ਸੰਕਲਪ ਸੇਵਾ ਸੰਸਥਾ ਵਲੋਂ ਡਾਂਡੀਆ ਉਤਸਵ ਮਨਾਇਆ
ਪਠਾਨਕੋਟ, 20 ਅਕਤੂਬਰ (ਸੁਮਿਤ)-ਨਰਾਤਿਆਂ ਦੇ ਪਵਿੱਤਰ ਤਿਉਹਾਰ ਮੌਕੇ ਸੰਕਲਪ ਸੇਵਾ ਸੰਸਥਾ ਵਲੋਂ ਰਾਮ ਲੀਲ੍ਹਾ ਗਰਾਊਂਡ ਵਿਖੇ ਡਾਂਡੀਆ ਉਤਸਵ ਮਨਾਇਆ ਗਿਆ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ ਤੇ ਪ੍ਰਧਾਨ ਚਿਤਰਾ ਪੁਰੀ ਨੇ ਕੀਤੀ ।
ਪਠਾਨਕੋਟ, 20 ਅਕਤੂਬਰ (ਸੁਮਿਤ)-ਨਰਾਤਿਆਂ ਦੇ ਪਵਿੱਤਰ ਤਿਉਹਾਰ ਮੌਕੇ ਸੰਕਲਪ ਸੇਵਾ ਸੰਸਥਾ ਵਲੋਂ ਰਾਮ ਲੀਲ੍ਹਾ ਗਰਾਊਂਡ ਵਿਖੇ ਡਾਂਡੀਆ ਉਤਸਵ ਮਨਾਇਆ ਗਿਆ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ ਤੇ ਪ੍ਰਧਾਨ ਚਿਤਰਾ ਪੁਰੀ ਨੇ ਕੀਤੀ । ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਤੇ ਮਾਂ ਦੁਰਗਾ ਦੀ ਪੂਜਾ-ਅਰਚਨਾ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸਾਰੇ ਮੈਂਬਰਾਂ ਨੇ ਪੂਰੇ ਉਤਸ਼ਾਹ ਨਾਲ ਡਾਂਡੀਆ ਖੇਡਿਆ । ਸਾਰਿਆਂ ਨੇ ਮਾਂ ਜਗਦੰਬੇ ਦੇ ਚਰਨਾਂ ’ਚ ਸੀਸ ਝੁਕਾ ਕੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਸਮਰਿੱਧੀ ਲਈ ਅਰਦਾਸ ਕੀਤੀ । ਇਸ ਮੌਕੇ ਚੇਅਰਪਰਸਨ ਅਮਿਤਾ ਸ਼ਰਮਾ ਤੇ ਪ੍ਰਧਾਨ ਚਿਤਰਾ ਪੁਰੀ ਨੇ ਸਾਰਿਆਂ ਨੂੰ ਨਰਾਤਿਆਂ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ । ਇਸ ਮੌਕੇ ਸੰਸਥਾ ਦੀ ਮੁੱਖ ਸਕੱਤਰ ਭਾਵਨਾ ਪੁਰੀ, ਖ਼ਜ਼ਾਨਚੀ ਗੀਤਿਕਾ ਪੁਰੀ, ਪ੍ਰੋਜੈਕਟ ਇੰਚਾਰਜ ਸ਼ਾਲਿਨੀ ਗੁਪਤਾ ਅਤੇ ਐਗਜ਼ੀਕਿਊਟਿਵ ਮੈਂਬਰ ਭਾਵਨਾ ਵਰਮਾ ਹਾਜ਼ਰ ਸਨ ।