ਰਾਮ ਲੀਲ੍ਹਾ ਦੀ ਆਖਰੀ ਰਾਤ ਦਾ ਉਦਘਾਟਨ
ਸ਼ਾਹਪੁਰ ਕੰਢੀ, 20 ਅਕਤੂਬਰ (ਰਣਜੀਤ ਸਿੰਘ)-ਨਰੇਸ਼ ਨਾਟਕ ਕਲੱਬ ਵਲੋਂ ਜੁਗਿਆਲ ਵਿਖੇ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ ਆਖਰੀ ਰਾਤ ਦਾ ਉਦਘਾਟਨ ਆਰ. ਐਸ.
ਸ਼ਾਹਪੁਰ ਕੰਢੀ, 20 ਅਕਤੂਬਰ (ਰਣਜੀਤ ਸਿੰਘ)-ਨਰੇਸ਼ ਨਾਟਕ ਕਲੱਬ ਵਲੋਂ ਜੁਗਿਆਲ ਵਿਖੇ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ ਆਖਰੀ ਰਾਤ ਦਾ ਉਦਘਾਟਨ ਆਰ.ਐਸ.ਡੀ. ਯੂਥ ਕਲੱਬ ਦੇ ਪ੍ਰਧਾਨ ਤੇ ਪ੍ਰਸਿੱਧ ਸਮਾਜ ਸੇਵਕ ਠਾਕੁਰ ਕ੍ਰਿਸ਼ਨ ਕੁਮਾਰ ਰਿੰਟੂ ਨੇ ਰਿਬਨ ਕੱਟ ਕੀਤਾ । ਉਨ੍ਹਾਂ ਨਾਲ ਯੁਵਾ ਵਿਕਾਸ ਮੰਚ ਦੇ ਪ੍ਰਧਾਨ ਦਿਨੇਸ਼ ਕੁਮਾਰ ਸ਼ਰਮਾ ਤੇ ਮਾਸਟਰ ਸੁਮੇਸ਼ ਸ਼ਰਮਾ ਹਾਜ਼ਰ ਸਨ । ਠਾਕੁਰ ਕ੍ਰਿਸ਼ਨ ਕੁਮਾਰ ਰਿੰਟੂ ਨੇ ਕਿਹਾ ਕਿ ਰਾਮ ਲੀਲ੍ਹਾ ਭਾਰਤੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਜਿਸ ਨਾਲ ਸਾਨੂੰ ਭਾਰਤ ਦੀਆਂ ਧਾਰਮਿਕ ਪਰੰਪਰਾਵਾਂ ਦੀ ਜਾਣਕਾਰੀ ਤੋਂ ਇਲਾਵਾ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ, ਸੱਚਾਈ, ਧਰਮ ਅਤੇ ਮਰਿਆਦਾ ਦਾ ਸੰਦੇਸ਼ ਆਮ ਜਨਤਾ ਤੱਕ ਪਹੁੰਚਦਾ ਹੈ। ਪ੍ਰਧਾਨ ਦਿਨੇਸ਼ ਸ਼ਰਮਾ ਨੇ ਕਿਹਾ ਕਿ ਰਾਮ ਲੀਲ੍ਹਾ ਰਾਹੀਂ ਲੋਕਾਂ ਨੂੰ ਚੰਗੇ ਸੰਸਕਾਰਾਂ, ਨੈਤਿਕ ਕਦਰਾਂ ਕੀਮਤਾਂ ਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਤੋਂ ਪ੍ਰੇਰਨਾ ਮਿਲਦੀ ਹੈ । ਇਸ ਮੌਕੇ ਡਾਇਰੈਕਟਰ ਓਮ ਪ੍ਰਕਾਸ਼, ਸੂਰਜ ਕੁਮਾਰ, ਅਸ਼ੋਕ ਕੁਮਾਰ, ਅੰਸ਼ੂ ਪਠਾਨੀਆ, ਸੁਖਪ੍ਰੀਤ, ਲਖਵਿੰਦਰ ਸਿੰਘ, ਪੰਕਜ ਪਠਾਨੀਆ, ਪੁਨੀਤ ਅਤੇ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ ।