08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪਿੰਡ ਖਹਿਰਾ ਬੇਟ ਵਾਸੀਆਂ ਨੇ ਸਤਲੁਜ ਦਰਿਆ 'ਚ ਕੀਤੀ ਜਾ ਰਹੀ ਮਾਈਨਿੰਗ ਨੂੰ ਜ਼ਬਰੀ ਬੰਦ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-01-2026
ਹੰਬੜਾਂ, 22 ਜਨਵਰੀ (ਮੇਜਰ ਹੰਬੜਾਂ)-ਪਿੰਡ ਖਹਿਰਾ ਬੇਟ ਦੇ ਲੋਕਾਂ ਵਲੋਂ ਸਤਲੁਜ ਦਰਿਆ 'ਚ ਕੱਕੇ ਰੇਤੇ ਦੀ ਨਾਜਾਇਜ਼ ਤੌਰ 'ਤੇ ਮਾਈਨਿੰਗ ਕਰਨ ਦੇ ਦੋਸ਼ ਲਗਾਉਂਦਿਆਂ ਸਰਕਾਰ ਤੇ ਖੱਡ ਚਲਾ ਰਹੀ ਫਰਮ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਕਾਂਗਰਸ ਦੇ ਬਲਾਕ ਪ੍ਰਧਾਨ ਬਾਦਸ਼ਾਹ ਸਿੰਘ ਲਾਡੋਵਾਲ, ਕਾਮਰੇਡ ਜਤਿੰਦਰਪਾਲ ਸਿੰਘ ਰਾਣਾ, ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਵਲੋਂ ਖਹਿਰਾ ਬੇਟ 'ਚ ਚੱਲ ਰਹੇ ਰੇਤੇ ਦੇ ਟੱਕ ਨੂੰ ਇਕੱਤਰ ਲੋਕਾਂ ਦੀ ਮੱਦਦ ਨਾਲ ਜ਼ਬਰੀ ਬੰਦ ਕਰਵਾਇਆ ਗਿਆ ਤੇ ਮੌਕੇ 'ਤੇ ਹੀ ਪੋਪਲੇਨ ਮਸ਼ੀਨਾਂ ਨੂੰ ਦਰਿਆ 'ਚੋਂ ਬਾਹਰ ਕਢਵਾਇਆ ਗਿਆ | ਉਸ ਸਮੇਂ ਸਥਿਤੀ ਤਣਾਪੂਰਨ ਬਣ ਗਈ ਜਦੋਂ ਮਾਈਨਿੰਗ ਕਰਨ ਵਾਲੇ ਤੇ ਪਿੰਡਾਂ ਦੇ ਲੋਕ ਆਹਮੋ-ਸਾਹਮਣੇ ਹੋ ਗਏ ਤੇ ਮਾਈਨਿੰਗ ਵਿਭਾਗ ਤੇ ਠੇਕੇਦਾਰ ਇਸ ਖੱਡ ਨੂੰ ਜਾਇਜ਼ ਦੱਸ ਰਹੇ ਸਨ ਤੇ ਲੋਕ ਇਸ ਖੱਡ ਦਾ ਡੱਟਵਾਂ ਵਿਰੋਧ ਕਰ ਰਹੇ ਸਨ | ਮਾਈਨਿੰਗ ਵਿਭਾਗ ਦੇ ਐੱਸ.ਡੀ.ਓ. ਵਿਰਕ ਨੇ ਵੀ ਇਸ ਰੇਤੇ ਦੀ ਖੱਡ ਨੂੰ ਜਾਇਜ਼ ਦੱਸਿਆ ਪਰ ਸਾਬਕਾ ਵਿਧਾਇਕ ਵੈਦ, ਪ੍ਰਧਾਨ ਹੰਬੜਾਂ, ਸਰਪੰਚ ਬਾਦਸ਼ਾਹ ਵਲੋਂ ਖੱਡ ਨੂੰ ਨਾਜਾਇਜ਼ ਦੱਸਦਿਆਂ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ | ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਕਾਂਗਰਸੀ ਆਗੂ ਇੰਦਰਜੀਤ ਸਿੰਘ ਗਿੱਲ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ ਨੇ ਕਿਹਾ ਕਿ ਅਸੀਂ ਇਹ ਖੱਡ ਨਹੀਂ ਚੱਲਣ ਦੇਵਾਂਗੇ | ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਧੁੱਸੀ ਬੰਨ੍ਹ ਦੇ ਨਾਲ ਚੱਲ ਰਿਹਾ ਹੈ ਜੇਕਰ ਇਥੋਂ ਰੇਤ ਚੁੱਕੀ ਜਾਂਦੀ ਹੈ ਤਾਂ ਪਾਣੀ ਦਾ ਵਹਾਅ ਬੰਨ੍ਹ ਦੇ ਨਾਲ ਬਣ ਜਾਵੇਗਾ ਤੇ ਇਥੋਂ ਬੰਨ੍ਹ ਦੀ ਹਾਲਤ ਪਹਿਲਾਂ ਹੀ ਨਾਜ਼ੁਕ ਬਣੀ ਹੋਈ ਹੈ ਤੇ ਬੰਨ੍ਹ ਟੁੱਟਣ ਦੀ ਹਾਲਤ 'ਚ ਖਹਿਰਾ ਬੇਟ ਪਿੰਡ ਸਮੇਤ ਦਰਜਨਾਂ ਪਿੰਡ ਪਾਣੀ 'ਚ ਡੁੱਬ ਜਾਣਗੇ ਜੋ ਕਿ ਅਸੀਂ ਕਿਸੇ ਵੀ ਹਾਲਤ 'ਚ ਹੋਣ ਨਹੀਂ ਦੇਵਾਂਗੇ | ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਢੇਸੀ, ਐਡਵੋਕੇਟ ਗੁਰਦੇਵ ਸਿੰਘ ਨੂਰਪੁਰ ਬੇਟ, ਪੰਚ ਰੁਪਿੰਦਰ ਸਿੰਘ ਰੂਪੀ, ਪੰਚ ਗੁਰਦੀਪ ਸਿੰਘ, ਮਨਪ੍ਰੀਤ ਸਿੰਘ ਗੇਜਾ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਸਾਬਕਾ ਸਰਪੰਚ ਰਾਜਿੰਦਰ ਸਿੰਘ ਗੋਰਸੀਆਂ, ਸਵਰਨ ਸਿੰਘ ਖਹਿਰਾ, ਜਸਵਿੰਦਰ ਸਿੰਘ ਕਾਲਾ ਸਮੇਤ ਹੋਰ ਕਿਸਾਨ ਤੇ ਪਿੰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਬ-ਏ-ਬਰਾਤ 3 ਫਰਵਰੀ ਨੂੰ -ਸ਼ਾਹੀ ਇਮਾਮ ਅਗਲੀ ਖ਼ਬਰ ਵੈਦਿਕ ਭਾਸ਼ਨ ਪ੍ਰਤੀਯੋਗਤਾ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਪ੍ਰਾਪਤ ਕੀਤਾ ਤੀਜਾ ਸਥਾਨ <br/>
Ad Position 24