22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਦੇਸ਼ ਭਗਤ ਯੂਨੀਵਰਸਿਟੀ ਨੇ ਬਿਰਯਾਨੀ ਮੁਕਾਬਲਾ ਕਰਵਾਇਆ

ਅਮਲੋਹ, 22 ਸਤੰਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਦੇ ਹੋਟਲ ਪ੍ਰਬੰਧਨ ਤੇ ਸੈਰ-ਸਪਾਟਾ ਸਕੂਲ ਵਲੋਂ ਵਿਦਿਆਰਥੀਆਂ ਨੂੰ ਆਪਣੀ ਪਾਕ-ਕਲਾ ਦੀ ਨਿਪੁੰਨਤਾ, ਸਿਰਜਣਾਤਮਿਕਤਾ ਤੇ ਰਵਾਇਤੀ ਤੇ ਆਧੁਨਿਕ ਢੰਗ ਨਾਲ ਬਿਰਯਾਨੀ ਤਿਆਰ ਦਾ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮੁਕਾਬਲੇ ਵਿਚ ਭਾਗ ਲਿਆ ਤੇ ਵੱਖ-ਵੱਖ ਕਿਸਮਾਂ ਦੀਆਂ ਬਿਰਯਾਨੀਆਂ ਤਿਆਰ ਕੀਤੀਆਂ, ਜਿਨ੍ਹਾਂ ਵਿਚ ਖੇਤਰੀ ਸਵਾਦਾਂ, ਪ੍ਰਮਾਣਿਕ ਪਾਕ-ਵਿਧੀਆਂ, ਨਵੀਨਤਮ ਪੇਸ਼ਕਾਰੀ ਅਤੇ ਪਾਕ-ਕਲਾ ਦੀ ਸਿਰਜਣਾਤਮਿਕਤਾ ਨੂੰ ਦਰਸਾਇਆ ਗਿਆ।

Ad Position 21
No active advertisement
ਅਜੀਤ ਡੈਸਕ 23-09-2026
ਅਮਲੋਹ, 22 ਸਤੰਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਦੇ ਹੋਟਲ ਪ੍ਰਬੰਧਨ ਤੇ ਸੈਰ-ਸਪਾਟਾ ਸਕੂਲ ਵਲੋਂ ਵਿਦਿਆਰਥੀਆਂ ਨੂੰ ਆਪਣੀ ਪਾਕ-ਕਲਾ ਦੀ ਨਿਪੁੰਨਤਾ, ਸਿਰਜਣਾਤਮਿਕਤਾ ਤੇ ਰਵਾਇਤੀ ਤੇ ਆਧੁਨਿਕ ਢੰਗ ਨਾਲ ਬਿਰਯਾਨੀ ਤਿਆਰ ਦਾ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮੁਕਾਬਲੇ ਵਿਚ ਭਾਗ ਲਿਆ ਤੇ ਵੱਖ-ਵੱਖ ਕਿਸਮਾਂ ਦੀਆਂ ਬਿਰਯਾਨੀਆਂ ਤਿਆਰ ਕੀਤੀਆਂ, ਜਿਨ੍ਹਾਂ ਵਿਚ ਖੇਤਰੀ ਸਵਾਦਾਂ, ਪ੍ਰਮਾਣਿਕ ਪਾਕ-ਵਿਧੀਆਂ, ਨਵੀਨਤਮ ਪੇਸ਼ਕਾਰੀ ਅਤੇ ਪਾਕ-ਕਲਾ ਦੀ ਸਿਰਜਣਾਤਮਿਕਤਾ ਨੂੰ ਦਰਸਾਇਆ ਗਿਆ। ਮੁਕਾਬਲੇ ਵਿਚ ਪੇਸ਼ ਕੀਤੀਆਂ ਬਿਰਯਾਨੀਆਂ ਦਾ ਮੁਲਾਂਕਣ ਸਵਾਦ, ਖ਼ੁਸ਼ਬੂ, ਬਣਤਰ, ਪੇਸ਼ਕਾਰੀ, ਸਿਰਜਣਾਤਮਿਕਤਾ, ਸਫ਼ਾਈ ਅਤੇ ਸਮੁੱਚੀ ਪਾਕ-ਕਲਾ ਦੀ ਉੱਤਮਤਾ ਦੇ ਆਧਾਰ ’ਤੇ ਕੀਤਾ ਗਿਆ। ਇਸ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਵਿਹਾਰਕ ਅਤੇ ਉਦਯੋਗ-ਮੁਖੀ ਸਿੱਖਿਆ ਦਾ ਕੀਮਤੀ ਅਨੁਭਵ ਪ੍ਰਦਾਨ ਕੀਤਾ। ਵਿਭਾਗ ਵਲੋਂ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ ਵਲੋਂ ਲਗਾਤਾਰ ਦਿੱਤੇ ਜਾ ਰਹੇ ਉਤਸ਼ਾਹ ਅਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਇਹ ਪ੍ਰੋਗਰਾਮ ਹੋਟਲ ਪ੍ਰਬੰਧਨ ਅਤੇ ਸੈਰ-ਸਪਾਟਾ ਸਕੂਲ ਦੇ ਡਾਇਰੈਕਟਰ ਡਾ. ਅਮਨ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ। ਮੁਕਾਬਲੇ ਦੇ ਸਫਲ ਸੰਚਾਲਨ ਲਈ ਸ਼ੈਫ਼ ਡਾ. ਰੁਪਿੰਦਰ ਕੌਰ, ਸ਼ੈਫ਼ ਸੁਧਾਂਸ਼ੂ ਪ੍ਰਿਯਦਰਸ਼ੀ ਅਤੇ ਚਰਨਪ੍ਰੀਤ ਕੌਰ ਵਲੋਂ ਸਮਰਪਿਤ ਤੌਰ ’ਤੇ ਤਾਲਮੇਲ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾ ਰਿਹਾ ਜਾਗਰੂਕ ਖੇਤੀਬਾੜੀ ਵਿਭਾਗ ਪਿੰਡ ਪੱਧਰ ’ਤੇ ਕਰ ਰਿਹਾ ਕਿਸਾਨ ਮਿਲਣੀ ਅਗਲੀ ਖ਼ਬਰ ਗਬਨ ਮਾਮਲੇ ’ਚ ਪਿੰਡ ਕੱਲਰ ਭੈਣੀ ਦੇ ਸਰਪੰਚ ਗੋਸ਼ਾ ਢੀਂਡਸਾ ਬਰੀ
Ad Position 24