21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਜ਼ਿਲ੍ਹਾ ਗੁਰਦਾਸਪੁਰ ’ਚ ਬੰਦ ਦੇ ਸੱਦੇ ਨੂੰ ਮਿਲਿਆ ਭਰਪੂਰ ਹੁੰਗਾਰਾ * ਵਪਾਰਕ ਅਦਾਰੇ, ਨਿੱਜੀ ਸਕੂਲ ਤੇ ਬੱਸ ਆਵਾਜਾਈ ਰਹੀ ਬੰਦ

ਗੁਰਦਾਸਪੁਰ, 21 ਅਗਸਤ (ਚੱਕਰਾਜਾ)-ਕੌਮੀ ਇੰਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਅੱਜ ਗੁਰਦਾਸਪੁਰ ਅੰਦਰ ਭਰਵਾਂ ਹੁੰਗਾਰਾ ਮਿਲਦਾ ਦਿਖਾਈ ਦਿੱਤਾ। ਅੱਜ ਜਿਥੇ ਸ਼ਹਿਰ ਗੁਰਦਾਸਪੁਰ ਅੰਦਰ ਦੁਕਾਨਾਂ, ਬੱਸ ਆਵਾਜਾਈ, ਨਿੱਜੀ ਸਕੂਲ ਬੰਦ ਰਹੇ, ਉਥੇ ਪੇਂਡੂ ਖੇਤਰ ਅੰਦਰ ਕਸਬਿਆਂ ਅੰਦਰ ਵੀ ਦੁਕਾਨਦਾਰਾਂ ਵਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਗਿਆ।

Ad Position 21
No active advertisement
ਕਸਬਾ ਬਹਿਰਾਮਪੁਰ ਵਿਖੇ ਬੰਦ ਦੁਕਾਨਾਂ। ਤਸਵੀਰ: ਬਲਬੀਰ ਸਿੰਘ ਕੋਲਾ 22-08-2026
ਗੁਰਦਾਸਪੁਰ, 21 ਅਗਸਤ (ਚੱਕਰਾਜਾ)-ਕੌਮੀ ਇੰਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਅੱਜ ਗੁਰਦਾਸਪੁਰ ਅੰਦਰ ਭਰਵਾਂ ਹੁੰਗਾਰਾ ਮਿਲਦਾ ਦਿਖਾਈ ਦਿੱਤਾ। ਅੱਜ ਜਿਥੇ ਸ਼ਹਿਰ ਗੁਰਦਾਸਪੁਰ ਅੰਦਰ ਦੁਕਾਨਾਂ, ਬੱਸ ਆਵਾਜਾਈ, ਨਿੱਜੀ ਸਕੂਲ ਬੰਦ ਰਹੇ, ਉਥੇ ਪੇਂਡੂ ਖੇਤਰ ਅੰਦਰ ਕਸਬਿਆਂ ਅੰਦਰ ਵੀ ਦੁਕਾਨਦਾਰਾਂ ਵਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਗਿਆ। ਭਾਵੇਂ ਸ਼ਹਿਰ ਗੁਰਦਾਸਪੁਰ ਅੰਦਰ ਤੇ ਪੇਂਡੂ ਖੇਤਰਾਂ ਦੇ ਸਰਕਾਰੀ ਵਿਦਿਅਕ ਅਦਾਰੇ ਖੁੱਲੇ ਰਹੇ। ਪਰ ਸ਼ਹਿਰ ਅੰਦਰ ਖੁੱਲੇ ਬੈਂਕਾਂ ਨੂੰ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਬੰਦ ਕਰਵਾ ਦਿੱਤਾ ਗਿਆ। ਅੱਜ ਦੇ ਬੰਦ ਦੇ ਸੱਦੇ ਦਾ ਪਹਿਲਾਂ ਤੋਂ ਹੀ ਵੱਡੇ ਪੱਧਰ ’ਤੇ ਪ੍ਰਚਾਰ ਹੋਣ ਦੌਰਾਨ ਲੋਕ ਵੀ ਜਿਆਦਾਤਰ ਆਪਣਾ ਘਰਾਂ ਅੰਦਰ ਰਹੇ ਤੇ ਬੱਸ ਅੱਡਿਆਂ ’ਤੇ ਵੀ ਲੋਕਾਂ ਦੀ ਕੋਈ ਭੀੜ ਦਿਖਾਈ ਨਹੀਂ ਦਿੱਤੀ। ਜਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਗੁਰਦਾਸਪੁਰ ਵਪਾਰ ਮੰਡਲ ਵਲੋਂ ਬੰਦ ਨੂੰ ਸਮਰਥਨ ਨਾ ਦੇਣ ਕਾਰਨ ਅਜਿਹਾ ਲੱਗ ਰਿਹਾ ਸੀ ਕਿ ਸ਼ਹਿਰ ਅੰਦਰ ਹਾਲਾਤ ਵਿਗੜ ਸਕਦੇ ਹਨ। ਪਰ ਬਾਅਦ ਵਿਚ ਵਪਾਰ ਮੰਡਲ ਦੇ ਪ੍ਰਧਾਨ ਨਾਲ ਜਥੇਬੰਦੀਆਂ ਦੀ ਬਣੀ ਸਹਿਮਤੀ ਤੋਂ ਬਾਅਦ ਉਨ੍ਹਾਂ ਵਲੋਂ ਅੱਜ ਦੇ ਬੰਦ ਦਾ ਸਮਰਥਨ ਕਰਨ ਨਾਲ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਸ਼ਾਂਤਮਈ ਤਰੀਕੇ ਨਾਲ ਬੰਦ ਰਹੀਆਂ। ਇਸ ਤੋਂ ਬਾਅਦ ਦੁਪਹਿਰ 2 ਵਜੇ ਤੋਂ ਬਾਅਦ ਦੁਕਾਨਾਂ ਆਮ ਵਾਂਗ ਖੁੱਲੀਆਂ ਅਤੇ ਬੱਸ ਆਵਾਜਾਈ ਵੀ ਆਮ ਵਾਂਗ ਸ਼ੁਰੂ ਹੋ ਗਈ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਬੰਦੀ ਸਿੰਘ ਕੀਤੇ ਜਾਣ ਰਿਹਾਅ-ਆਗੂ ਅੱਜ ਬੰਦ ਵਿਚ ਲੋਕਾਂ ਵਲੋਂ ਦਿੱਤੇ ਸਹਿਯੋਗ ਨੂੰ ਲੈ ਕੇ ਗੱਲਬਾਤ ਦੌਰਾਨ ਦਲਬੀਰ ਸਿੰਘ ਸੁਲਤਾਨੀ, ਕੁਲਵਿੰਦਰ ਸਿੰਘ ਚਿੱਟੀ, ਬੀ.ਕੇ.ਯੂ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ, ਦਲਬੀਰ ਸਿੰਘ ਜੀਵਨਚੱਕ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਹਰ ਵਰਗ ਵਲੋਂ ਸਹਿਯੋਗ ਕੀਤਾ ਗਿਆ ਹੈ, ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਜੇਕਰ ਸਚਮੁੱਚ ਕੇਂਦਰ ਅਤੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਪਿਆਰ ਤੇ ਸ਼ਾਂਤੀ ਨਾਲ ਰੱਖਣਾ ਚਾਹੁੰਦੀ ਹੈ ਤਾਂ ਲੰਮੇ ਸਮੇਂ ਤੋਂ ਜੇਲਾਂ ਕੱਟ ਰਹੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਕੇ ਪੰਜਾਬ ਵਿਚ ਅਮਨ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਵੇ ਅਤੇ ਸਿੱਖਾਂ ਵਿਚ ਪੈਦਾ ਹੋਈ ਬੇਭਰੋਸਗੀ ਕਿ ਹਰੇਕ ਸਰਕਾਰ ਵਲੋਂ ਹਰ ਵਾਰੀ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਇਸ ਨੂੰ ਦੂਰ ਕਰਕੇ ਕੌਮ ਨੂੰ ਬਰਾਬਰੀ ਦਾ ਅਹਿਸਾਸ ਕਰਵਾਇਆ ਜਾਵੇ। ਭਾਰਤੀ ਕਿਸਾਨ ਯੂਨੀਅਨ ਚੜੂਨੀ ਤੇ ਸ਼੍ਰੋਮਣੀ ਅਕਾਲੀ ਦਲ (ਅ) ਤੇ ਅਕਾਲੀ ਦਲ ਵਾਰਿਸ ਪੰਜਾਬ ਨੇ ਪੰਜਾਬ ਬੰਦ ਦਾ ਕੀਤਾ ਪੂਰਨ ਸਮਰਥਨ ਗੁਰਦਾਸਪੁਰ, (ਚੱਕਰਾਜਾ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇੰਨਸਾਫ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਾਰੀ ਸਮਰਥਨ ਮਿਲਿਆ ਹੈ। ਜਿਸ ਤਹਿਤ ਗੁਰਦਾਸਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਹਲਕਾ (ਬਾਕੀ ਸਫਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ਕਾਰਪੋਰੇਸ਼ਨ ਬਟਾਲਾ ਦੀ ਪਹਿਲੀ ਹਾਊਸ ਦੀ ਮੀਟਿੰਗ ’ਚ ਇਤਿਹਾਸਕ ਮਤੇ ਪਾਸ- ਵਿਧਾਇਕ ਸ਼ੈਰੀ ਕਲਸੀ ਅਗਲੀ ਖ਼ਬਰ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਆਫ ਐਕਸੀਲੈਂਸ ਨੇ ਖੇਡਾਂ ’ਚ ਮਾਰੀਆਂ ਮੱਲਾਂ
Ad Position 24