ਭਾਰੀ ਬਰਸਾਤ ਕਾਰਨ ਦਾਣਾ ਮੰਡੀ ਘੁਮਾਣ ਦੇ ਕੱਚੇ ਫੜ੍ਹ ਪਾਣੀ ਨਾਲ ਹੋਏ ਜਲਥਲ
ਕਿਸਾਨਾਂ ਤੇ ਆੜ੍ਹਤੀਆਂ ਦਾ ਹੋਇਆ ਲੱਖਾਂ ਦਾ ਨੁਕਸਾਨ
ਘੁਮਾਣ, 11 ਅਕਤੂਬਰ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀਆਂ ’ਚੋਂ ਇਕ ਘੁਮਾਣ ਦਾਣਾ ਮੰਡੀ ਵਿਚ ਇਸ ਵਾਰ ਵੀ ਭਾਰੀ ਬਰਸਾਤ ਕਾਰਨ ਕੱਚੇ ਫੜਾ ਵਾਲੀਆਂ ਮੰਡੀਆਂ ਪਾਣੀ ਨਾਲ ਭਰ ਗਈਆਂ, ਜਿਸ ਨਾਲ ਢੇਰੀਆਂ ਵਾਲਾ ਝੋਨਾ ਤੇ ਬੋਰੀਆਂ ’ਚ ਤੋਲਿਆ ਹੋਇਆ ਝੋਨਾ ਪਾਣੀ ਵਿਚ ਡੁੱਬ ਗਿਆ। ਕਿਸਾਨਾਂ ਤੇ ਆੜਤੀਆਂ ਵਲੋਂ ਮਿਲ ਕੇ ਆਪੋ ਆਪਣੀ ਦਾਣਾ ਮੰਡੀ ’ਚ ਜੇ.
ਘੁਮਾਣ, 11 ਅਕਤੂਬਰ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀਆਂ ’ਚੋਂ ਇਕ ਘੁਮਾਣ ਦਾਣਾ ਮੰਡੀ ਵਿਚ ਇਸ ਵਾਰ ਵੀ ਭਾਰੀ ਬਰਸਾਤ ਕਾਰਨ ਕੱਚੇ ਫੜਾ ਵਾਲੀਆਂ ਮੰਡੀਆਂ ਪਾਣੀ ਨਾਲ ਭਰ ਗਈਆਂ, ਜਿਸ ਨਾਲ ਢੇਰੀਆਂ ਵਾਲਾ ਝੋਨਾ ਤੇ ਬੋਰੀਆਂ ’ਚ ਤੋਲਿਆ ਹੋਇਆ ਝੋਨਾ ਪਾਣੀ ਵਿਚ ਡੁੱਬ ਗਿਆ। ਕਿਸਾਨਾਂ ਤੇ ਆੜਤੀਆਂ ਵਲੋਂ ਮਿਲ ਕੇ ਆਪੋ ਆਪਣੀ ਦਾਣਾ ਮੰਡੀ ’ਚ ਜੇ.ਸੀ.ਬੀ ਨਾਲ ਵੱਡੇ-ਵੱਡੇ ਟੋਏ ਮਾਰੇ ਜਾ ਰਹੇ ਹਨ ਤਾਂ ਜੋ ਸਾਰੀ ਦਾਣਾ ਮੰਡੀ ਦਾ ਪਾਣੀ ਉਨ੍ਹਾਂ ਟੋਇਆ ਵਿਚ ਸਮਾ ਸਕੇ। ਇਸ ਸਬੰਧੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਕੁਮਾਰ ਨਿੰਦੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਘੁਮਾਣ ਦਾਣਾ ਮੰਡੀ ਵਿਚ ਵੱਡੀ ਗਿਣਤੀ ’ਚ ਆੜਤੀਏ ਕੰਮ ਕਰ ਰਹੇ ਹਨ। ਆੜਤੀਆਂ ਦੀ ਲੰਬੇ ਸਮੇਂ ਤੋਂ ਹੀ ਮੰਗ ਹੈ ਕਿ ਜਿਸ ਹਿਸਾਬ ਨਾਲ ਦਾਣਾ ਮੰਡੀ ਘੁਮਾਣ ਵਿਚ ਫਸਲ ਆਉਂਦੀ ਹੈ, ਉਸ ਹਿਸਾਬ ਨਾਲ ਘੱਟ ਤੋਂ ਘੱਟ 15 ਏਕੜ ਜਮੀਨ ਵਿਚ ਪੱਕੀ ਦਾਣਾ ਮੰਡੀ ਬਣਾਈ ਜਾਵੇ, ਪਰ ਦਾਣਾ ਮੰਡੀ ਦੀ ਜਗ੍ਹਾ ਘੱਟ ਹੋਣ ਕਾਰਨ ਆੜਤੀਏ ਆਪੋ ਆਪਣੀ ਜਗ੍ਹਾ ਕਿਰਾਏ ’ ਤੇ ਲੈ ਕੇ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਵਲ ਕੱਚੀ ਦਾਣਾ ਮੰਡੀ ਨੂੰ ਛੱਡ ਕੇ ਬਾਕੀ ਸਾਰੀਆਂ ਸ਼ਰਤਾਂ ਆੜਤੀਏ ਪੂਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਘੁਮਾਣ ਵਿਚ ਸਾਢੇ ਤਿੰਨ ਤੋਂ ਚਾਰ ਲੱਖ ਕੁਇੰਟਲ ਝੋਨੇ ਦੀ ਫਸਲ ਆਉਂਦੀ ਹੈ। ਪਰ ਬਰਸਾਤਾਂ ਦੇ ਦਿਨਾਂ ’ਚ ਖੁੱਲੇ ਅਸਮਾਨ ਹੇਠ ਪਈ ਫਸਲ ਦਾ ਵੱਡਾ ਨੁਕਸਾਨ ਹੁੰਦਾ ਹੈ। 2019 ਵਿਚ ਸਾਡੇ ਆੜਤੀਏ ਭਰਾ ਵਲੋਂ ਬਰਸਾਤ ਨਾਲ ਹੋਏ ਨੁਕਸਾਨ ਤੇ ਪ੍ਰਾਈਵੇਟ ਸ਼ੈਲਰਾਂ ਵਾਲਿਆਂ ਵਲੋਂ ਲਗਾਏ ਵੱਡੇ-ਵੱਡੇ ਕੱਟਾਂ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ ਗਈ ਸੀ। ਉਨ੍ਹਾਂ ਕਿਹਾ ਕਿ ਭਾਵੇਂ ਸਮਾਂ ਬੀਤ ਗਿਆ ਹੈ ਪਰ ਦਾਣਾ ਮੰਡੀ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਹਨ। ਜਿੰਨ੍ਹਾ ਚਿਰ ਤੱਕ ਵੱਡੀ ਦਾਣਾ ਮੰਡੀ ਨਹੀਂ ਬਣਦੀ ਹਾਲਾਤ ਇਦਾਂ ਦੇ ਹੀ ਰਹਿਣਗੇ। ਇਸ ਸਬੰਧੀ ਆੜਤੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਆੜਤੀਆਂ ਨੂੰ ਜਿੰਨੇ ਪ੍ਰਬੰਧ ਕਰਨੇ ਚਾਹੀਦੇ ਹਨ, ਉਹ ਪੂਰੇ ਕਰ ਰਹੇ ਹਨ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਫਸਲਾਂ ਤੋਂ ਵੱਡਾ ਮਾਲੀਆ ਇਕੱਠਾ ਹੋ ਰਿਹਾ ਹੈ ਇਸ ਨਾਲ ਸਰਕਾਰ ਨੂੰ ਆੜਤੀਆਂ ਨੂੰ ਵੀ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਇਸ ਸਬੰਧੀ ਮੰਡੀ ਬੋਰਡ ਦੇ ਡੀ.ਐਮ ਕੁਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਦਾਣਾ ਮੰਡੀਆਂ ਵਿਚ ਚੱਕਰ ਲਗਾ ਕੇ ਆਇਆ ਹਾਂ ਕੁਝ ਦਾਣਾ ਮੰਡੀਆਂ ਵਿਚ ਜੇਸੀਬੀ ਮਸ਼ੀਨਾਂ ਨਾਲ ਵੱਡੇ ਵੱਡੇ ਝੋਨੇ ਦੇ ਢੇਰ ਲਗਾਏ ਗਏ ਹਨ। ਆੜਤੀਆਂ ਵਲੋਂ ਝੋਨੇ ਦੀਆਂ ਵੱਖ-ਵੱਖ ਕਿਸਮਾਂ ਨੂੰ ਇੱਕ ਜਗ੍ਹਾ ਇਕੱਠਾ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਨੋਟਿਸ ਕੀਤੇ ਜਾ ਰਹੇ ਹਨ ਉ੍ਹਨਾਂ ਕਿਹਾ ਕਿ ਜਿੱਥੇ ਆੜਤੀਏ ਸ਼ਰਤਾਂ ਨਹੀਂ ਪੂਰੀਆਂ ਕਰਦੇ ਉਨ੍ਹਾਂ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ।