08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ੍ਰੀ. ਐਮ.ਐਲ. ਪੁਰੀ ਚਿਲਡ੍ਰਨ ਹਾਈ ਸਕੂਲ ਕਲਾਨੌਰ ’ਚ ਦੀਵੇ ਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ

ਕਲਾਨੌਰ, 9 ਅਕਤੂਬਰ (ਪੁਰੇਵਾਲ)- ਸਥਾਨਕ ਸ੍ਰੀ. ਐੱਲ.

Ad Position 21
No active advertisement
ਸ੍ਰੀ. ਐਮ.ਐਲ. ਪੁਰੀ ਚਿਲਡ੍ਰਨ ਹਾਈ ਸਕੂਲ ’ਚ ਮੁਕਾਬਲਿਆਂ ’ਚੋਂ ਮੋਹਰੀ ਬੱਚਿਆਂ ਨਾਲ ਅਧਿਆਪਕ। ਅਜੀਤ ਤਸਵੀਰ 10-11-2026
ਕਲਾਨੌਰ, 9 ਅਕਤੂਬਰ (ਪੁਰੇਵਾਲ)- ਸਥਾਨਕ ਸ੍ਰੀ. ਐੱਲ.ਐੱਲ. ਪੁਰੀ ਚਿਲਡ੍ਰਨ ਹਾਈ ਸਕੂਲ ’ਚ ਪ੍ਰਿੰਸੀਪਲ ਸੱਤਿਆ ਸਿੰਘ ਠਾਕੁਰ, ਵਾਇਸ ਪ੍ਰਿੰਸੀਪਲ ਸ੍ਰੀਮਤੀ ਨੰਦਿਤਾ, ਸਕੂਲ ਪ੍ਰਬੰਧਕ ਰਾਮ ਸਿੰਘ ਠਾਕੁਰ, ਮੈਨੇਜਿੰਗ ਡਾਇਰੈਕਟਰ ਨਿਰਮਲ ਪ੍ਰਧਾਨ ਤੇ ਸਲਾਹਕਾਰ ਸ੍ਰੀਮਤੀ ਅੰਮ੍ਰਿਤਾ ਠਾਕੁਰ ਦੀਆਂ ਹਦਾਇਤਾਂ ’ਤੇ ਸਕੂਲ ਅਧਿਆਪਕਾਂ ਵਲੋਂ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਦੇ ਦੀਵਾਲੀ ਦੇ ਮੱਦੇਨਜ਼ਰ ਦੀਵੇ ਬਨਾਉਣ ਤੇ ਛੇਵੀਂ ਜਮਾਤ ਤੋਂ ਦੱਸਵੀਂ ਤੱਕ ਦੇ ਬੱਚਿਆਂ ਦਰਮਿਆਨ ਰੰਗੋਲੀ ਬਨਾਉਣ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸੱਤਿਆ ਸਿੰਘ ਠਾਕੁਰ ਨੇ ਦੱਸਿਆ ਕਿ ਦੀਵੇ ਬਨਾਉਣ ਦੇ ਮੁਕਾਬਲਿਆਂ ’ਚ ਚੌਥੀ ਦੀ ਮੁਸਕਾਨ ਅਤੇ ਹਿਮਾਂਸ਼ੂ ਨੇ ਪਹਿਲਾ ਅਤੇ ਦੂਸਰਾ ਤੇ ਪੰਜਵੀਂ ਦੀ ਮਾਹਿਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਪਹਿਲੀ ਜਮਾਤ ਦੀ ਇਮਰੋਜ ਤੇ ਤੀਸਰੀ ਜਮਾਤ ਦੀ ਸਿਮਰਨਜੀਤ ਸਿੰਘ ਨੇ ਉਤਸਾਹਪੂਰਵਕ ਪ੍ਰਦਰਸ਼ਨ ਕੀਤਾ। ਰੰਗੋਲੀ ਬਨਾਉਣ ਦੇ ਮੁਕਾਬਲਿਆਂ ’ਚ ਦੱਸਵੀਂ ਦੀ ਪਰਨੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਪਹਿਲਾ, ਨੌਵੀਂ ਦੀ ਹਰਗੁਨਪ੍ਰੀਤ ਕੌਰ ਅਤੇ ਨਵਨੀਤ ਕੌਰ ਨੇ ਪਹਿਲਾ ਅਤੇ ਸੱਤਵੀਂ ਜਮਾਤ ਦੇ ਕਾਰਤਿਕ ਪਾਲ ਅਤੇ ਰਜਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੱਜ ਦੀ ਭੂਮਿਕਾ ਬੱਬਲੀ ਸ਼ਰਮਾ, ਪੁਨੀਤ ਕੌਰ, ਨਿਕਿਤਾ ਮਹਾਜਨ, ਪਲਕ, ਨਿਸ਼ਾ, ਕਾਜਲ, ਪੱਲਵ ਨੇ ਨਿਭਾਈ। ਇਸ ਮੌਕੇ ਸ੍ਰੀਮਤੀ ਵੰਦਨਾ ਕੁਮਾਰੀ, ਕੰਵਲਜੀਤ ਕੌਰ, ਰਮਨਦੀਪ, ਰਣਜੀਤ ਕੌਰ , ਪੂਨਮ ਸ਼ਰਮਾ, ਸ਼ਾਲੂ ਸ਼ਰਮਾ, ਪੱਲਵੀ, ਵੰਦਨਾ, ਚੰਦਰਪ੍ਰਭਾ, ਪਲਕ, ਸਨੇਹ ਠਾਕੁਰ, ਅਮਨਪ੍ਰੀਤ ਕੌਰ ਅਧਿਆਪਕਾਂ ਦਾ ਵੀ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਦਾ ਸਨਮਾਨ ਅਗਲੀ ਖ਼ਬਰ ਡੀ.ਏ.ਵੀ. ਸਕੂਲ ’ਚ ਦੀਵਾਲੀ ਮਨਾਈ
Ad Position 24