23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਹਿਰ ’ਚ ਡਿਗਿਆ ਨੌਜਵਾਨ ਤੇਜ਼ ਵਹਾਅ ’ਚ ਰੁੜ੍ਹਿਆ, ਭਾਲ ਜਾਰੀ

ਪਟਿਆਲਾ, 22 ਸਤੰਬਰ (ਮਨਦੀਪ ਸਿੰਘ ਖਰੌੜ)- ਸਥਾਨਕ ਅਬਲੋਵਾਲ ਲਾਗੇ ਭਾਖੜਾ ਨਹਿਰ ਦੇ ਕੰਢੇ ਤਿੰਨ ਦੋਸਤ ਬੈਠੇ ਸਨ ਇਨ੍ਹਾਂ ’ਚੋਂ ਇਕ ਨਹਿਰ ’ਚ ਡਿੱਗ ਗਿਆ ਜਿਸ ਨੂੰ ਮੌਕੇ ’ਤੇ ਮੌਜੂਦ ਗੋਤਾਖੋਰਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਇਸ ਸੰਬੰਧੀ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਤਿੰਨ ਨੌਜਵਾਨ ਨਹਿਰ ਦੇ ਕੰਢੇ ਬੈਠੇ ਸਨ ਜਿਨ੍ਹਾਂ ’ਚੋਂ ਇਕ ਮਨੋਜ ਨਾਂਅ ਦਾ ਲੜਕਾ ਨਹਿਰ ’ਚ ਡਿੱਗ ਗਿਆ ਤੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ।

Ad Position 21
No active advertisement
ਮਨੋਜ ਦੀ ਪੁਰਾਣੀ ਤਸਵੀਰ 23-09-2026
ਪਟਿਆਲਾ, 22 ਸਤੰਬਰ (ਮਨਦੀਪ ਸਿੰਘ ਖਰੌੜ)- ਸਥਾਨਕ ਅਬਲੋਵਾਲ ਲਾਗੇ ਭਾਖੜਾ ਨਹਿਰ ਦੇ ਕੰਢੇ ਤਿੰਨ ਦੋਸਤ ਬੈਠੇ ਸਨ ਇਨ੍ਹਾਂ ’ਚੋਂ ਇਕ ਨਹਿਰ ’ਚ ਡਿੱਗ ਗਿਆ ਜਿਸ ਨੂੰ ਮੌਕੇ ’ਤੇ ਮੌਜੂਦ ਗੋਤਾਖੋਰਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਇਸ ਸੰਬੰਧੀ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਤਿੰਨ ਨੌਜਵਾਨ ਨਹਿਰ ਦੇ ਕੰਢੇ ਬੈਠੇ ਸਨ ਜਿਨ੍ਹਾਂ ’ਚੋਂ ਇਕ ਮਨੋਜ ਨਾਂਅ ਦਾ ਲੜਕਾ ਨਹਿਰ ’ਚ ਡਿੱਗ ਗਿਆ ਤੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਗੋਤਾਖੋਰਾਂ ਦੀ ਟੀਮ ਉਸ ਲੜਕੇ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਲੜਕੇ ਪਟਿਆਲਾ ਦੇ ਰਹਿਣ ਵਾਲੇ ਹਨ। ਇਕ ਅਜਿਹੇ ਹੋਰ ਕੇਸ ’ਚ 15 ਸਾਲਾ ਲੜਕਾ ਐਤਵਾਰ ਨੂੰ ਨਹਿਰ ’ਚ ਨਹਾਉਂਦਾ ਨਹਾਉਂਦਾ ਰੁੜ੍ਹ ਗਿਆ ਸੀ। ਉਸ ਦੀ ਵੀ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ’ਚ ਵਿਦਿਆਰਥੀਆਂ ਨੇ ਲੋਹਾਰ ਮਾਜਰਾ ਸਕੂਲ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਸੰਘੋਲ ’ਚ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ
Ad Position 24