ਸੇਵਾ ਭਾਰਤੀ ਜਲਾਲਾਬਾਦ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਬੂਟੇ ਵੰਡ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ
ਜਲਾਲਾਬਾਦ, 26 ਅਕਤੂਬਰ (ਕਰਨ ਚੁਚਰਾ)- ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਜਲਾਲਾਬਾਦ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਛੋਟਾ ਟਿਵਾਣਾ ਰੋਡ ਸਥਿਤ ਭਗਵਾਨ ਵਾਲਮੀਕੀ ਮੰਦਰ ਵਿਖੇ ਇਕ ਵਿਸ਼ੇਸ਼ ਵਾਤਾਵਰਨ ਸੰਭਾਲ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਮੰਦਰ ਦੇ ਪ੍ਰਧਾਨ ਰਮੇਸ਼ ਤਮੋਲੀਆ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਸੇਵਾ ਭਾਰਤੀ ਦੀ ਟੀਮ ਦਾ ਤਹਿ ਦਿਲੋਂ ਨਿੱਘਾ ਸਵਾਗਤ ਕੀਤਾ ਗਿਆ।
ਜਲਾਲਾਬਾਦ, 26 ਅਕਤੂਬਰ (ਕਰਨ ਚੁਚਰਾ)- ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਜਲਾਲਾਬਾਦ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਛੋਟਾ ਟਿਵਾਣਾ ਰੋਡ ਸਥਿਤ ਭਗਵਾਨ ਵਾਲਮੀਕੀ ਮੰਦਰ ਵਿਖੇ ਇਕ ਵਿਸ਼ੇਸ਼ ਵਾਤਾਵਰਨ ਸੰਭਾਲ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਮੰਦਰ ਦੇ ਪ੍ਰਧਾਨ ਰਮੇਸ਼ ਤਮੋਲੀਆ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਸੇਵਾ ਭਾਰਤੀ ਦੀ ਟੀਮ ਦਾ ਤਹਿ ਦਿਲੋਂ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਸੇਵਾ ਭਾਰਤੀ ਦੇ ਅਹੁਦੇਦਾਰਾਂ ਵਲੋਂ ਮੰਦਰ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਤੁਲਸੀ, ਛਾਂਦਾਰ ਤੇ ਫਲਦਾਰ ਬੂਟੇ ਵੰਡੇ ਗਏ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਮਿੱਤ ਮੁਟਨੇਜਾ ਨੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਜਨਰਲ ਸਕੱਤਰ ਰਾਜ ਕੁਮਾਰ ਸਿਡਾਨਾ, ਸਕੱਤਰ ਸੂਰਜ ਕਾਠਪਾਲ ਐਡਵੋਕੇਟ, ਖ਼ਜ਼ਾਨਚੀ ਸੁਨੀਲ ਕੁਮਾਰ, ਸੁਰਿੰਦਰ ਗੋਇਲ, ਰਾਜ ਕੁਮਾਰ ਗਗਨੇਜਾ, ਦਵਿੰਦਰਪਾਲ ਉਰਫ਼ ਮੌਂਟੀ ਬਜਾਜ, ਗਗਨ ਚੁੱਘ, ਅੰਸ਼ ਗੁੰਬਰ ਤੇ ਅਸ਼ੋਕ ਗਗਨੇਜਾ ਸਮੇਤ ਕਈ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।