08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਯੂਰੀਆ ਨਾਲ ਫਾਲਤੂ ਸਾਮਾਨ ਲੈਣ ਲਈ ਕੀਤਾ ਜਾ ਰਿਹਾ ਮਜਬੂਰ-ਜੋਗਾ ਸਿੰਘ

ਧਾਰੀਵਾਲ, 9 ਨਵੰਬਰ (ਸਵਰਨ ਸਿੰਘ)- ਖ਼ਾਦ ਵਿਕ੍ਰੇਤਾਵਾਂ ਵਲੋਂ ਪਹਿਲਾਂ ਡੀ. ਏ.

Ad Position 21
No active advertisement
ਅਜੀਤ ਡੈਸਕ 10-11-2026
ਧਾਰੀਵਾਲ, 9 ਨਵੰਬਰ (ਸਵਰਨ ਸਿੰਘ)- ਖ਼ਾਦ ਵਿਕ੍ਰੇਤਾਵਾਂ ਵਲੋਂ ਪਹਿਲਾਂ ਡੀ.ਏ.ਪੀ. ਖ਼ਾਦ ਨਾਲ ਕਿਸਾਨਾਂ ਨੂੰ ਹੋਰ ਬੇਲੋੜਾ ਸਮਾਨ ਵੇਚਿਆ ਗਿਆ ਤੇ ਹੁਣ ਯੂਰੀਆ ਖ਼ਾਦ ਦੇ ਨਾਲ ਵੀ ਕਿਸਾਨਾਂ ਨੂੰ ਫਾਲਤੂ ਸਮਾਨ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਾ. ਡਾਇਰੈਕਟਰ ਜੋਗਾ ਸਿੰਘ ਆਲੋਵਾਲ ਨੇ ਦੱਸਿਆ ਕਿ ਇਲਾਕੇ ’ਚ ਲਗਪਗ ਸਾਰੇ ਹੀ ਖ਼ਾਦ ਵਿਕ੍ਰੇਤਾ ਅਜਿਹਾ ਕਰ ਰਹੇ ਹਨ। ਕਿਸਾਨ ਨੂੰ ਖ਼ਾਦ ਲੈਣੀ ਮਜ਼ਬੂਰੀ ਹੈ, ਜਿਸ ਦਾ ਫਾਇਦਾ ਉਠਾ ਕੇ ਵਿਕ੍ਰੇਤਾ ਉਸ ਨੂੰ ਮਹਿੰਗਾ ਤੇ ਬੇਲੋੜਾ ਸਾਮਾਨ ਥੋਪ ਰਹੇ ਹਨ, ਜਿਸ ਨਾਲ ਕਿਸਾਨਾਂ ’ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਖ਼ਾਦ ਵਿਕ੍ਰੇਤਾਵਾਂ ’ਤੇ ਨਕੇਲ ਕੱਸੀ ਜਾਵੇ ਅਤੇ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਸਿਰਫ਼ ਖ਼ਾਦ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਬੱਸ ਤੇ ਮੋਟਰਸਾਈਕਲ ਦੀ ਟੱਕਰ ’ ਚ ਇਕ ਦੀ ਮੌਤ ਅਗਲੀ ਖ਼ਬਰ ਤਿਉਹਾਰੀ ਸੀਜ਼ਨ ’ਚ ਅਰਬਾਂ ਰੁਪਏ ਖਰਚ ਗਏ ਪੰਜਾਬੀ!
Ad Position 24