ਆਰੀਆ ਮਹਿਲਾ ਮਹਾਂਵਿਦਿਆਲਿਆ
’ਚ ਦੀਵਾਲੀ ਸਮਾਰੋਹ ਕਰਵਾਇਆ
ਪਠਾਨਕੋਟ, 9 ਨਵੰਬਰ (ਸੰਧੂ)- ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ: ਰੁਪਿੰਦਰਜੀਤ ਗਿੱਲ ਅਤੇ ਪ੍ਰੋ: ਕੁਸਮ ਰਾਜਪੂਤ ਦੀ ਅਗਵਾਈ ਹੇਠ ਦੀਵਾਲੀ ਮਹਾਂਉਤਸਵ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਪ੍ਰਬੰਧਕਾ ਰਸ਼ਮੀ ਆਹਲੂਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਪਠਾਨਕੋਟ, 9 ਨਵੰਬਰ (ਸੰਧੂ)- ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ: ਰੁਪਿੰਦਰਜੀਤ ਗਿੱਲ ਅਤੇ ਪ੍ਰੋ: ਕੁਸਮ ਰਾਜਪੂਤ ਦੀ ਅਗਵਾਈ ਹੇਠ ਦੀਵਾਲੀ ਮਹਾਂਉਤਸਵ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਪ੍ਰਬੰਧਕਾ ਰਸ਼ਮੀ ਆਹਲੂਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਮਹਾਂਵਿਦਿਆਲਿਆ ਪਰਿਵਾਰ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਉਪਰੰਤ ਡਾ: ਰੁਪਿੰਦਰਜੀਤ ਗਿੱਲ ਨੇ ਥੀਏਟਰ ਆਰਕਾਈਵਜ਼ ਵਿਖੇ ਜੋਤੀ ਜਗਾ ਕੇ ਮਹਾਂਵਿਦਿਆਲਿਆ ਦੀ ਉੱਨਤੀ ਲਈ ਅਰਦਾਸ ਕੀਤੀ ਤੇ ਵਿਭਾਗ ਮੁਖੀ ਡਾ: ਪੰਕਜ ਮਾਲਾ ਦੀ ਸ਼ਲਾਘਾ ਕੀਤੀ । ਮੁੱਖ ਮਹਿਮਾਨ ਰਸ਼ਮੀ ਆਹਲੂਵਾਲੀਆ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦਿਆਂ ਸਾਰਿਆਂ ਨੂੰ ਮਿਲਜੁਲ ਕੇ ਖੁਸ਼ੀਆਂ ਨਾਲ ਤਿਉਹਾਰ ਮਨਾਉਣ ਦਾ ਸੰਦੇਸ਼ ਦਿੱਤਾ ।