22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾ ਰਿਹਾ ਜਾਗਰੂਕ ਖੇਤੀਬਾੜੀ ਵਿਭਾਗ ਪਿੰਡ ਪੱਧਰ ’ਤੇ ਕਰ ਰਿਹਾ ਕਿਸਾਨ ਮਿਲਣੀ

ਸੰਘੋਲ, 22 ਸਤੰਬਰ (ਪਰਮਵੀਰ ਸਿੰਘ ਧਨੋਆ)- ਖੇਤੀਬਾੜੀ ਵਿਭਾਗ ਵਲੋਂ ਪਿੰਡ ਪੱਧਰ ’ਤੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂਹੰਦ (ਪਰਾਲੀ) ਨਾ ਸਾੜਨ ਲਈ ਜਾਗਰੂਕ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ। ਪਿੰਡ ਅਮਰਾਲਾ ਵਿਚ ਲਗਾਏ ਕੈਂਪ ਦੌਰਾਨ ਇਕਬਲਜੀਤ ਸਿੰਘ ਖੇਤੀਬਾੜੀ ਅਫ਼ਸਰ ਤੇ ਹੋਰਨਾਂ ਬੁਲਾਰਿਆਂ ਕਿਸਾਨਾਂ ਨੂੰ ਖੇਤ ਵਿਚ ਰਹਿੰਦ ਖੂਹੰਦ ਨਾ ਸਾੜਨ ਦੀ ਅਪੀਲ ਕੀਤੀ।

Ad Position 21
No active advertisement
ਅਜੀਤ ਡੈਸਕ 23-09-2026
ਸੰਘੋਲ, 22 ਸਤੰਬਰ (ਪਰਮਵੀਰ ਸਿੰਘ ਧਨੋਆ)- ਖੇਤੀਬਾੜੀ ਵਿਭਾਗ ਵਲੋਂ ਪਿੰਡ ਪੱਧਰ ’ਤੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂਹੰਦ (ਪਰਾਲੀ) ਨਾ ਸਾੜਨ ਲਈ ਜਾਗਰੂਕ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ। ਪਿੰਡ ਅਮਰਾਲਾ ਵਿਚ ਲਗਾਏ ਕੈਂਪ ਦੌਰਾਨ ਇਕਬਲਜੀਤ ਸਿੰਘ ਖੇਤੀਬਾੜੀ ਅਫ਼ਸਰ ਤੇ ਹੋਰਨਾਂ ਬੁਲਾਰਿਆਂ ਕਿਸਾਨਾਂ ਨੂੰ ਖੇਤ ਵਿਚ ਰਹਿੰਦ ਖੂਹੰਦ ਨਾ ਸਾੜਨ ਦੀ ਅਪੀਲ ਕੀਤੀ। ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਣ ਹੁੰਦਾ ਹੈ ਓਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਧਰਤੀ ਵਿਚਲੇ ਕਈ ਪ੍ਰਕਾਰ ਦੇ ਕਿਸਾਨ ਮਿੱਤਰ ਜੀਵ ਨਸ਼ਟ ਹੁੰਦੇ ਹਨ। ਇਸ ਮੌਕੇ ਅਮਰਜੀਤ ਸਿੰਘ ਬਾਗ਼ਬਾਨੀ ਇੰਸਪੈਕਟਰ ਖਮਾਣੋਂ ਨੇ ਵੀ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਮੌਕੇ ਹਾਜ਼ਰੀਨ ਨੂੰ ਕਿਸਾਨ ਆਈ. ਡੀ. ਬਨ੍ਹਵਾਉਣ, ਖਾਦਾਂ ਦੀ ਸੁਚੱਜੀ ਵਰਤੋਂ, ਪਾਣੀ ਦੀ ਬੱਚਤ ਅਤੇ ਧਰਤੀ ਬਚਾਓ ਅਭਿਆਨ ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ ਗਈ। ਕੈਂਪ ਵਿਚ ਮੌਜੂਦ ਕਿਸਾਨਾਂ ਨੇ ਵੀ ਵਿਭਾਗੀ ਅਧਿਕਾਰੀਆਂ ਨੂੰ ਕੀਤੇ ਸਵਾਲਾਂ ਰਾਹੀਂ ਵਿਸ਼ੇ ਸਬੰਧੀ ਆਪਣੇ ਸ਼ੰਕੇ ਦੂਰ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਕਂੈਪ ਪਿੰਡ ਟੋਡਰਪੁਰ, ਚੜੀ, ਚੰਡਿਆਲਾ ਸਮੇਤ ਕਰੀਬ ਦਰਜਨ ਪਿੰਡਾਂ ਵਿਚ ਲਗਾਏ ਜਾ ਚੁੱਕੇ ਹਨ ਤੇ ਮੁਹਿੰਮ ਜਾਰੀ ਹੈ। ਇਸ ਮੌਕੇ ਪ੍ਰਿਤਪਾਲ ਸਿੰਘ ਏ. ਐਸ. ਆਈ. ਸੰਘੋਲ, ਗਗਨਦੀਪ ਸਿੰਘ ਫ਼ੀਲਡ ਸਹਾਇਕ, ਸਰਬਜੀਤ ਸਿੰਘ, ਭਿੰਦਰ ਸਿੰਘ, ਕਰਨਵੀਰ ਸਿੰਘ, ਅਮਰਿੰਦਰ ਸਿੰਘ, ਨੌਨਿਹਾਲ ਸਿੰਘ, ਹਰਜਿੰਦਰ ਸਿੰਘ ਤੇ ਰਾਜਿੰਦਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨੌਜਵਾਨਾਂ ਤੇ ਐਸ. ਓ. ਆਈ. ਦੇ ਵਿਦਿਆਰਥੀਆਂ ਨਾਲ ਮੀਟਿੰਗ ਅਗਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਨੇ ਬਿਰਯਾਨੀ ਮੁਕਾਬਲਾ ਕਰਵਾਇਆ
Ad Position 24