20 ਹਜ਼ਾਰ ਰੁਪਏ ਦੀ ਠੱਗੀ ਮਾਰੀ
ਮੰਡੀ ਰੋੜਾਂਵਾਲੀ, 26 ਅਕਤੂਬਰ (ਮਨਜੀਤ ਸਿੰਘ ਬਰਾੜ)-ਬੀਤੀ ਕੱਲ੍ਹ ਦੇਰ ਸ਼ਾਮ ਇਕ ਵਿਅਕਤੀ ਦੇ 20 ਹਜ਼ਾਰ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪਿੰਡ ਸੰਮੇਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਿਵਾਸੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਵਿਚ ਨਵਾਂ ਘਰ ਬਣਾ ਰਿਹਾ ਸੀ।
ਮ
ਮੋਟਰਸਾਇਕਲ ਉੱਪਰ ਸਵਾਰ ਹੋ ਕੇ ਆ ਰਹੇ ਠੱਗ ਦੀ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਤਸਵੀਰ। ਅਜੀਤ ਤਸਵੀਰ
27-10-2026
ਮੰਡੀ ਰੋੜਾਂਵਾਲੀ, 26 ਅਕਤੂਬਰ (ਮਨਜੀਤ ਸਿੰਘ ਬਰਾੜ)-ਬੀਤੀ ਕੱਲ੍ਹ ਦੇਰ ਸ਼ਾਮ ਇਕ ਵਿਅਕਤੀ ਦੇ 20 ਹਜ਼ਾਰ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪਿੰਡ ਸੰਮੇਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਿਵਾਸੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਵਿਚ ਨਵਾਂ ਘਰ ਬਣਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਇਕ ਵਿਅਕਤੀ ਉਨ੍ਹਾਂ ਕੋਲ ਆਇਆ ਤੇ ਕਹਿਣ ਲੱਗਾ ਕੇ ਤੁਸੀਂ ਘਰ ਬਣਾਉਣ ਲਈ ਸਾਮਾਨ ਸੀਮੈਂਟ ਆਦਿ ਕਿੱਥੋਂ ਲੈ ਰਹੇ ਹੋ, ਜਦ ਮੈਂ ਉਸ ਨੂੰ ਦੱਸਿਆ ਕਿ ਅਸੀਂ ਸਮਾਨ ਜੰਡਵਾਲਾ ਭੀਮੇਸ਼ਾਹ ਤੋਂ ਲੈ ਰਹੇ ਹਾਂ ਤਾਂ ਉਸ ਨੇ ਉਨ੍ਹਾਂ ਨੂੰ ਭੇਚਲ ਕੇ ਆਪਣੇ ਜਾਲ ਵਿਚ ਫਸਾ ਲਿਆ ਤੇ ਕਹਿਣ ਲੱਗਾ ਕਿ ਉਹ ਸੀਮੈਂਟ ਤੇ ਸਰੀਆਂ ਤੁਹਾਨੂੰ ਸਸਤਾ ਦੇ ਦੇਵੇਗਾ ਤੇ ਇਸ ਦੇ ਨਾਲ ਰੇਤਾ ਵੀ ਫ਼੍ਰੀ ਵਿਚ ਦੇ ਦੇਵੇਗਾ। ਪੀੜਤ ਨੇ ਦੱਸਿਆ ਕਿ ਉਹ ਉਸ ਦੀਆਂ ਗੱਲਾਂ ਵਿਚ ਆ ਗਿਆ ਤੇ 20 ਹਜ਼ਾਰ ਰੁਪਏ ਲੈ ਕੇ ਠੱਗ ਨੇ ਉਸ ਨੂੰ ਸਸਤਾ ਸਾਮਾਨ ਦੇਣ ਲਈ ਆਪਣੇ ਨਾਲ ਮੋਟਰਸਾਈਕਲ ’ਤੇ ਬਠਾ ਲਿਆ ਤੇ ਮੰਡੀ ਰੋੜਾਂਵਾਲੀ ਵਿਖੇ ਲੈ ਆਇਆ। ਪੀੜਤ ਨੇ ਦੱਸਿਆ ਕਿ ਠੱਗ ਉਸ ਨੂੰ ਇਕ ਗਲੀ ਵਿਚ ਖੜ੍ਹਾ ਕਰਕੇ ਕਹਿਣ ਲੱਗਾ ਕੇ ਤੂੰ ਇੱਥੇ ਰੁਕ ਉਹ ਸਾਮਾਨ ਦੇਣ ਲਈ ਦੁਕਾਨ ਦੀ ਚਾਬੀ ਲੈ ਕੇ ਆ ਰਿਹਾ ਹੈ। ਪੀੜਤ ਦੇ ਦੱਸਣ ਅਨੁਸਾਰ ਉਹ ਕਰੀਬ ਅੱਧਾ ਘੰਟਾ ਉਸ ਨੂੰ ਉੱਥੇ ਉਡੀਕਦਾ ਰਿਹਾ ਪਰ ਉਹ ਨਹੀਂ ਆਇਆ ਜਿਸ ਤੋਂ ਬਾਅਦ ਉਸ ਨੇ ਆਪਣੇ ਘਰ ਫ਼ੋਨ ਕਰਕੇ ਆਪਣੇ ਭਰਾ ਨੂੰ ਸਾਰੀ ਕਹਾਣੀ ਦੱਸੀ। ਉਨ੍ਹਾਂ ਵਲੋਂ ਉਸ ਨੂੰ ਬਹੁਤ ਲੱਭਿਆ ਗਿਆ ਪਰ ਉਹ ਕਿਤੇ ਨਹੀਂ ਮਿਲਿਆ। ਇਸ ਦੀ ਸੂਚਨਾ ਸਥਾਨਕ ਮੰਡੀ ਰੋੜਾਂਵਾਲੀ ਦੀ ਪੁਲਿਸ ਨੂੰ ਦਿੱਤੀ ਗਈ ਹੈ।