ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ’ਚ ਰਾਮ ਲੀਲ੍ਹਾ ਦੀ ਪਹਿਲੀ ਰਾਤ ਤੋਂ ਲੈ ਕੇ ਆਖਰੀ ਰਾਤ ਤੱਕ ਸਤੀਸ਼ ਜੱਟ ਪੰਮਾ ਨੇ ਕੀਤੇ ਉਦਘਾਟਨ
ਨਰੋਟ ਜੈਮਲ ਸਿੰਘ, 20 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ’ਚ ਰਾਮ ਲੀਲ੍ਹਾ ਕਲੱਬਾਂ ਵਲੋਂ ਕਰਵਾਈਆਂ ਜਾ ਰਹੀਆਂ ਰਾਮ ਲੀਲ੍ਹਾ ਦੇ ਸਮਾਗਮਾਂ ਵਿਚ ਕਾਂਗਰਸ ਐਸ. ਸੀ.
ਨਰੋਟ ਜੈਮਲ ਸਿੰਘ, 20 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ’ਚ ਰਾਮ ਲੀਲ੍ਹਾ ਕਲੱਬਾਂ ਵਲੋਂ ਕਰਵਾਈਆਂ ਜਾ ਰਹੀਆਂ ਰਾਮ ਲੀਲ੍ਹਾ ਦੇ ਸਮਾਗਮਾਂ ਵਿਚ ਕਾਂਗਰਸ ਐਸ.ਸੀ. ਸੈਲ ਦੇ ਜ਼ਿਲ੍ਹਾ ਚੇਅਰਮੈਨ ਸਤੀਸ਼ ਜੱਟ ਪੰਮਾ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕਰਦੇ ਹੋਏ ਵੱਖ-ਵੱਖ ਪਿੰਡਾਂ ’ਚ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ । ਇਸ ਸਬੰਧ ’ਚ ਕਾਂਗਰਸ ਦੇ ਜਵਾਹਰ ਬਾਲ ਮੰਚ ਪੰਜਾਬ ਦੇ ਕੋਆਰਡੀਨੇਟਰ ਕੁਲਜੀਤ ਸੈਣੀ ਨੂੰ ਦੱਸਿਆ ਕਿ ਪਹਿਲੇ ਨਰਾਤੇ ਤੋਂ ਲੈ ਕੇ 9 ਨਰਾਤਿਆਂ ਤੱਕ ਸਤੀਸ਼ ਕੁਮਾਰ ਜੱਟ ਪੰਮਾ ਜੋ ਕਿ ਐਸ.ਸੀ. ਵਿੰਗ ਵਿਚ ਕਾਂਗਰਸ ਦੇ ਜ਼ਿਲ੍ਹਾ ਚੇਅਰਮੈਨ ਹਨ, ਨੇ ਆਪਣੀ ਟੀਮ ਨਾਲ ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਵੱਖ-ਵੱਖ ਪਿੰਡਾਂ ਬਲਾਕ ਘਰੋਟਾ ਅਤੇ ਬਲਾਕ ਸਰਨਾ ਦੇ ਵੱਖ-ਵੱਖ ਪਿੰਡਾਂ ’ਚ ਰਾਮ ਲੀਲ੍ਹਾ ਦੇ ਨਾਟਕ ਕਲੱਬਾਂ ਵਲੋਂ ਕਰਵਾਈਆਂ ਗਈਆਂ ਰਾਮ ਲੀਲ੍ਹਾ ’ਚ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਰਾਮ ਲੀਲ੍ਹਾ ਕਲੱਬਾਂ ਦੇ ਪਾਤਰਾਂ ਦੀ ਹੌਂਸਲਾ ਅਫਜ਼ਾਈ ਕੀਤੀ । ਜਿਸ ’ਤੇ ਵੱਖ-ਵੱਖ ਰਾਮ ਲੀਲ੍ਹਾ ਕਲੱਬਾਂ ਤੇ ਉਨ੍ਹਾਂ ਵਿਚ ਸ਼ਾਮਿਲ ਹੋਈ ਆਮ ਜਨਤਾ ਨੇ ਸਤੀਸ਼ ਜੱਟ ਪੰਮਾ ਵਲੋਂ ਅਜਿਹੇ ਧਾਰਮਿਕ ਕੰਮਾਂ ਵਿਚ ਪਹਿਲ ਦੇ ਆਧਾਰ ’ਤੇ ਪਹੁੰਚਣ ਨੂੰ ਲੈ ਕੇ ਪ੍ਰਸ਼ੰਸਾ ਕੀਤੀ, ਜਿਸ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਸਤੀਸ਼ ਕੁਮਾਰ ਜੱਟ ਪੰਮਾ ਨੂੰ ਹਲਕਾ ਭੋਆ ਦੇ ਲੋਕਾਂ ਦਾ ਕਾਫੀ ਹੁੰਗਾਰਾ ਮਿਲ ਰਿਹਾ ਹੈ ।