ਭਾਜਪਾ ਆਗੂ ਅਸ਼ੋਕ ਜੈਰਥ ਦੀ ਅਗਵਾਈ ’ਚ ਵਰਕਰਾਂ ਨੇ ਸੁਣਿਆ ‘ਮਨ ਕੀ ਬਾਤ’ ਪ੍ਰੋਗਰਾਮ
ਫ਼ਾਜ਼ਿਲਕਾ, 26 ਅਕਤੂਬਰ (ਦਵਿੰਦਰ ਪਾਲ ਸਿੰਘ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਸਿੱਧਾ ਪ੍ਰਸਾਰਨ ਫ਼ਾਜ਼ਿਲਕਾ ਵਿਖੇ ਭਾਜਪਾ ਵਰਕਰਾਂ ਵਲੋਂ ਵੱਡੀ ਸਕਰੀਨ ’ਤੇ ਉਤਸ਼ਾਹ ਨਾਲ ਸੁਣਿਆ ਗਿਆ। ਸੀਨੀਅਰ ਭਾਜਪਾ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ ਦੀ ਅਗਵਾਈ ਹੇਠ ਇਕੱਤਰ ਹੋਏ ਭਾਜਪਾ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਦੇ ਵਿਚਾਰ ਸੁਣੇ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਸੰਕਲਪ ਲਿਆ।
ਅਜੀਤ ਡੈਸਕ
27-10-2026