20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅੰਦਰ ਬੈਠੇ ਈਰਖਾ ਰੂਪੀ ਰਾਵਣ ਨੂੰ ਖ਼ਤਮ ਕਰਨ ਦਾ ਸੰਕਲਪ ਲਓ-ਵਿਕਰਮ ਮਹਾਜਨ

ਪਠਾਨਕੋਟ, 20 ਅਕਤੂਬਰ (ਸੰਧੂ)-ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਖੇ ਸ੍ਰੀ ਰਾਮ ਕਲਾ ਮੰਚ ਵਲੋਂ ਪ੍ਰਧਾਨ ਜਸਬੀਰ ਸਿੰਘ ਜੱਸੀ ਦੀ ਪ੍ਰਧਾਨਗੀ ਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ 10ਵੇਂ ਦਿਨ ਲਕਸ਼ਮਣ ਮੂਰਛਾ, ਮੇਘਨਾਥ ਵਧ, ਕੁੰਭਕਰਨ ਵਧ ਤੇ ਰਾਵਣ ਵਧ ਦੇ ਦ੍ਰਿਸ਼ਾਂ ਦਾ ਸ਼ਾਨਦਾਰ ਮੰਚਨ ਕੀਤਾ ਗਿਆ । ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ ।

Ad Position 21
No active advertisement
ਅਜੀਤ ਡੈਸਕ 21-10-2026
ਪਠਾਨਕੋਟ, 20 ਅਕਤੂਬਰ (ਸੰਧੂ)-ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਖੇ ਸ੍ਰੀ ਰਾਮ ਕਲਾ ਮੰਚ ਵਲੋਂ ਪ੍ਰਧਾਨ ਜਸਬੀਰ ਸਿੰਘ ਜੱਸੀ ਦੀ ਪ੍ਰਧਾਨਗੀ ਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ 10ਵੇਂ ਦਿਨ ਲਕਸ਼ਮਣ ਮੂਰਛਾ, ਮੇਘਨਾਥ ਵਧ, ਕੁੰਭਕਰਨ ਵਧ ਤੇ ਰਾਵਣ ਵਧ ਦੇ ਦ੍ਰਿਸ਼ਾਂ ਦਾ ਸ਼ਾਨਦਾਰ ਮੰਚਨ ਕੀਤਾ ਗਿਆ । ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ । ਅੰਤ ਵਿਚ ਭਗਵਾਨ ਸ੍ਰੀ ਰਾਮ ਵਲੋਂ ਰਾਵਣ ਦਾ ਵਧ ਕਰਨ ਦੇ ਦ੍ਰਿਸ਼ਾਂ ਦੌਰਾਨ ਪੰਡਾਲ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਮਿਤ ਵਿਜ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਨੇ ਸ਼ਿਰਕਤ ਕੀਤੀ । ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੰਗਦ ਦੇ ਪੈਰ ਵਾਂਗ ਸਾਨੂੰ ਆਪਣੇ ਸਿਧਾਂਤਾਂ ’ਤੇ ਮਜ਼ਬੂਤੀ ਨਾਲ ਕਾਇਮ ਰਹਿਣਾ ਚਾਹੀਦਾ ਹੈ ।। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੂਜਿਆਂ ਦੀ ਤਰੱਕੀ ਪ੍ਰਤੀ ਈਰਖਾ ਕਰਨ ਅਤੇ ਬੁਰੀਆਂ ਆਦਤਾਂ ਨੂੰ ਤਿਆਗਣ ਦਾ ਸੰਕਲਪ ਲੈਣ । ਅਮਿਤ ਵਿਜ ਤੇ ਸੌਰਭ ਬਹਿਲ ਨੇ ਕਿਹਾ ਕਿ ਰਾਮ ਲੀਲ੍ਹਾ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ, ਜੋ ਨੌਜਵਾਨ ਪੀੜ੍ਹੀ ਨੂੰ ਚੰਗੇ ਸੰਸਕਾਰਾਂ ਨਾਲ ਜੋੜਦੀ ਹੈ। ਇਸ ਮੌਕੇ ਡਾਇਰੈਕਟਰ ਪੰਕਜ ਚੌਧਰੀ, ਜਸਬੀਰ ਸਿੰਘ, ਰਾਜੀਵ ਚੌਧਰੀ, ਸਾਹਿਲ ਚੌਧਰੀ, ਅਮਿਤ ਚੋਪੜਾ, ਸ਼ੇਖਰ, ਵਿਸ਼ੂ ਹੀਰ, ਰੀਤਿਸ਼ ਸ਼ਰਮਾ, ਪੰਕਜ ਹੰਸ, ਵਿਕਰਮ, ਸਿਧਾਰਥ, ਵਿਨੈ ਮਹਾਜਨ, ਡਾ: ਧੀਰਜ ਭੰਡਾਰੀ, ਪਾਰਸ ਪੁਰੀ ਆਦਿ ਸ਼ਰਧਾਲੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 21, 22 ਅਕਤੂਬਰ ਨੂੰ ਸਰਕਾਰੀ ਦਫ਼ਤਰਾਂ ਵਿਚ ਰਹੇਗੀ ਮੁਕੰਮਲ ਹੜਤਾਲ ਅਗਲੀ ਖ਼ਬਰ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ’ਚ ਰਾਮ ਲੀਲ੍ਹਾ ਦੀ ਪਹਿਲੀ ਰਾਤ ਤੋਂ ਲੈ ਕੇ ਆਖਰੀ ਰਾਤ ਤੱਕ ਸਤੀਸ਼ ਜੱਟ ਪੰਮਾ ਨੇ ਕੀਤੇ...
Ad Position 24