23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪਠਾਨਕੋਟ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ ਵੱਡੀ ਕਾਰਵਾਈ

ਪਠਾਨਕੋਟ 23 ਅਕਤੂਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ 5 ਵਿਅਕਤੀਆਂ ਨੂੰ 150 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ । ਥਾਣਾ ਡਵੀਜ਼ਨ ਨੰਬਰ ਇਕ ਦੇ ਐਸ.

Ad Position 21
No active advertisement
ਫੜੇ ਗਏ ਦੋਸ਼ੀ ਪੁਲਿਸ ਪਾਰਟੀ ਨਾਲ। ਤਸਵੀਰ: ਵਿਨੋਦ 24-10-2026
ਪਠਾਨਕੋਟ 23 ਅਕਤੂਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ 5 ਵਿਅਕਤੀਆਂ ਨੂੰ 150 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ । ਥਾਣਾ ਡਵੀਜ਼ਨ ਨੰਬਰ ਇਕ ਦੇ ਐਸ.ਆਈ. ਕੇਵਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਪੈਦਲ ਗਸ਼ਤ ਟੈਂਕ ਚੌਕ ਮੌਜੂਦ ਸੀ ਕਿ ਇਕ ਮੋਟਰਸਾਈਕਲ ਨੰਬਰ ਪੀ.ਬੀ-0 6- ਡੀ.ਜੇ-1982 ਮਾਰਕਾ ਸਪਲੈਂਡਰ ਰੰਗ ਨੀਲਾ ਜੋ ਭੜੋਲੀ ਵਾਲੀ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ ਜਿਸ ’ਤੇ ਦੋ ਮੋਨੇ ਨੌਜਵਾਨ ਸਵਾਰ ਸਨ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਜਿਸ ’ਤੇ ਮੋਟਰਸਾਈਕਲ ਚਲਾ ਰਹੇ ਮੋਨੇ ਨੌਜਵਾਨ ਨੇ ਇਕ ਮੋਮੀ ਲਿਫਾਫਾ ਵਜ਼ਨਦਾਰ ਚੱਕ ਕੇ ਸੁੱਟ ਦਿੱਤਾ । ਜਿਸ ਨੂੰ ਐਸ.ਆਈ. ਵਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ’ਤੇ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਸਲਮਾਨ ਪੁੱਤਰ ਤਾਰਸੇਮ ਲਾਲ ਵਾਸੀ ਭੜੋਲੀ ਕਲਾਂ ਪਠਾਨਕੋਟ ਤੇ ਪਿੱਛੇ ਬੈਠੇ ਨੌਜਵਾਨ ਨੇ ਰੋਹਿਤ ਮਹਿਤਾ ਪੁੱਤਰ ਰਮੇਸ਼ ਮਹਿਤਾ ਵਾਸੀ ਸੁੰਦਰ ਨਗਰ ਪਠਾਨਕੋਟ ਦੱਸਿਆ । ਸੁੱਟੇ ਹੋਏ ਲਿਫਾਫੇ ਨੂੰ ਚੈੱਕ ਕਰਨ ’ਤੇ ਹੈਰੋਇਨਨੁਮਾ ਪਦਾਰਥ ਤੇ ਭਾਰਤੀ ਕਰੰਸੀ ਬਰਾਮਦ ਹੋਈ । ਸਲਮਾਨ ਉਕਤ ਦੀ ਤਲਾਸ਼ੀ ਕਰਨ ’ਤੇ ਮੋਬਾਇਲ ਫੋਨ ਅਤੇ ਰੋਹਿਤ ਉਕਤ ਕੋਲੋਂ ਮੋਬਾਇਲ ਰੀਅਲਮੀ ਫੋਨ ਬਿਨਾਂ ਬਿੱਲ ਤੋਂ ਬਰਾਮਦ ਹੋਇਆ । ਹੈਰੋਇਨ ਦਾ ਵਜ਼ਨ 100 ਗ੍ਰਾਮ ਤੇ 8000 ਰੁਪਏ ਦੇ ਕਰੰਸੀ ਨੋਟ ਲਿਫਾਫੇ ’ਚੋਂ ਬਰਾਮਦ ਹੋਏ । ਸਲਮਾਨ ਤੇ ਰੋਹਿਤ ਉਕਤਾਨ ਨੇ ਆਪਣੀ ਪੁੱਛਗਿੱਛ ਵਿਚ ਦੱਸਿਆ ਕਿ ਹੈਰੋਇਨ ਅਸੀਂ ਸੁਨੀਲ, ਵੀਰੂ ਪੁੱਤਰਾਨ ਤਾਰਸੇਮ ਲਾਲ ਵਾਸੀ ਭੜੋਲੀ ਕਲਾਂ ਪਠਾਨਕੋਟ ਅਤੇ ਸ਼ਿਵਾਨੀ ਪਤਨੀ ਸਲਮਾਨ ਵਾਸੀ ਭੜੋਲੀ ਕਲਾਂ ਪਠਾਨਕੋਟ ਨੂੰ ਦੇ ਕੇ ਆਏ ਹਾਂ, ਐਸ.ਆਈ. ਵਲੋਂ ਮੁਕੱਦਮਾ ਉਕਤ ਜੁਰਮ ਅਧੀਨ ਵਾਧਾ ਵਰਤਾਰਾ ਕੀਤਾ ਗਿਆ । ਮੌਕਾ ’ਤੇ ਦੋਹਾਂ ਦੀ ਨਿਸ਼ਾਨਦੇਹੀ ’ਤੇ ਸੁਨੀਲ, ਵੀਰੂ ਪੁੱਤਰਾਨ ਤਾਰਸੇਮ ਲਾਲ ਤੇ ਸ਼ਿਵਾਨੀ ਪਤਨੀ ਸਲਮਾਨ ਪਾਸੋਂ ਵੱਖ ਤੌਰ ’ਤੇ 50 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲਿਸ ਵਲੋਂ ਪੰਜਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਰ, ਘਰੋਟਾ ਵਿਚ ਵਿਭਾਗੀ ਪ੍ਰਿੰਸੀਪਲਾਂ ਦੀ ਮੀਟਿੰਗ ਅਗਲੀ ਖ਼ਬਰ ਏ.ਬੀ. ਕਾਲਜ ਨੇੜੇ ਕਥਿਤ ਨਾਜਾਇਜ਼ ਕਾਲੋਨੀ ’ਚ ਚੱਲ ਰਹੇ ਨਿਰਮਾਣ ਕਾਰਜ ਨੂੰ ਰੁਕਵਾਉਣ ਪਹੁੰਚੀ ਨਗਰ ਨਿਗਮ ਦੀ ਟੀਮ ਨਿਯਮਾ...
Ad Position 24