26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਹੜ੍ਹ ਪ੍ਰਭਾਵਿਤ ਪਿੰਡ ਮਾਤਮ ਨਗਰ ਵਿਖੇ ਸੰਦੀਪ ਸਿੰਘ ਭੱਟੀ ਫਾਊਂਡੇਸ਼ਨ ਵਲੋਂ 300 ਦੇ ਕਰੀਬ ਸਿਲਾਈ ਮਸ਼ੀਨਾਂ ਦੀ ਵੰਡ

ਫ਼ਾਜ਼ਿਲਕਾ, 26 ਅਕਤੂਬਰ (ਅਮਰਜੀਤ ਸ਼ਰਮਾ)- ਹੜ੍ਹ ਪ੍ਰਭਾਵਿਤ ਪਿੰਡ ਮਾਤਮ ਨਗਰ ਵਿਖੇ ਸੰਦੀਪ ਸਿੰਘ ਭੱਟੀ ਫਾਊਂਡੇਸ਼ਨ ਵਲੋਂ ਲੋੜਵੰਦ ਮਹਿਲਾਵਾਂ ਤੇ ਧੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਿਲਾਈ ਮਸ਼ੀਨਾਂ ਵੰਡਣ ਲਈ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲਗਭਗ 300 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਜਦਕਿ ਕਰੀਬ 5000 ਲੋਕਾਂ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ।

Ad Position 21
No active advertisement
ਸਮਾਗਮ ਦੌਰਾਨ ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡਦੇ ਹੋਏ ਸੰਦੀਪ ਸਿੰਘ ਭੱਟੀ ਅਤੇ ਹੋਰ ਪਤਵੰਤੇ ਸੱਜਣ। ਅਜੀਤ ਤਸਵੀਰ 27-10-2026
ਫ਼ਾਜ਼ਿਲਕਾ, 26 ਅਕਤੂਬਰ (ਅਮਰਜੀਤ ਸ਼ਰਮਾ)- ਹੜ੍ਹ ਪ੍ਰਭਾਵਿਤ ਪਿੰਡ ਮਾਤਮ ਨਗਰ ਵਿਖੇ ਸੰਦੀਪ ਸਿੰਘ ਭੱਟੀ ਫਾਊਂਡੇਸ਼ਨ ਵਲੋਂ ਲੋੜਵੰਦ ਮਹਿਲਾਵਾਂ ਤੇ ਧੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਿਲਾਈ ਮਸ਼ੀਨਾਂ ਵੰਡਣ ਲਈ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲਗਭਗ 300 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਜਦਕਿ ਕਰੀਬ 5000 ਲੋਕਾਂ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸੰਦੀਪ ਸਿੰਘ ਭੱਟੀ ਨੇ ਪਿੰਡ ਵਾਸੀਆਂ ਵਲੋਂ ਦਿੱਤੇ ਗਏ ਪਿਆਰ, ਸਤਿਕਾਰ ਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਦਾ ਮੁੱਖ ਉਦੇਸ਼ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨਾ ਤੇ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਯੋਗ ਬਣਾਉਣਾ ਹੈ। ਉਨ੍ਹਾਂ ਸਮਾਗਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਮੂਹ ਪਿੰਡ ਵਾਸੀਆਂ, ਸਾਥੀਆਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸੁੱਖਾ ਚੇਅਰਮੈਨ, ਡਾ.ਜੋਗਿੰਦਰ ਬਲਾਕ ਸੰਮਤੀ ਮੈਂਬਰ, ਸੁਖਦੇਵ ਝਗੜ ਬਲਾਕ ਸੰਮਤੀ ਮੈਂਬਰ, ਹਰਜੀਤ ਸਿੰਘ ਸਰਪੰਚ, ਛਿੰਦਾ ਸਰਪੰਚ, ਰਾਜ ਸਰਪੰਚ ਪਿੰਡ ਬਹਿਕ ਖ਼ਾਸ, ਸੁਖਦੇਵ ਸਰਪੰਚ ਪਿੰਡ ਬਖੂਸ਼ਾਹ, ਅਸ਼ੋਕ ਸਰਪੰਚ ਪਿੰਡ ਆਲਮ ਸ਼ਾਹ, ਬਲਜਿੰਦਰ ਬਖੂਸ਼ਾਹ, ਬਲਜਿੰਦਰ ਨੂਰਸਮੰਦ, ਮੇਹਰ ਸਰਪੰਚ ਪਿੰਡ ਝੁੱਗੇ ਗੁਲਾਬ, ਦੇਸ ਪ੍ਰਧਾਨ ਸਲੇਮਸ਼ਾਹ, ਬਚਨ ਸਿੰਘ ਭੱਟੀ ਯੂਥ ਪ੍ਰਧਾਨ, ਸ਼ਾਕਾ ਸਮਾਜ ਸੇਵੀ, ਬਲਵਿੰਦਰ ਆਲਮ ਸ਼ਾਹ, ਸ਼ਿੰਦਰ ਓਝਾ, ਛਿੰਦਾ ਮੰਡੀ, ਸੁਬੇਗ ਹਸਤ ਕਲਾਂ, ਸ਼ਿੰਦਰ ਮੈਂਬਰ, ਵਰਿੰਦਰ ਯੂਥ ਪ੍ਰਧਾਨ, ਰਾਜੇਸ਼ ਸਰਪੰਚ ਰਾਮਨਗਰ, ਰਮੇਸ਼ ਸਰਪੰਚ, ਪ੍ਰਸ਼ੋਤਮ ਸਰਪੰਚ ਅਤੇ ਅਮਰਜੀਤ ਸਰਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਮੇਰਾ ਪੰਜਾਬ ਮੇਰੀ ਜ਼ਿੰਮੇਵਾਰੀ’ ਤਹਿਤ ਸਰਕਾਰੀ ਕਾਲਜ ਅਬੋਹਰ ’ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ
Ad Position 24