ਦੁਸਹਿਰੇ ਦੇ ਤਿਉਹਾਰ ਤੋਂ ਸਮਾਜ ਨੂੰ ਸੇਧ ਲੈਣ ਦੀ ਲੋੜ-ਡਾ. ਹਰੀਦੇਵ ਅਗਨੀਹੋਤਰੀ
ਦੀਨਾਨਗਰ, 20 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਹਿੰਦੂ ਸੁਰੱਖਿਆ ਸਮਿਤੀ ਦੇ ਸੂਬਾ ਮੀਤ ਪ੍ਰਧਾਨ ਡਾ: ਹਰੀਦੇਵ ਅਗਨੀਹੋਤਰੀ ਨੇ ਦੁਸਹਿਰੇ ਮੌਕੇ ’ਤੇ ਕਿਹਾ ਕਿ ਦੁਸਹਿਰੇ ਦਾ ਮਹਾਨ ਤਿਉਹਾਰ ਸਿਰਫ਼ ਇਕ ਰੀਤੀ-ਰਿਵਾਜ ਜਾਂ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ, ਸਗੋਂ ਇਹ ਪੂਰੇ ਮਨੁੱਖੀ ਸਮਾਜ ਨੂੰ ਆਪਣੇ ਅੰਦਰ ਝਾਤੀ ਮਾਰਨ ਤੇ ਇਕ ਨਵੀਂ ਸੇਧ ਲੈਣ ਦਾ ਪ੍ਰੇਰਣਾਦਾਇਕ ਸੰਦੇਸ਼ ਵੀ ਦਿੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਸਾਨੂੰ ਬਾਹਰਲੇ ਕਾਗਜ਼ੀ ਰਾਵਣ ਨੂੰ ਫੂਕਣ ਦੇ ਨਾਲ-ਨਾਲ, ਸਮਾਜ ਵਿਚ ਫੈਲੀਆਂ ਕੁਰੀਤੀਆਂ, ਭ੍ਰਿਸ਼ਟਾਚਾਰ, ਨਸ਼ਿਆਂ, ਆਪਸੀ ਨਫ਼ਰਤ ਤੇ ਅਹੰਕਾਰ ਵਰਗੇ ਅੰਦਰੂਨੀ ਰਾਵਣ ਦਾ ਖ਼ਾਤਮਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।
ਦੀਨਾਨਗਰ, 20 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਹਿੰਦੂ ਸੁਰੱਖਿਆ ਸਮਿਤੀ ਦੇ ਸੂਬਾ ਮੀਤ ਪ੍ਰਧਾਨ ਡਾ: ਹਰੀਦੇਵ ਅਗਨੀਹੋਤਰੀ ਨੇ ਦੁਸਹਿਰੇ ਮੌਕੇ ’ਤੇ ਕਿਹਾ ਕਿ ਦੁਸਹਿਰੇ ਦਾ ਮਹਾਨ ਤਿਉਹਾਰ ਸਿਰਫ਼ ਇਕ ਰੀਤੀ-ਰਿਵਾਜ ਜਾਂ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ, ਸਗੋਂ ਇਹ ਪੂਰੇ ਮਨੁੱਖੀ ਸਮਾਜ ਨੂੰ ਆਪਣੇ ਅੰਦਰ ਝਾਤੀ ਮਾਰਨ ਤੇ ਇਕ ਨਵੀਂ ਸੇਧ ਲੈਣ ਦਾ ਪ੍ਰੇਰਣਾਦਾਇਕ ਸੰਦੇਸ਼ ਵੀ ਦਿੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਸਾਨੂੰ ਬਾਹਰਲੇ ਕਾਗਜ਼ੀ ਰਾਵਣ ਨੂੰ ਫੂਕਣ ਦੇ ਨਾਲ-ਨਾਲ, ਸਮਾਜ ਵਿਚ ਫੈਲੀਆਂ ਕੁਰੀਤੀਆਂ, ਭ੍ਰਿਸ਼ਟਾਚਾਰ, ਨਸ਼ਿਆਂ, ਆਪਸੀ ਨਫ਼ਰਤ ਤੇ ਅਹੰਕਾਰ ਵਰਗੇ ਅੰਦਰੂਨੀ ਰਾਵਣ ਦਾ ਖ਼ਾਤਮਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਸ਼੍ਰੀ ਰਾਮ ਦੇ ਉੱਚੇ-ਸੁੱਚੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ। ਉਨ੍ਹਾਂ ਕਿਹਾ ਕਿ ਸਮਾਜ ਵਿਚ ਏਕਤਾ ਅਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਹੀ ਅੱਜ ਦੀ ਸਭ ਤੋਂ ਵੱਡੀ ਲੋੜ ਹੈ। ਜੇਕਰ ਸਮਾਜ ਸੰਗਠਿਤ ਅਤੇ ਸੰਸਕਾਰੀ ਹੋਵੇਗਾ ਤਾਂ ਕੋਈ ਵੀ ਬੁਰਾਈ ਸਾਡੇ ਦੇਸ਼ ਨੂੰ ਕਮਜ਼ੋਰ ਨਹੀਂ ਕਰ ਸਕੇਗੀ।