08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬਾਬਾ ਵਿਸ਼ਵਕਰਮਾ ਦੀ ਯਾਦ ’ਚ ਪਿੰਡ ਭਗਵਾਨਪੁਰ ਵਿਖੇ ਸਮਾਗਮ ਕਰਵਾਇਆ

ਕੋਟਲੀ ਸੂਰਤ ਮੱਲ੍ਹੀ, 9 ਨਵੰਬਰ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਭਗਵਾਨਪੁਰ ਦੀਆਂ ਸੰਗਤਾਂ ਵਲੋਂ ਅੱਜ ਬਾਬਾ ਵਿਸ਼ਵਕਰਮਾ ਜੀ ਦੀ ਯਾਦ ’ਚ ਇਕ ਮਹਾਨ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਨਗਰ ਦੀਆਂ ਸੰਗਤਾਂ ਸਮੇਤ ਇਲਾਕੇ ਦੇ ਕਿਰਤੀ ਕਾਮਿਆਂ ਤੇ ਠੇਕੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਗਏ ਮਹਾਨ ਧਾਰਮਿਕ ਸਮਾਗਮ ਦੌਰਾਨ ਢਾਡੀ ਭਾਈ ਸਰਬਜੀਤ ਸਿੰਘ ਫ਼ਜਲਾਬਾਦ ਦੇ ਜਥੇ ਸਮੇਤ ਵੱਖ-ਵੱਖ ਜਥਿਆਂ ਨੇ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।

Ad Position 21
No active advertisement
ਅਜੀਤ ਡੈਸਕ 10-11-2026
ਕੋਟਲੀ ਸੂਰਤ ਮੱਲ੍ਹੀ, 9 ਨਵੰਬਰ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਭਗਵਾਨਪੁਰ ਦੀਆਂ ਸੰਗਤਾਂ ਵਲੋਂ ਅੱਜ ਬਾਬਾ ਵਿਸ਼ਵਕਰਮਾ ਜੀ ਦੀ ਯਾਦ ’ਚ ਇਕ ਮਹਾਨ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਨਗਰ ਦੀਆਂ ਸੰਗਤਾਂ ਸਮੇਤ ਇਲਾਕੇ ਦੇ ਕਿਰਤੀ ਕਾਮਿਆਂ ਤੇ ਠੇਕੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਗਏ ਮਹਾਨ ਧਾਰਮਿਕ ਸਮਾਗਮ ਦੌਰਾਨ ਢਾਡੀ ਭਾਈ ਸਰਬਜੀਤ ਸਿੰਘ ਫ਼ਜਲਾਬਾਦ ਦੇ ਜਥੇ ਸਮੇਤ ਵੱਖ-ਵੱਖ ਜਥਿਆਂ ਨੇ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿਚ ਉਚੇਚੇ ਤੌਰ ’ਤੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ, ਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਭਗਵਾਨਪੁਰ ਦੀ ਐਮ.ਡੀ. ਬੀਬੀ ਅਮਨਦੀਪ ਕੌਰ ਭਗਵਾਨਪੁਰ ਟੀਮ, ਭਾਈ ਦਲੇਰ ਸਿੰਘ ਗ੍ਰੰਥੀ, ਪ੍ਰਧਾਨ ਠੇਕੇਦਾਰ ਅਵਤਾਰ ਸਿੰਘ ਭਗਵਾਨਪੁਰ, ਬਲਵਿੰਦਰ ਸਿੰਘ ਮੀਤ ਪ੍ਰਧਾਨ, ਸਤਨਾਮ ਸਿੰਘ ਖਜ਼ਾਨਚੀ , ਪਲਵਿੰਦਰ ਸਿੰਘ ਸੋਨੂੰ ਭਗਵਾਨਪੁਰ, ਗੁਰਨਾਮ ਸਿੰਘ, ਮਲੂਕ ਸਿੰਘ, ਕੁਲਦੀਪ ਸਿੰਘ, ਮੁਖਤਾਰ ਸਿੰਘ, ਜਸਬੀਰ ਸਿੰਘ ਜੱਸ ਭਗਵਾਨਪੁਰ, ਜੋਬਨਜੋਤ ਸਿੰਘ ਭਗਵਾਨਪੁਰ, ਸਾ. ਸਰਪੰਚ ਅਮਰੀਕ ਸਿੰਘ ਭਗਵਾਨਪੁਰ, ਸਰਪੰਚ ਸੁਰਜੀਤ ਸਿੰਘ ਮਾਹਲ, ਨੰਬਰਦਾਰ ਗੁਰਮੇਜ਼ ਸਿੰਘ, ਕੁਲਵੰਤ ਸਿੰਘ ਦੋਧੀ ਭਗਵਾਨਪੁਰ, ਹਰਦੀਪ ਸਿੰਘ ਭਗਵਾਨਪੁਰ, ਮਿਸਤਰੀ ਇਕਬਾਲ ਸਿੰਘ, ਹੀਰਾ ਸਿੰਘ, ਮੁਖਤਾਰ ਸਿੰਘ, ਸਤਨਾਮ ਸਿੰਘ ਭਗਵਾਨਪੁਰ, ਗਗਨਦੀਪ ਸਿੰਘ, ਪਲਵਿੰਦਰ ਸਿੰਘ ਬਿੱਲਾ, ਪ੍ਰਕਾਸ ਸਿੰਘ, ਪ੍ਰਿੰਸ ਭਗਵਾਨਪੁਰ, ਸ਼ਮਸ਼ੇਰ ਸਿੰਘ ਜੋਬਨ ਭਗਵਾਨਪੁਰ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗ ਤਾ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮੁਖਤਾਰ ਸਿੰਘ ਅਠਵਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਵੱਖ-ਵੱਖ ਪਕਵਾਨਾਂ ਦੇ ਅਤੁੱਟ ਲੰਗਰ ਲਗਾਏ ਗਏ ਜਦੋਂ ਕਿ ਆਈਆਂ ਸੰਗਤਾਂ ਤੇ ਸਮਾਗਮ ਲਈ ਸਹਿਯੋਗ ਕਰਨ ਵਾਲੇ ਮੁਹਤਬਰਾਂ ਦਾ ਪ੍ਰਧਾਨ ਅਵਤਾਰ ਸਿੰਘ ਵਲੋਂ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਧਾਰੀਵਾਲ ਵਿਖੇ ਨੋਬਲ ਹੌਂਡਾ ’ਚ ਬਾਬਾ ਵਿਸ਼ਵਕਰਮਾ ਦਿਵਸ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਕਲਾਨੌਰ ਰੈਲੀ ਸਬੰਧੀ ਵਰਕਰਾਂ ਨੂੰ ਕੀਤਾ ਲਾਮਬੰਦ
Ad Position 24