ਰਾਮਗੜ੍ਹੀਆ ਵਿਸ਼ਵਕਰਮਾ ਸਭਾ ਧਾਰੀਵਾਲ ਨੇ ਵਿਸ਼ਵਕਰਮਾ ਦਿਵਸ ਮਨਾਇਆ
ਧਾਰੀਵਾਲ, 9 ਨਵੰਬਰ (ਸਵਰਨ ਸਿੰਘ)- ਰਾਮਗੜ੍ਹੀਆ ਵਿਸ਼ਵਕਰਮਾ ਸਭਾ ਧਾਰੀਵਾਲ ਵਲੋਂ ਬਲਾਕ ਪ੍ਰਧਾਨ ਮੁਖਵੰਤ ਸਿੰਘ ਨਾਗੀ ਦੇ ਪ੍ਰਬੰਧਾਂ ਹੇਠ ਧਾਰੀਵਾਲ ਵਿਖੇ ਵਿਸ਼ਵਕਰਮਾ ਦਿਵਸ ਬੜੀ ਹੀ ਸ਼ਰਧਾ, ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦੌਰਾਨ ਧਾਰਮਿਕ ਵਿਧੀ ਅਨੁਸਾਰ ਸ਼ਾਸਤਰੀ ਅਮਿਤ ਸ਼ਰਮਾ ਵਲੋਂ ਹਵਨ ਯਗ ਕੀਤਾ ਗਿਆ।
ਧਾਰੀਵਾਲ, 9 ਨਵੰਬਰ (ਸਵਰਨ ਸਿੰਘ)- ਰਾਮਗੜ੍ਹੀਆ ਵਿਸ਼ਵਕਰਮਾ ਸਭਾ ਧਾਰੀਵਾਲ ਵਲੋਂ ਬਲਾਕ ਪ੍ਰਧਾਨ ਮੁਖਵੰਤ ਸਿੰਘ ਨਾਗੀ ਦੇ ਪ੍ਰਬੰਧਾਂ ਹੇਠ ਧਾਰੀਵਾਲ ਵਿਖੇ ਵਿਸ਼ਵਕਰਮਾ ਦਿਵਸ ਬੜੀ ਹੀ ਸ਼ਰਧਾ, ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦੌਰਾਨ ਧਾਰਮਿਕ ਵਿਧੀ ਅਨੁਸਾਰ ਸ਼ਾਸਤਰੀ ਅਮਿਤ ਸ਼ਰਮਾ ਵਲੋਂ ਹਵਨ ਯਗ ਕੀਤਾ ਗਿਆ। ਉਪਰੰਤ ਬਾਬਾ ਵਿਸ਼ਵਕਰਮਾ ਜੀ ਦੀ ਤਸਵੀਰ ਦੇ ਸਨਮੁੱਖ ਆਰਤੀ ਕੀਤੀ ਗਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਧਾਰਮਿਕ ਸਮਾਗਮ ਵਿਚ ਪਹੁੰਚੀਆਂ ਸਮੂਹ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਪੇਡਾ ਦੇ ਸੀਨੀਅਰ ਉਪ ਚੇਅਰਮੈਨ ਡਾ. ਕਮਲਜੀਤ ਸਿੰਘ ਕੇ.ਜੇ., ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਕੌਂਸਲਰ ਸੁਨੀਲ ਬਲੱਗਣ, ਰਣਜੀਤ ਸਿੰਘ ਨਾਗੀ, ਬਲਕਾਰ ਸਿੰਘ, ਰਾਜੇਸ਼ ਖੰਨਾ, ਗੁਰਨਾਮ ਸਿੰਘ ਨਾਗੀ, ਜੋਨੀ ਨਾਗੀ, ਗੁਰਵਿੰਦਰ ਸਿੰਘ ਨਾਗੀ, ਜਿੰਮੀ ਨਾਗੀ, ਉਮਰਜੀਤ ਨਾਗੀ, ਗੁਰਸਿੱਧਕ ਸਿੰਘ ਨਾਗੀ, ਗੁਰਸਿੱਖ ਸਿੰਘ ਨਾਗੀ, ਬੱਬੂ ਨਾਗੀ, ਰਵਿੰਦਰ ਭੰਡਾਰੀ, ਕਰਨੈਲ ਸਿੰਘ, ਗੁਰਪਾਲ ਸਿੰਘ, ਮਿੱਠੂ ਮਹਾਜਨ, ਰਾਜੇਸ਼ ਨੰਦਾ, ਕੁਲਭੂਸ਼ਨ, ਜਗਮੋਹਨ ਆਦਿ ਹਾਜ਼ਰ ਸਨ।