08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਤਿਉਹਾਰੀ ਸੀਜ਼ਨ ’ਚ ਅਰਬਾਂ ਰੁਪਏ ਖਰਚ ਗਏ ਪੰਜਾਬੀ!

ਰਾਮਪੁਰਾ ਫੂਲ (ਬਠਿੰਡਾ), 9 ਦਸੰਬਰ (ਨਰਪਿੰਦਰ ਸਿੰਘ ਧਾਲੀਵਾਲ)- ਦੀਵਾਲੀ ਦੇ ਤਿਉਹਾਰ ਦੌਰਾਨ ਪੰਜਾਬ ਭਰ ਵਿਚ ਰੌਸ਼ਨੀਆਂ ਅਤੇ ਖ਼ੁਸ਼ੀਆਂ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ ਦਾ ਵੱਡਾ ਹੜ੍ਹ ਦੇਖਣ ਨੂੰ ਮਿਲਿਆ। ਵਪਾਰ ਮੰਡਲਾਂ, ਆਬਕਾਰੀ ਵਿਭਾਗ ਦੇ ਅਨੁਮਾਨਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਤੋਂ ਪ੍ਰਾਪਤ ਪੁਖ਼ਤਾ ਵੇਰਵਿਆਂ ਅਨੁਸਾਰ ਇਸ ਤਿਉਹਾਰੀ ਸੀਜ਼ਨ ਦੌਰਾਨ ਪੰਜਾਬੀਆਂ ਨੇ ਅਰਬਾਂ ਰੁਪਏ ਖੁੱਲ੍ਹੇ ਦਿਲ ਨਾਲ ਖ਼ਰਚ ਕੀਤੇ।

Ad Position 21
No active advertisement
ਅਜੀਤ ਡੈਸਕ 10-11-2026
ਰਾਮਪੁਰਾ ਫੂਲ (ਬਠਿੰਡਾ), 9 ਦਸੰਬਰ (ਨਰਪਿੰਦਰ ਸਿੰਘ ਧਾਲੀਵਾਲ)- ਦੀਵਾਲੀ ਦੇ ਤਿਉਹਾਰ ਦੌਰਾਨ ਪੰਜਾਬ ਭਰ ਵਿਚ ਰੌਸ਼ਨੀਆਂ ਅਤੇ ਖ਼ੁਸ਼ੀਆਂ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ ਦਾ ਵੱਡਾ ਹੜ੍ਹ ਦੇਖਣ ਨੂੰ ਮਿਲਿਆ। ਵਪਾਰ ਮੰਡਲਾਂ, ਆਬਕਾਰੀ ਵਿਭਾਗ ਦੇ ਅਨੁਮਾਨਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਤੋਂ ਪ੍ਰਾਪਤ ਪੁਖ਼ਤਾ ਵੇਰਵਿਆਂ ਅਨੁਸਾਰ ਇਸ ਤਿਉਹਾਰੀ ਸੀਜ਼ਨ ਦੌਰਾਨ ਪੰਜਾਬੀਆਂ ਨੇ ਅਰਬਾਂ ਰੁਪਏ ਖੁੱਲ੍ਹੇ ਦਿਲ ਨਾਲ ਖ਼ਰਚ ਕੀਤੇ। ਹੋਲਸੇਲਰਾਂ ਅਨੁਸਾਰ ਪੰਜਾਬ ਵਿਚ ਲਗਭਗ 200 ਕਰੋੜ ਤੋਂ 250 ਕਰੋੜ ਦਾ ਪਟਾਕਾ ਕਾਰੋਬਾਰ ਹੋਇਆ। ਉਦਯੋਗਿਕ ਸ਼ਹਿਰ ਲੁਧਿਆਣਾ ’ਚ ਹੀ ਇਕੱਲੇ 20 ਤੋਂ 25 ਕਰੋੜ ਦੇ ਪਟਾਕੇ ਵੇਚੇ ਗਏ। ਬਠਿੰਡਾ ਸ਼ਹਿਰ ਵਿਚ 15 ਕਰੋੜ, ਜਦਕਿ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਵਿਚ ਔਸਤਨ 10-15 ਕਰੋੜ ਪ੍ਰਤੀ ਜ਼ਿਲ੍ਹਾ ਪਟਾਕਿਆਂ ਦੀ ਖਪਤ ਦਰਜ ਕੀਤੀ ਗਈ। ਉਥੇ ਹੀ ਆਮ ਦਿਨਾਂ ਦੀ ਤੁਲਨਾ ਵਿਚ ਤਿਉਹਾਰੀ ਹਫ਼ਤੇ ਦੌਰਾਨ ਸ਼ਰਾਬ ਦੀ ਵਿੱਕਰੀ 30 ਫ਼ੀਸਦੀ ਤੋਂ 40 ਫ਼ੀਸਦੀ ਤੱਕ ਵਧ ਗਈ। ਛੋਟੀ ਤੇ ਵੱਡੀ ਦੀਵਾਲੀ ਦੇ 2-3 ਦਿਨਾਂ ਵਿਚ ਹੀ ਸੂਬੇ ਵਿਚ ਲਗਭਗ 70 ਕਰੋੜ ਤੋਂ 90 ਕਰੋੜ ਦੀ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀ ਖਪਤ ਹੋਈ। ਪੋਲਟਰੀ ਤੇ ਮੀਟ ਮਾਰਕੀਟ ਐਸੋਸੀਏਸ਼ਨਾਂ ਮੁਤਾਬਿਕ ਤਿਉਹਾਰੀ ਦਿਨਾਂ ਦੌਰਾਨ ਪੂਰੇ ਪੰਜਾਬ ਵਿਚ ਲਗਭਗ 25 ਤੋਂ 30 ਲੱਖ ਬ੍ਰੋਇਲਰ (ਮੁਰਗ਼ੇ) ਅਤੇ 35,000 ਤੋਂ 40,000 ਦੇ ਕਰੀਬ ਬੱਕਰੇ/ਛੱਤਰੇ ਦੀ ਖਪਤ ਹੋਈ।
Ad Position 22
No active advertisement
ਪਿਛਲੀ ਖ਼ਬਰ ਯੂਰੀਆ ਨਾਲ ਫਾਲਤੂ ਸਾਮਾਨ ਲੈਣ ਲਈ ਕੀਤਾ ਜਾ ਰਿਹਾ ਮਜਬੂਰ-ਜੋਗਾ ਸਿੰਘ ਅਗਲੀ ਖ਼ਬਰ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ 96 ਕਰੋੜੀ ਤੇ ਜਥੇਦਾਰ ਅਵਤਾਰ ਸਿੰਘ ਸੁਰ ਸਿੰਘ ਸਮੇਤ ਪ੍ਰਮੁੱ...
Ad Position 24