08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਬਹਿਰਾਮ ਪੁਲਿਸ ਵਲੋਂ 13 ਕਿੱਲੋਂ 170 ਗ੍ਰਾਮ ਗਾਂਜੇ ਸਮੇਤ 2 ਵਿਅਕਤੀ ਕਾਬੂ, ਪਰਚਾ ਦਰਜ

ਬਹਿਰਾਮ, 9 ਨਵੰਬਰ (ਨਛੱਤਰ ਸਿੰਘ ਬਹਿਰਾਮ)- ਪੁਲਿਸ ਥਾਣਾ ਬਹਿਰਾਮ ਨੂੰ ਉਸ ਸਮੇਂ ਹੋਰ ਕਾਮਯਾਬੀ ਮਿਲੀ ਜਦੋਂ ਹਾਈਟੈਕ ਨਾਕਾ ਮੇਹਲੀ ਵਿਖੇ ....

Ad Position 21
No active advertisement
ਅਜੀਤ ਡੈਸਕ 09-11-2026

ਬਹਿਰਾਮ, 9 ਨਵੰਬਰ (ਨਛੱਤਰ ਸਿੰਘ ਬਹਿਰਾਮ)- ਪੁਲਿਸ ਥਾਣਾ ਬਹਿਰਾਮ ਨੂੰ ਉਸ ਸਮੇਂ ਹੋਰ ਕਾਮਯਾਬੀ ਮਿਲੀ ਜਦੋਂ ਹਾਈਟੈਕ ਨਾਕਾ ਮੇਹਲੀ ਵਿਖੇ ਚੈਕਿੰਗ ਦੌਰਾਨ 13 ਕਿੱਲੋਂ170 ਗਰਾਮ ਗਾਂਜਾ ਬਰਾਮਦ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਚ.ਓ ਬਹਿਰਾਮ ਰਾਮ ਪਾਲ ਨੇ ਦੱਸਿਆ ਕਿ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦਿਆ ਮੇਹਲੀ ਚੌਂਕੀ ਤੇ ਨਾਕਾ ਲਗਾਇਆ ਹੋਇਆ ਸੀ। ਸਮਾਂ ਤਕਰੀਬਨ ਸ਼ਾਮ ਸਾਢੇ ਛੇ ਵਜੇ ਇਕ ਆਟੋ ਰਿਕਸ਼ਾ ਫਗਵਾੜਾ ਸਾਇਡ ਤੋਂ ਆ ਰਿਹਾ ਸੀ ਜਿਸ ਨੂੰ ਨਵਨੀਤ ਪਾਠਕ ਉਰਫ ਰਾਜਾ ਪੁੱਤਰ ਰੂਪ ਕਾਂਤ ਪਾਠਕ ਵਾਸੀ ਕ੍ਰਿਸ਼ਾਨਾ ਨਗਰ ਭਾਮੀਆਂ ਖੁਰਦ ਮੁੰਡੀਆਂ ਕਲਾਂ ਥਾਣਾ ਜਮਾਲਪੁਰ ਲੁਧਿਆਣਾ ਚਲਾ ਰਿਹਾ ਸੀ ਨਾਲ ਬੈਠਾ ਸਾਥੀ ਵਿਜੇ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਮਕਾਨ ਨੰਬਰ 1688 ਵਾਰਡ ਨੰ: 43 ਹਸ਼ੀਸ਼ ਗੰਜ ਥਾਣਾ ਡਵੀਜਨ ਨੰ: 2 ਲੁਧਿਆਣਾ ਨੂੰ ਚੈਕਿੰਗ ਕਰਨ ਲਈ ਰੋਕਿਆ ਜਿਸ ਵਿਚੋਂ 13 ਕਿਲੋ 170 ਗ੍ਰਾਮ ਗਾਂਜਾ ਬਰਾਮਦ ਹੋਇਆ ਕਥਿਤ ਦੋਸ਼ੀਆ ਨੂੰ ਕਾਬੂ ਕੀਤਾ ਤੇ ਪਰਚਾ ਦਰਜ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਮੌਕੇ ਐਸ.ਐਚ.ਓ ਬਹਿਰਾਮ ਰਾਮ ਪਾਲ,ਏ.ਐਸ ਆਈ ਗੁਰਦੀਪ ਸਿੰਘ,ਏ.ਐਸ ਆਈ ਸ਼ਿੰਦਰਪਾਲ, ਕਾਂਸਟੇਬਲ ਗਗਨਦੀਪ ਤੇ ਧੰਨਰਾਜ ਸਿੰਘ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ 30 ਪਰਿਵਾਰ ਭਾਜਪਾ ਵਿਚ ਸ਼ਾਮਲ ਅਗਲੀ ਖ਼ਬਰ ਮੁਕੰਦਰ ਸਿੰਘ ਸਰਦੂਲਗੜ੍ਹ ਦਾ ਕੀਤਾ ਸਸਕਾਰ
Ad Position 24