11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੀਂਹ ਕਾਰਨ ਮੰਡੀਆਂ ’ਚ ਖਰੀਦ ਤੇ ਖੇਤਾਂ ’ਚ ਝੋਨੇ ਦੀ ਕੱਟਾਈ ਦਾ ਕੰਮ ਹੋਇਆ ਠੱਪ

ਦੀਨਾਨਗਰ, 11 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਇਲਾਕੇ ’ਚ ਝੋਨੇ ਦੇ ਚਾਲੂ ਸੀਜ਼ਨ ਦੌਰਾਨ ਅੱਜ ਪਏ ਬੇਮੌਸਮੇ- ਮੀਂਹ ਨੇ ਖੇਤਰ ਦੇ ਅੰਨਦਾਤੇ ਨੂੰ ਡੂੰਘੀ ਚਿੰਤਾ ’ਚ ਡੋਬ ਦਿੱਤਾ ਹੈ । ਮੀਂਹ ਨਾਲ ਜਿੱਥੇ ਮੰਡੀਆਂ ’ਚ ਝੋਨੇ ਦੀ ਖਰੀਦ ਨੂੰ ਬਰੇਕਾਂ ਲੱਗ ਗਈਆਂ ਹਨ, ਉੱਥੇ ਹੀ ਖੇਤਾਂ ’ਚ ਪਾਣੀ ਖੜ੍ਹਾ ਹੋ ਜਾਣ ਕਾਰਨ ਝੋਨੇ ਦੀ ਕੱਟਾਈ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ ।

Ad Position 21
No active advertisement
ਅਜੀਤ ਡੈਸਕ 12-10-2026
ਦੀਨਾਨਗਰ, 11 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਇਲਾਕੇ ’ਚ ਝੋਨੇ ਦੇ ਚਾਲੂ ਸੀਜ਼ਨ ਦੌਰਾਨ ਅੱਜ ਪਏ ਬੇਮੌਸਮੇ- ਮੀਂਹ ਨੇ ਖੇਤਰ ਦੇ ਅੰਨਦਾਤੇ ਨੂੰ ਡੂੰਘੀ ਚਿੰਤਾ ’ਚ ਡੋਬ ਦਿੱਤਾ ਹੈ । ਮੀਂਹ ਨਾਲ ਜਿੱਥੇ ਮੰਡੀਆਂ ’ਚ ਝੋਨੇ ਦੀ ਖਰੀਦ ਨੂੰ ਬਰੇਕਾਂ ਲੱਗ ਗਈਆਂ ਹਨ, ਉੱਥੇ ਹੀ ਖੇਤਾਂ ’ਚ ਪਾਣੀ ਖੜ੍ਹਾ ਹੋ ਜਾਣ ਕਾਰਨ ਝੋਨੇ ਦੀ ਕੱਟਾਈ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ । ਮੌਸਮ ਦੇ ਇਸ ਬਦਲੇ ਮਿਜ਼ਾਜ ਕਾਰਨ ਆਉਣ ਵਾਲੇ ਦਿਨਾਂ ’ਚ ਖਰੀਦ ਪ੍ਰਕਿਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ, ਕੱਟਾਈ ਪੱਛੜ ਜਾਣ ਤੇ ਕਿਸਾਨਾਂ ਦੀ ਖੱਜਲ-ਖੁਆਰੀ ਵਧਣ ਦਾ ਪੂਰਾ ਖ਼ਦਸ਼ਾ ਪੈਦਾ ਹੋ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਦੀਨਾਨਗਰ ਖੇਤਰ ਅੰਦਰ ਅਜੇ 70 ਫੀਸਦੀ ਦੇ ਕਰੀਬ ਫਸਲ ਖੇਤਾਂ ਵਿਚ ਖੜੀ ਹੈ । ਤਗੜੇ ਮੀਂਹ ਨਾਲ ਨੀਵੇਂ ਖੇਤਾਂ ਵਿਚ ਪਾਣੀ ਖੜ੍ਹ ਜਾਣ ਕਾਰਨ ਹੁਣ ਉੱਥੇ ਆਮ ਕੰਬਾਈਨਾਂ ਦਾ ਚੱਲਣਾ ਅਸੰਭਵ ਹੋ ਗਿਆ ਹੈ । ਕਿਸਾਨ ਗੁਲਜਿੰਦਰ ਸਿੰਘ, ਟੋਨੀ ਸੈਣੀ ਤੇ ਸ਼ਿੰਗਾਰਾ ਸਿੰਘ ਅਨੁਸਾਰ ਉਨ੍ਹਾਂ ਨੂੰ ਹੁਣ ਆਪਣੀ ਫਸਲ ਸਾਂਭਣ ਲਈ ਆਮ ਕੰਬਾਈਨਾਂ ਦੀ ਥਾਂ ਮਹਿੰਗੀਆਂ ‘ਚੈਨ ਵਾਲੀਆਂ ਕੰਬਾਈਨਾਂ’ ਦਾ ਪ੍ਰਬੰਧ ਕਰਨਾ ਪਵੇਗਾ । ਕਿਸਾਨਾਂ ਲਈ ਉਸ ਤੋਂ ਵੀ ਵੱਡਾ ਫ਼ਿਕਰ ਝੋਨੇ ਵਿਚ ਨਮੀ ਦੀ ਮਾਤਰਾ ਵਧਣ ਨੂੰ ਲੈ ਕੇ ਹੈ । ਮੀਂਹ ਪੈਣ ਤੋਂ ਪਹਿਲਾਂ ਹੀ ਕਿਸਾਨ ਮੰਡੀਆਂ ਵਿਚ ਨਮੀ ਦੇ ਨਾਂਅ ’ਤੇ ਕੀਤੀ ਜਾ ਰਹੀ ਕਟੌਤੀ ਤੇ ਖਰੀਦ ਵਿਚ ਹੋ ਰਹੀ ਦੇਰੀ ਤੋਂ ਤੰਗ ਸਨ । ਹੁਣ ਇਸ ਤਾਜ਼ਾ ਮੀਂਹ ਕਾਰਨ ਫਸਲ ਵਿਚ ਨਮੀ ਦੀ ਮਾਤਰਾ ਹੋਰ ਵੱਧ ਜਾਵੇਗੀ । ਕਿਸਾਨਾਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਮੀਂਹ ਨੂੰ ਬਹਾਨਾ ਬਣਾ ਕੇ ਕਿਸਾਨਾਂ ਦੀ ਲੁੱਟ ਹੋਰ ਵਧੇਗੀ ਅਤੇ ਨਮੀ ਦੇ ਨਾਂਅ ’ਤੇ ਫਸਲ ਨੂੰ ਮੰਡੀਆਂ ਵਿਚ ਰੋਲਿਆ ਜਾਵੇਗਾ । ਇਸ ਨਾਜ਼ੁਕ ਮੌਕੇ ਦੀਨਾਨਗਰ ਇਲਾਕੇ ਦੇ ਕਿਸਾਨਾਂ ਗੁਰਦੇਵ ਸਿੰਘ, ਬਲਬੀਰ ਸਿੰਘ, ਸਤਨਾਮ ਸਿੰਘ ਤੇ ਸੋਨੂੰ ਠਾਕੁਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਸਮ ਦੀ ਖ਼ਰਾਬੀ ਨੂੰ ਧਿਆਨ ਵਿਚ ਰੱਖਦੇ ਹੋਏ ਝੋਨੇ ਦੀ ਖਰੀਦ ਲਈ ਨਮੀ ਦੀਆਂ ਸ਼ਰਤਾਂ ਵਿਚ ਤੁਰੰਤ ਢਿੱਲ ਦਿੱਤੀ ਜਾਵੇ ਤਾਂ ਜੋ ਅੰਨਦਾਤੇ ਨੂੰ ਹੋਰ ਆਰਥਿਕ ਨੁਕਸਾਨ ਤੇ ਮਾਨਸਿਕ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਦੂਸਰੇ ਧਾਰਮਿਕ ਮੁਕਾਬਲਿਆਂ ਸੰਬੰਧੀ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਪਿੰਡ ਕਰਾਲ ’ਚ ਵਾਲੀਬਾਲ ਟੂਰਨਾਮੈਂਟ ਕਰਵਾਇਆ
Ad Position 24