ਜਸਨੂਰ ਕੌਰ ਢਿੱਲੋਂ ਨੇ ਨੈਸ਼ਨਲ ਡਾਂਸ ਚੈਂਪੀਅਨਸ਼ਿਪ ’ਚ ਮੱਲਾਂ ਮਾਰੀਆਂ
ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਨੈਸ਼ਨਲ ਡਾਂਸ ਚੈਂਪੀਅਨਸ਼ਿਪ ਸੀਜ਼ਨ-3 ਦੇ ਉਮਰ ਵਰਗ 13 ਤੋਂ 17 ਸਾਲ ਵਿਚ ਜਸਨੂਰ ਕੌਰ ਢਿੱਲੋਂ ਨੇ ਗਿੱਧਾ ਮੁਕਾਬਲਾ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਟਰਾਫ਼ੀ ਅਤੇ ਚਾਂਦੀ ਦੀ ਚੇਨ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਜਸਨੂਰ ਕੌਰ ਢਿੱਲੋਂ ਨੈਸ਼ਨਲ ਡਾਂਸ ਚੈਂਪੀਅਨਸ਼ਿਪ ਦੀ ਲਗਾਤਾਰ ਜੇਤੂ ਰਹੀ ਹੈ ਜਿਸ ਕਰਕੇ ਉਸ ਵਲੋਂ ਤਿੰਨਾਂ ਸੀਜ਼ਨ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਕਰਕੇ ਹੈਟਰਿਕ ਹਾਸਲ ਕੀਤੀ ਹੈ।
ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਨੈਸ਼ਨਲ ਡਾਂਸ ਚੈਂਪੀਅਨਸ਼ਿਪ ਸੀਜ਼ਨ-3 ਦੇ ਉਮਰ ਵਰਗ 13 ਤੋਂ 17 ਸਾਲ ਵਿਚ ਜਸਨੂਰ ਕੌਰ ਢਿੱਲੋਂ ਨੇ ਗਿੱਧਾ ਮੁਕਾਬਲਾ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਟਰਾਫ਼ੀ ਅਤੇ ਚਾਂਦੀ ਦੀ ਚੇਨ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਜਸਨੂਰ ਕੌਰ ਢਿੱਲੋਂ ਨੈਸ਼ਨਲ ਡਾਂਸ ਚੈਂਪੀਅਨਸ਼ਿਪ ਦੀ ਲਗਾਤਾਰ ਜੇਤੂ ਰਹੀ ਹੈ ਜਿਸ ਕਰਕੇ ਉਸ ਵਲੋਂ ਤਿੰਨਾਂ ਸੀਜ਼ਨ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਕਰਕੇ ਹੈਟਰਿਕ ਹਾਸਲ ਕੀਤੀ ਹੈ। ਇਨ੍ਹਾਂ ਮੁਕਾਬਲਿਆਂ ਦਾ ਪ੍ਰਬੰਧ ਕਾਹਨਾਂ ਡਾਂਸ ਅਕੈਡਮੀ ਬਠਿੰਡਾ ਦੀ ਸੰਚਾਲਕਾ ਮਨੀਸ਼ਾ ਸ਼ਰਮਾ ਵਲੋਂ ਕੀਤਾ ਗਿਆ। ਮੁਕਾਬਲਿਆਂ ਦੀ ਜੱਜਮੈਂਟ ਸੁਸ਼ੀਲ ਖੁੱਲਰ, ਡਾ.ਰਿਪਜੀਤ ਕੌਰ ਤੇ ਡਾ.ਅਮਨਦੀਪ ਕੌਰ ਵਲੋਂ ਕੀਤੀ ਗਈ। ਇਸ ਮੌਕੇ ਜੇਤੂ ਰਹਿਣ ਤੇ ਜਸਨੂਰ ਕੌਰ ਢਿੱਲੋਂ ਤੇ ਕੋਚ ਆਕਾਸ਼ ਕਾਲੜਾ ਨੂੰ ਅਕੈਡਮੀ ਵਲੋਂ ਸਨਮਾਨਿਤ ਕੀਤਾ ਗਿਆ।