ਬੇਮੌਸਮੀ ਬਾਰਿਸ਼ ਨੇ ਮੰਡੀ ’ਚ ਵਿਕਣ ਤੇ ਖੇਤਾਂ ’ਚ ਖੜ੍ਹੀ ਫ਼ਸਲ ਦਾ ਕੀਤਾ ਭਾਰੀ ਨੁਕਸਾਨ
ਕਾਹਨੂੰਵਾਨ, 11 ਅਕਤੂਬਰ (ਨਿਸ਼ਾਨ ਸਿੰਘ ਚਾਹਲ)- ਫ਼ਸਲ ’ਚ ਵਧੇਰੇ ਨਮੀ ਦੇ ਨਾਮ ’ਤੇ ਜਿੱਥੇ ਪਹਿਲਾਂ ਹੀ ਕਿਸਾਨਾਂ ਦੀ ਵੱਡੇ ਪੱਧਰ ’ਤੇ ਲੁੱਟ ਖ਼ਸੁੱਟ ਹੋ ਰਹੀ ਹੈ, ਉਥੇ ਇਸ ਵਾਰ ਕੁਦਰਤ ਵੀ ਅੰਨਦਾਤੇ ਉੱਪਰ ਮਿਹਰਬਾਨ ਨਹੀਂ ਲੱਗ ਰਹੀ। ਅੱਜ ਸਵੇਰੇ ਅਚਾਨਕ ਮੌਸਮ ਦੇ ਵਿਗੜੇ ਮਿਜਾਜ ਦੇ ਚਲਦਿਆਂ ਇਲਾਕੇ ਅੰਦਰ ਹੋਈ ਭਾਰੀ ਬੇਮੌਸਮੀ ਬਾਰਸ਼ ਦੇ ਕਾਰਨ ਖੁੱਲੇ ਅਸਮਾਨ ਥੱਲੇ ਪਈ ਲੱਖਾਂ ਮੀਟਰਕ ਟਨ ਝੋਨੇ ਦੀ ਫਸਲ ਪਾਣੀ ਵਿਚ ਭਿੱਜ ਗਈ।
ਕਾਹਨੂੰਵਾਨ, 11 ਅਕਤੂਬਰ (ਨਿਸ਼ਾਨ ਸਿੰਘ ਚਾਹਲ)- ਫ਼ਸਲ ’ਚ ਵਧੇਰੇ ਨਮੀ ਦੇ ਨਾਮ ’ਤੇ ਜਿੱਥੇ ਪਹਿਲਾਂ ਹੀ ਕਿਸਾਨਾਂ ਦੀ ਵੱਡੇ ਪੱਧਰ ’ਤੇ ਲੁੱਟ ਖ਼ਸੁੱਟ ਹੋ ਰਹੀ ਹੈ, ਉਥੇ ਇਸ ਵਾਰ ਕੁਦਰਤ ਵੀ ਅੰਨਦਾਤੇ ਉੱਪਰ ਮਿਹਰਬਾਨ ਨਹੀਂ ਲੱਗ ਰਹੀ। ਅੱਜ ਸਵੇਰੇ ਅਚਾਨਕ ਮੌਸਮ ਦੇ ਵਿਗੜੇ ਮਿਜਾਜ ਦੇ ਚਲਦਿਆਂ ਇਲਾਕੇ ਅੰਦਰ ਹੋਈ ਭਾਰੀ ਬੇਮੌਸਮੀ ਬਾਰਸ਼ ਦੇ ਕਾਰਨ ਖੁੱਲੇ ਅਸਮਾਨ ਥੱਲੇ ਪਈ ਲੱਖਾਂ ਮੀਟਰਕ ਟਨ ਝੋਨੇ ਦੀ ਫਸਲ ਪਾਣੀ ਵਿਚ ਭਿੱਜ ਗਈ। ਕੱਚੇ ਫੜ੍ਹ ਵਾਲੀ ਦਾਣਾ ਮੰਡੀ ਬਜਾੜ ਦੇ ਫੜ ਵਿਚ ਬਾਰਿਸ਼ ਦਾ ਪਾਣੀ ਖੜਾ ਹੋਣ ਕਾਰਨ ਇਥੇ ਝੋਨਾ ਵੇਚਣ ਕਿਸਾਨਾਂ ਨੂੰ ਫ਼ਸਲ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸ ਮੰਡੀ ’ਚ ਫਸਲ ਵੇਚਣ ਲਈ ਆਏ ਕਿਸਾਨਾਂ ਦਾ ਕਹਿਣਾ ਕਿ ਉਹ ਦਿਨ-ਰਾਤ ਮਿਹਨਤ ਕਰਕੇ ਫਸਲ ਨੂੰ ਤਿਆਰ ਕਰਦੇ ਹਨ, ਪਰ ਮੰਡੀ ’ਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਮੰਡੀ ਦੇ ਕੱਚੇ ਫੜ ਵਿਚ ਪਾਣੀ ਖੜਾ ਹੋ ਗਿਆ ਹੈ। ਮੰਡੀ ਦੇ ਫੜ ’ਚ ਜੇਕਰ ਜਿਆਦਾ ਦਿਨ ਤੱਕ ਪਾਣੀ ਖੜਾ ਰਹਿੰਦਾ ਹੈ ਤਾਂ ਉਨ੍ਹਾਂ ਦੀ ਫ਼ਸਲ ਦੀ ਗੁਣਵਤਾ ’ਚ ਫਰਕ ਪੈ ਸਕਦਾ ਹੈ। ਬੇਮੌਸਮੀ ਬਾਰਸ਼ ਨਾਲ ਜਿੱਥੇ ਮੰਡੀ ਵਿਚ ਵਿਕਣ ਆਈ ਫਸਲ ਪੂਰੀ ਤਰ੍ਹਾਂ ਭਿੱਜ ਗਈ, ਉਥੇ ਖੇਤਾਂ ਵਿਚ ਖੜੀ ਝੋਨੇ ਦੀ ਫ਼ਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਹੈ। ਮੌਸਮ ਵਿਭਾਗ ਵਲੋਂ ਅਗਲੇ ਦਿਨਾਂ ਦੇ ਦੌਰਾਨ ਵੀ ਮੌਸਮ ਦੇ ਖਰਾਬ ਹੋਣ ਦੀ ਪੇਸ਼ਨਗੋਈ ਕੀਤੀ ਗਈ ਹੈ, ਜੇਕਰ ਮੌਸਮ ਹੋਰ ਜਿਆਦਾ ਖਰਾਬ ਹੁੰਦਾ ਹੈ ਤਾਂ ਝੋਨੇ ਵਿਕਣ ਲਈ ਮੰਡੀਆਂ ਵਿਚ ਆਈ ਤੇ ਖੇਤਾਂ ਵਿਚ ਖੜੀ ਫਸਲ ਨੂੰ ਭਾਰੀ ਨੁਕਸਾਨ ਪੁੱਜ ਸਕਦਾ ਹੈ।