ਸ੍ਰੀ ਸਾਈਂ ਕਾਲਜ ਦੀ ਭਾਰਤ ਸਰਕਾਰ ਦੇ ‘ਚਿਪਸ ਟੂ ਸਟਾਰਟਅੱਪ’ ਪ੍ਰੋਗਰਾਮ ਲਈ ਚੋਣ
ਸੈਮੀਕੰਡਕਟਰ ਤੇ ਚਿੱਪ ਡਿਜ਼ਾਈਨ ਦੇ ਖੇਤਰ ’ਚ ਵਿਦਿਆਰਥੀਆਂ ਨੂੰ ਮਿਲਣਗੇ ਆਧੁਨਿਕ ਸਿਖਲਾਈ ਤੇ ਖੋਜ ਦੇ ਮੌਕੇ
ਪਠਾਨਕੋਟ, 20 ਅਕਤੂਬਰ (ਸੰਧੂ)-ਸ੍ਰੀ ਸਾਈਂ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਧਾਨੀ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਦੀ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਵੱਕਾਰੀ ֹ ‘ਚਿਪਸ ਟੂ ਸਟਾਰਟਅੱਪ’ ਪ੍ਰੋਗਰਾਮ ਲਈ ਚੋਣ ਹੋਈ ਹੈ । ਇਹ ਉਪਲੱਬਧੀ ਪੰਜਾਬ ’ਚ ਸੈਮੀਕੰਡਕਟਰ ਸਿੱਖਿਆ ਤੇ ਚਿੱਪ ਡਿਜ਼ਾਈਨ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਵੱਲ ਮਹੱਤਵਪੂਰਨ ਕਦਮ ਹੈ ।
ਸ
ਸ੍ਰੀ ਸਾਈਂ ਗਰੁੱਪ ਦੇ ਚੇਅਰਮੈਨ ਐਸ.ਕੇ. ਪੁੰਜ ਤੇ ਪ੍ਰਿੰਸੀਪਲ ਇਨਵੈਸਟੀਗੇਟਰ ਪ੍ਰੋਫੈਸਰ ਡਾ: ਵਿਪਨ ਗੁਪਤਾ ਜਾਣਕਾਰੀ ਦਿੰਦੇ ਹੋਏ । ਤਸਵੀਰਾਂ: ਸੰਧੂ
21-10-2026
ਪਠਾਨਕੋਟ, 20 ਅਕਤੂਬਰ (ਸੰਧੂ)-ਸ੍ਰੀ ਸਾਈਂ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਧਾਨੀ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਦੀ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਵੱਕਾਰੀ ֹ ‘ਚਿਪਸ ਟੂ ਸਟਾਰਟਅੱਪ’ ਪ੍ਰੋਗਰਾਮ ਲਈ ਚੋਣ ਹੋਈ ਹੈ । ਇਹ ਉਪਲੱਬਧੀ ਪੰਜਾਬ ’ਚ ਸੈਮੀਕੰਡਕਟਰ ਸਿੱਖਿਆ ਤੇ ਚਿੱਪ ਡਿਜ਼ਾਈਨ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਵੱਲ ਮਹੱਤਵਪੂਰਨ ਕਦਮ ਹੈ । ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੈਮੀਕੰਡਕਟਰ ਚਿੱਪ ਡਿਜ਼ਾਈਨ, ਮਾਈਕ੍ਰੋਪ੍ਰੋਸੈਸਰ ਤੇ ਆਧੁਨਿਕ ਇਲੈਕਟ੍ਰਾਨਿਕ ਤਕਨਾਲੋਜੀ ਦੇ ਖੇਤਰਾਂ ’ਚ ਮਾਹਿਰ ਬਣਾਉਣਾ ਹੈ । ਇਸ ਤਹਿਤ ਵਿਦਿਆਰਥੀਆਂ ਨੂੰ ਆਧੁਨਿਕ ਡਿਜ਼ਾਈਨ ਟੂਲਜ਼ ਦੀ ਵਰਤੋਂ, ਵਿਹਾਰਕ ਸਿਖਲਾਈ ਤੇ ਅਸਲ ਚਿੱਪ ਡਿਜ਼ਾਈਨ ਪ੍ਰੋਜੈਕਟਾਂ ’ਤੇ ਕੰਮ ਕਰਨ ਦੇ ਮੌਕੇ ਮਿਲਣਗੇ । ਇਸ ਨਾਲ ਉਹ ਉਦਯੋਗ ਦੀਆਂ ਲੋੜਾਂ ਅਨੁਸਾਰ ਆਪਣੇ ਤਕਨੀਕੀ ਹੁਨਰ ਵਿਕਸਿਤ ਕਰ ਸਕਣਗੇ । ਕਾਲਜ ਦੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ ਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਇਸ ਪਹਿਲ ਦਾ ਵਿਸ਼ੇਸ਼ ਲਾਭ ਮਿਲਣ ਦੀ ਉਮੀਦ ਹੈ । ਇਸ ਨਾਲ ਵੀ.ਐਲ.ਐਸ.ਆਈ., ਸੈਮੀਕੰਡਕਟਰ ਡਿਜ਼ਾਈਨ, ਮਾਈਕ੍ਰੋਪ੍ਰੋਸੈਸਰ ਤੇ ਇੰਟੀਗ੍ਰੇਟਿਡ ਸਰਕਟ ਡਿਵੈਲਪਮੈਂਟ ਵਰਗੇ ਖੇਤਰਾਂ ’ਚ ਉਨ੍ਹਾਂ ਦੀ ਮੁਹਾਰਤ ਵਧੇਗੀ । ਪ੍ਰੋਗਰਾਮ ਰਾਹੀਂ ਖੋਜ, ਨਵੀਨਤਾ ਤੇ ਉਦਯੋਗਾਂ ਨਾਲ ਸਾਂਝੇਦਾਰੀ ਨੂੰ ਵੀ ਉਤਸ਼ਾਹ ਮਿਲੇਗਾ । ਇਸ ਪ੍ਰੋਜੈਕਟ ਦੀ ਅਗਵਾਈ ਪ੍ਰਿੰਸੀਪਲ ਇਨਵੈਸਟੀਗੇਟਰ ਪ੍ਰੋਫੈਸਰ ਡਾ: ਵਿਪਨ ਗੁਪਤਾ ਕਰ ਰਹੇ ਹਨ, ਜਦਕਿ ਡਾ: ਮੁਕੇਸ਼ ਸ਼ੁਕਲਾ ਕੋ-ਪ੍ਰਿੰਸੀਪਲ ਇਨਵੈਸਟੀਗੇਟਰ ਵਜੋਂ ਜ਼ਿੰਮੇਵਾਰੀ ਨਿਭਾਉਣਗੇ । ਇਸ ਵੱਕਾਰੀ ਪ੍ਰੋਜੈਕਟ ਲਈ ਕਾਲਜ ਦੀ ਚੋਣ ਹੋਣ ’ਤੇ ਸ੍ਰੀ ਸਾਈਂ ਗਰੁੱਪ ਦੇ ਚੇਅਰਮੈਨ ਐਸ.ਕੇ. ਪੁੰਜ, ਐਮ.ਡੀ. ਤ੍ਰਿਪਤਾ ਪੁੰਜ, ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ, ਉਪ ਪ੍ਰਧਾਨ ਰੀਆ ਪੁੰਜ ਤੇ ਐਗਜ਼ੀਕਿਊਟਿਵ ਡਾਇਰੈਕਟਰ ਰਣਜੀਤ ਸਿੰਘ ਨੇ ਈ.ਸੀ.ਈ. ਵਿਭਾਗ ਦੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਵਿਚ ਮੁਹਾਰਤ ਹਾਸਲ ਕਰਨ ਤੇ ਭਾਰਤ ਦੇ ਉੱਭਰ ਰਹੇ ਸੈਮੀਕੰਡਕਟਰ ਉਦਯੋਗ ’ਚ ਆਪਣਾ ਭਵਿੱਖ ਬਣਾਉਣ ਦੇ ਨਵੇਂ ਮੌਕੇ ਮਿਲਣਗੇ ।