11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਿੰਡ ਕਰਾਲ ’ਚ ਵਾਲੀਬਾਲ ਟੂਰਨਾਮੈਂਟ ਕਰਵਾਇਆ

ਗੁਰਦਾਸਪੁਰ, 11 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਆਉਂਦੇ ਪਿੰਡ ਕਰਾਲ ’ਚ ਯੂਥ ਕਲੱਬ ਨੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਤੇ ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ 15 ਟੀਮਾਂ ਨੇ ਭਾਗ ਲਿਆ। ਜਦੋਂ ਕਿ ਪਹਿਲੇ ਨੰਬਰ ’ਤੇ ਯੂਥ ਕਲੱਬ ਕਰਾਲ ਰਹੀ ਅਤੇ ਦੂਜੇ ਨੰਬਰ ’ਤੇ ਪਿੰਡ ਕੇਸ਼ੋਪੁਰ ਦੀ ਟੀਮ ਆਈ।

Ad Position 21
No active advertisement
ਅਜੀਤ ਡੈਸਕ 12-10-2026
ਗੁਰਦਾਸਪੁਰ, 11 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਆਉਂਦੇ ਪਿੰਡ ਕਰਾਲ ’ਚ ਯੂਥ ਕਲੱਬ ਨੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਤੇ ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ 15 ਟੀਮਾਂ ਨੇ ਭਾਗ ਲਿਆ। ਜਦੋਂ ਕਿ ਪਹਿਲੇ ਨੰਬਰ ’ਤੇ ਯੂਥ ਕਲੱਬ ਕਰਾਲ ਰਹੀ ਅਤੇ ਦੂਜੇ ਨੰਬਰ ’ਤੇ ਪਿੰਡ ਕੇਸ਼ੋਪੁਰ ਦੀ ਟੀਮ ਆਈ। ਟੀਮਾਂ ਨੂੰ ਇਨਾਮ ਤਕਸੀਮ ਕਰਨ ਵਾਸਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਿਸ਼ੇਸ਼ ਤੌਰ ’ਤੇ ਆਪਣੀ ਟੀਮ ਸਮੇਤ ਪਹੁੰਚੇ ਹੋਏ ਸਨ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਪਿੰਡ ਕਰਾਲ ਦੀ ਯੂਥ ਕਲੱਬ ਨੇ ਇਹ ਉਪਰਾਲਾ ਕਰਕੇ ਨੌਜਵਾਨਾਂ ਨੂੰ ਚੰਗੀ ਸੇਧ ਦਿੱਤੀ ਹੈ। ਪਿੰਡ ਵਿਚ ਜਲਦੀ ਖੇਡ ਸਟੇਡੀਅਮ ਬਣਾਇਆ ਜਾਵੇਗਾ, ਉਹ ਹਰੇਕ ਆਧੁਨਿਕ ਸਹੂਲਤ ਨਾਲ ਭਰਪੂਰ ਹੋਵੇਗਾ । ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਚੰਗੇ ਖਿਡਾਰੀ ਪੈਦਾ ਕਰਨਾ ਹੈ, ਤਾਂ ਜੋ ਉਹ ਪੰਜਾਬ ਤੇ ਇੰਟਰਨੈਸ਼ਨਲ ਪੱਧਰ ’ ਤੇ ਨਾਮਣਾ ਖੱਟ ਸਕਣ । ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ ਹੈ । ਇਸ ਮੌਕੇ ਖਿਡਾਰੀਆਂ ਵਿਚ ਰਘੂ ਸਿੰਘ, ਸ਼ੁੱਭਮ ਸ਼ਰਮਾ, ਹੈਪੀ ਵਿਸ਼ਾਲ ਸ਼ਰਮਾ, ਕਿੰਦਰਜੀਤ ਸਿੰਘ ਅਤੇ ਰੈਫਰੀ ਦੀ ਭੂਮਿਕਾ ਨੀਸ਼ੂ ਸ਼ਰਮਾ ਨੇ ਸ਼ਾਨਦਾਰ ਤਰੀਕੇ ਨਾਲ ਨਿਭਾਈ । ਇਨ੍ਹਾਂ ਤੋਂ ਇਲਾਵਾ ਸੇਵਾ ਮੁਕਤ ਲੈਕਚਰਾਰ ਠਾਕੁਰ ਕਮਲ ਸਿੰਘ, ਮੈਂਬਰ ਜਗਦੀਪ ਸਿੰਘ, ਬਿਮਲ ਸ਼ਰਮਾ, ਅਸ਼ੋਕ ਕੁਮਾਰ ਸ਼ਰਮਾ, ਵਿਮਲ ਸ਼ਰਮਾ, ਰਘੂਨਾਥ ਸਿੰਘ, ਜੇ.ਈ. ਤੀਰਥ ਸਿੰਘ ਡਡਵਾਲ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮੀਂਹ ਕਾਰਨ ਮੰਡੀਆਂ ’ਚ ਖਰੀਦ ਤੇ ਖੇਤਾਂ ’ਚ ਝੋਨੇ ਦੀ ਕੱਟਾਈ ਦਾ ਕੰਮ ਹੋਇਆ ਠੱਪ ਅਗਲੀ ਖ਼ਬਰ ਫਤਹਿਗੜ੍ਹ ਚੂੜੀਆਂ ਦੇ ਖੇਤਰ ’ਚ ਮੋਹਲੇਧਾਰ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਦਾ ਕੀਤਾ ਵੱਡਾ ਨੁਕਸਾਨ
Ad Position 24