆਰ. ਐਸ.

Ad Position 21
No active advertisement
ਅਜੀਤ ਡੈਸਕ 12-08-2026
ਲੁਧਿਆਣਾ, 11 ਅਗਸਤ (ਜਸਵਿੰਦਰ ਸਿੰਘ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਵਿਚ ਸਰਬ ਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਜੱਥੇਬੰਦੀ ਨੇ ਜ਼ੋਰਦਾਰ ਮੰਗ ਕੀਤੀ ਕਿ ਦਿੱਲੀ ਸਮੇਤ ਦੇਸ਼ ਵਿਆਪੀ ਹੱਕੀ ਵਿਦਿਆਰਥੀ ਅੰਦੋਲਨ ਦੀ ਭਖਦੀ ਮੰਗ ਮੁਤਾਬਿਕ 20 ਜੁਲਾਈ ਦੇ ਜੰਤਰ ਮੰਤਰ ‘ਤੇ ਵਹਿਸ਼ੀ ਪੁਲਸੀ ਤੇ ਆਰ.ਐਸ.ਐਸ. ਗੁੰਡਾ ਜਬਰ ਲਈ ਮੁੱਖ ਜ਼ਿੰਮੇਵਾਰ ਦੇਸ਼ ਦਾ ਗ੍ਰਹਿ ਮੰਤਰੀ ਫੌਰੀ ਤੌਰ ‘ਤੇ ਅਸਤੀਫ਼ਾ ਦੇਵੇ, ਪੁਲਸੀ ਜਬਰ ਤਸ਼ੱਦਦ ਬੰਦ ਹੋਵੇ ਅਤੇ ਬਾਕੀ ਹੱਕੀ ਮੰਗਾਂ ਵੀ ਪ੍ਰਵਾਨ ਕੀਤੀਆਂ ਜਾਣ ,ਤਾਂ ਜੋ ਦੇਸ਼ ਦੇ ਸੰਵਿਧਾਨ ਦੀ ਰੋਸ਼ਨੀ ਵਿੱਚ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਨਿਆ ਨਾਂ ਦੀ ਚੀਜ਼ ਯਕੀਨੀ ਬਣ ਸਕੇ ਅਤੇ ਦੇਸ਼ ਦੇ ਹਾਲਾਤ ਆਮ ਵਰਗੇ ਬਣ ਸਕਣ। ਮੀਟਿੰਗ ਉਪਰੰਤ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੇ ਵਿਦਿਆਰਥੀ ਅੰਦੋਲਨ ਦੇ ਪੱਖ ‘ਚ ਤੇ ਕੇਂਦਰ ਦੀ ਮੋਦੀ- ਸ਼ਾਹ ਹਕੂਮਤ ਦੇ ਖਿਲਾਫ ਡੱਟ ਕੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ।ਪੰਜਾਬ ਦੀ ਮੁਲਾਜ਼ਮ ਲਹਿਰ ਦੇ ਚੰਡੀਗੜ੍ਹ ਮਾਰਚ ‘ਤੇ ਪਾਣੀ ਦੀਆਂ ਬੇਤਹਾਸ਼ਾ ਬੁਛਾੜਾਂ ਮਾਰ ਕੇ ਜ਼ਮਹੂਰੀ ਹੱਕਾਂ ਨੂੰ ਦਰੜਨ ਬਦਲੇ ਭਗਵੰਤ ਮਾਨ ਹਕੂਮਤ ਤੇ ਮੋਦੀ ਦੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਖ਼ਤ ਨਿਖੇਧੀ ਕਰਦਿਆਂ ਜ਼ਮਹੂਰੀ ਵਾਤਾਵਰਨ ਬਹਾਲ ਕਰਨ ਦੀ ਮੰਗ ਕੀਤੀ ਗਈ।ਅੱਜ ਦੇ ਐਕਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਢੱਟ, ਲਛਮਣ ਸਿੰਘ ਸਿੱਧਵਾਂ ,ਨਿਰਭੈ ਸਿੰਘ ਤਲਵੰਡੀ, ਹਰਦੇਵ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ ,ਕੁਲਦੀਪ ਸਿੰਘ ਸਵੱਦੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਬਾਜ਼ੀਗਰ ਭਾਈਚਾਰੇ ਨੇ ਲੁਧਿਆਣਾ ਵਿਖੇ ਇਕੱਠ ਕਰਕੇ ਬਾਜ਼ੀਗਰ ਨੌਜਵਾਨ ਏਕਤਾ ਦਾ ਕੀਤਾ ਗਠਨ ਅਗਲੀ ਖ਼ਬਰ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਤਿੰਨ ਏਜੰਸੀ ਮੁਲਾਜ਼ਮਾਂ ਖਿਲਾਫ਼ ਕੇਸ ਦਰਜ
Ad Position 24