ਸ਼ਾਹਪੁਰ ਕੰਢੀ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰਕੇ ਚੋਰੀ ਦਾ ਸਾਮਾਨ ਕੀਤਾ ਬਰਾਮਦ
ਸ਼ਾਹਪੁਰ ਕੰਢੀ, 23 ਅਕਤੂਬਰ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰਕੇ 100 ਪ੍ਰਤੀਸ਼ਤ ਸਮਾਨ ਬਰਾਮਦ ਕਰਨ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਜਿਸ ਦੀ ਜਾਣਕਾਰੀ ਦਿੰਦੇ ਹੋਏ ਡੀ.
ਸ਼ਾਹਪੁਰ ਕੰਢੀ, 23 ਅਕਤੂਬਰ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰਕੇ 100 ਪ੍ਰਤੀਸ਼ਤ ਸਮਾਨ ਬਰਾਮਦ ਕਰਨ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਜਿਸ ਦੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਰਾਜੇਸ਼ ਕੱਕੜ ਤੇ ਐਸ.ਐਚ.ਓ. ਮੋਹਿਤ ਟਾਂਕ ਨੇ ਦੱਸਿਆ ਕਿ ਪਿੰਡ ਜੈਨੀ ਨਿਵਾਸੀ ਸ਼ੇਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੇ 11, 12 ਅਕਤੂਬਰ ਨੂੰ ਥਾਣਾ ਸ਼ਾਹਪੁਰ ਕੰਢੀ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਿੰਡ ਝੰਜੇਲੀ ਦਿਉਲ ਮੋਬਾਈਲ ਵਰਲਡ ਦੁਕਾਨ ਕਰਦਾ ਹੈ । ਬੀਤੀ ਰਾਤ ਉਸ ਦੀ ਦੁਕਾਨ ਤੋਂ ਫੋਨ ਠੀਕ ਕਰਨ ਵਾਲੀਆਂ ਮਸ਼ੀਨਾਂ ਤੇ ਮੁਰੰਮਤ ਕਰਨ ਲਈ ਆਏ ਮੋਬਾਈਲ ਫੋਨ ਚੋਰੀ ਹੋ ਗਏ ਹਨ । ਜਿਸ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਕਿ ਬੀਤੇ ਦਿਨ ਮੁਖਬਰ ਦੀ ਇਤਲਾਹ ’ਤੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ । ਪੁਲਿਸ ਨੇ ਸੁਨੀਲ ਕੁਮਾਰ ਪੁੱਤਰ ਕੈਲਾਸ਼ ਸਿੰਘ ਨਿਵਾਸੀ ਯੂ.ਪੀ. ਤੇ ਉਸ ਦੇ ਭਰਾ ਸ਼ੁਸੀਲ ਕੁਮਾਰ ਪੁੱਤਰ ਕੈਲਾਸ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਚੋਰੀ ਹੋਇਆ ਮਾਲ ਜਿਸ ’ਚ ਐਪਲ ਦੇ 8 ਫੋਨ ਸੈਕੰਡਹੈਂਡ, ਇਕ ਪੈਡ ਮਾਰਕਾ ਐਪਲ, 3 ਮੋਬਾਈਲ ਰਿਪੇਅਰ ਵਾਲੇ, ਇਕ ਸਮਾਰਟ ਘੜੀ, ਇਕ ਮੁਰੰਮਤ ਵਾਲੀ ਮਸ਼ੀਨ, ਇਕ ਹੀਟ ਗਨ ਤੇ ਹੋਰ ਮੁਰੰਮਤ ਦਾ ਸਮਾਨ ਕਾਬੂ ਕਰ ਲਿਆ । ਦੋਸ਼ੀਆਂ ਖਿ਼ਲਾਫ ਮਾਮਲਾ ਦਰਜ ਕਰ ਲਿਆ ਤੇ ਚੋਰੀ ਹੋਇਆ ਸਮਾਨ ਅਦਾਲਤ ’ਚ ਰਿਹਾਅ ਕਰਵਾ ਕੇ ਮਾਲਕਾਂ ਨੂੰ ਸੌਂਪ ਦਿੱਤਾ ਹੈ ।