23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗੁ: ਸ੍ਰੀ ਪਲਾਹ ਸਾਹਿਬ ਦੇ ਮੇਲੇ ’ਤੇ ਗੁਮਟਾਲਾ ਦੀ ਸੰਗਤ ਵਲੋਂ ਲਗਾਇਆ ਲੰਗਰ

ਅੰਮ੍ਰਿਤਸਰ, 22 ਸਤੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁ: ਸ੍ਰੀ ਪਲਾਹ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਮੌਕੇ ’ਤੇ ਪਿੰਡ ਗੁਮਟਾਲਾ ਦੀ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਨੇੜੇ ਲੰਗਰ ਲਗਾਇਆ ਗਿਆ। ਇਹ ਲੰਗਰ ਲਗਾਤਾਰ ਤਿੰਨ ਦਿਨ ਚੱਲਿਆ।

Ad Position 21
No active advertisement
ਅਜੀਤ ਡੈਸਕ 23-09-2026
ਅੰਮ੍ਰਿਤਸਰ, 22 ਸਤੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁ: ਸ੍ਰੀ ਪਲਾਹ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਮੌਕੇ ’ਤੇ ਪਿੰਡ ਗੁਮਟਾਲਾ ਦੀ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਨੇੜੇ ਲੰਗਰ ਲਗਾਇਆ ਗਿਆ। ਇਹ ਲੰਗਰ ਲਗਾਤਾਰ ਤਿੰਨ ਦਿਨ ਚੱਲਿਆ। ਜਿਸ ਦੌਰਾਨ ਪੂੜੀ, ਕੜਾਹ, ਕੜੀ, ਚੌਲ, ਦਾਲ, ਖੀਰ ਅਤੇ ਹੋਰ ਪਕਵਾਨ ਸੰਗਤ ਵਿਚ ਵਰਤਾਏ ਗਏ। ਇਸ ਦੌਰਾਨ ਗੱਲਬਾਤ ਕਰਦੇ ਹੋਏ ਲੰਗਰ ਦੇ ਮੁੱਖ ਪ੍ਰਬੰਧਕ ਮਨਜੀਤ ਸਿੰਘ ਢਿੱਲੋਂ ਉਰਫ਼ ਹਰਮਨ ਗੁਮਟਾਲਾ ਨੇ ਕਿਹਾ ਕਿ ਗੁ: ਪਲਾਹ ਸਾਹਿਬ ਦੇ ਸਾਲਾਨਾ ਜੋੜ ਦੇ ਸੰਬੰਧ ਵਿਚ ਪਿੰਡ ਗੁਮਟਾਲਾ ਦੀ ਸੰਗਤ ’ਚ ਭਾਰੀ ਉਤਸ਼ਾਹ ਹੁੰਦਾ ਹੈ। ਅਤੇ ਪਿੰਡ ਦੀ ਸੰਗਤ ਵਲੋਂ ਮਿਲ ਕੇ ਹੋਰਨਾਂ ਇਲਾਕਿਆਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੇਲੇ ਦੇ ਮੌਕੇ ’ਤੇ ਤਿੰਨ ਦਿਨ ਲੰਗਰ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਤਿੰਨ ਦਿਨ ਲਗਾਤਾਰ ਲੰਗਰ ਲਗਾਇਆ ਗਿਆ ਹੈ। ਲੰਗਰ ਦੀ ਸਮਾਪਤੀ ਉਪਰੰਤ ਹਰਮਨ ਗੁਮਟਾਲਾ ਵਲੋਂ ਲੰਗਰ ਕਮੇਟੀ ਦੇ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂ ਗੁਰਸਾਹਿਬ ਸਿੰਘ ਔਜਲਾ, ਹਰਪਾਲ ਸਿੰਘ ਢਿੱਲੋਂ, ਬਾਬਾ ਕੁਲਜਿੰਦਰ ਸਿੰਘ, ਬਾਬਾ ਬਿੱਟੂ, ਜਗਬੀਰ ਸਿੰਘ , ਅਮਰਜੀਤ ਸਿੰਘ ਗੁਮਟਾਲਾ, ਜਸਪਾਲ ਸਿੰਘ ਬਾਊ ਗੁਮਟਾਲਾ, ਹਰਪ੍ਰੀਤ ਸਿੰਘ, ਜਸਕਰਨ ਸਿੰਘ, ਦਿਲਾਵਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਹੋਰ ਸੰਗਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ 1,000 ਰੁਪਏ ਪ੍ਰਤੀ ਲੀਟਰ ਵਿਕ ਸਕਦਾ ਹੈ ਪੈਟਰੋਲ ਆਰਥਿਕ ਸੰਕਟ ਵਿਚਾਲੇ ਪੈਟਰੋਲੀਅਮ ਮੰਤਰੀ ਦੀ ਵੱਡੀ ਚਿਤਾਵਨੀ ਅਗਲੀ ਖ਼ਬਰ ਬੀ.ਆਰ.ਟੀ.ਐੱਸ. ਲਾਂਘੇ ’ਚੋਂ ਗਰਿੱਲਾਂ ਤੇ ਸਟੇਸ਼ਨ ਹਟਾਉਣ ’ਤੇ ਹਾਈ ਕੋਰਟ ਨੇ ਲਗਾਈ ਰੋਕ
Ad Position 24