23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਉਸਾਰੀ ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਐਸ. ਡੀ. ਐਮ. ਨੂੰ ਦਿੱਤਾ ਮੰਗ ਪੱਤਰ

ਖਮਾਣੋਂ, 22 ਸਤੰਬਰ (ਜੋਗਿੰਦਰ ਪਾਲ)- ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸੰਬੰਧਿਤ ਇਫਟੂ ਬਲਾਕ ਖਮਾਣੋਂ ਵਲੋਂ ਪ੍ਰਧਾਨ ਬਹਾਦਰ ਸਿੰਘ ਐਮ. ਸੀ.

Ad Position 21
No active advertisement
ਅਜੀਤ ਡੈਸਕ 23-09-2026
ਖਮਾਣੋਂ, 22 ਸਤੰਬਰ (ਜੋਗਿੰਦਰ ਪਾਲ)- ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸੰਬੰਧਿਤ ਇਫਟੂ ਬਲਾਕ ਖਮਾਣੋਂ ਵਲੋਂ ਪ੍ਰਧਾਨ ਬਹਾਦਰ ਸਿੰਘ ਐਮ. ਸੀ. ਅਤੇ ਸਲਾਹਕਾਰ ਮਲਾਗਰ ਖਮਾਣੋਂ ਦੀ ਅਗਵਾਈ ਹੇਠ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਐਸ. ਡੀ. ਐਮ. ਦੇ ਨਾਂਅ ਮੰਗ ਪੱਤਰ ਤਹਿਸੀਲਦਾਰ ਅਮਿਤਾਭ ਤਿਵਾੜੀ ਨੂੰ ਸੌਂਪਿਆ ਗਿਆ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਰੱਤੋਂ ਨੇ ਦੱਸਿਆ ਕਿ ਖਮਾਣੋਂ ਸ਼ਹਿਰ ਵਿਖੇ ਉਸਾਰੀ ਨਾਲ ਸਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੇ ਕੰਮ ਦੀ ਉਡੀਕ ਕਰਨ ਲਈ ਕੋਈ ਲੇਬਰ ਚੌਂਕ ਨਹੀਂ ਹੈ। ਮਜ਼ਦੂਰਾਂ ਨੂੰ ਸੂਏ ਦੇ ਪੁਲ ਉੱਪਰ ਖੜ੍ਹ ਕੇ ਕੰਮ ਦੀ ਉਡੀਕ ਕਰਨੀ ਪੈਂਦੀ ਹੈ, ਜਿੱਥੇ ਆਵਾਜਾਈ ਹੋਣ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਸ਼ਹਿਰ ਵਿਚ ਲੇਬਰ ਚੌਂਕ ਬਣਾਉਣ ਅਤੇ ਉੱਥੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਯੂਨੀਅਨ ਆਗੂਆਂ ਨੇ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀਆਂ ਲਾਭਪਾਤਰੀ ਕਾਪੀਆਂ ਬਣਾਉਣ ਤੇ ਨਵਿਆਉਣ, ਵਜ਼ੀਫ਼ਾ, ਐਕਸ-ਗ੍ਰੇਸ਼ੀਆ, ਪੈਨਸ਼ਨ, ਸੰਗਨ ਸਕੀਮ ਤੇ ਮੈਡੀਕਲ ਕਲੇਮ ਆਦਿ ਸਬੰਧੀ ਕਿਰਤ ਵਿਭਾਗ ਦੇ ਸੁਵਿਧਾ ਕੈਂਪ ਜਾਰੀ ਰੱਖਣ, ਕਾਗ਼ਜ਼ੀ ਪ੍ਰਕਿਰਿਆ ਸੌਖੀ ਕਰਨ ਅਤੇ ਬਲਾਕ ਖਮਾਣੋਂ ਵਿਖੇ ਕਿਰਤ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਪੈਂਡਿੰਗ ਪਏ ਪੈਨਸ਼ਨ, ਐਕਸ-ਗ੍ਰੇਸ਼ੀਆ ਅਤੇ ਮੰਦਬੁੱਧੀ ਬੱਚਿਆਂ ਦੀ ਆਰਥਿਕ ਸਹਾਇਤਾ ਨਾਲ ਸਬੰਧਿਤ ਕੇਸਾਂ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਬਣਾਏ ਚਾਰ ਲੇਬਰ ਕੋਡ ਰੱਦ ਕਰਕੇ ਪੁਰਾਣੇ ਕਿਰਤ ਕਾਨੂੰਨ ਬਹਾਲ ਕਰਨ, ਅੱਠ ਘੰਟੇ ਦੀ ਦਿਹਾੜੀ ਦਾ ਨਿਯਮ ਲਾਗੂ ਰੱਖਣ ਅਤੇ ਪੈਨਸ਼ਨ ਤੇ ਮੁਆਵਜ਼ਾ ਰਾਸ਼ੀ ਵਿਚ ਵਾਧਾ ਕਰਨ ਸਮੇਤ ਹੋਰ ਮੰਗਾਂ ਵੀ ਰੱਖੀਆਂ। ਤਹਿਸੀਲਦਾਰ ਅਮਿਤਾਭ ਤਿਵਾੜੀ ਨੇ ਮੰਗ ਪੱਤਰ ਹਾਸਲ ਕਰਦਿਆਂ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਸਾਰੀ ਮਜ਼ਦੂਰਾਂ ਦੀਆਂ ਸਥਾਨਕ ਮੰਗਾਂ ਸਮੇਤ ਹੋਰ ਮੰਗਾਂ ਨੂੰ ਐਸ.ਡੀ.ਐਮ. ਦੇ ਧਿਆਨ ਵਿਚ ਲਿਆ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਿਰਮਲ ਸਿੰਘ ਰੱਤੋਂ, ਗੁਰਮੇਲ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਜਟਾਣਾ, ਹਰਿੰਦਰਜੀਤ ਸਿੰਘ, ਗਿ. ਹਰਜਿੰਦਰ ਸਿੰਘ ਖਮਾਣੋਂ, ਸੁਖਰਾਮ ਕਾਲੇਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਹਸਪਤਾਲ ’ਚ ਦੂਰਬੀਨ ਨਾਲ ਰੋਗ ਗ੍ਰਸਤ ਬੱਚੇਦਾਨੀ ਦਾ ਕੀਤਾ ਸਫ਼ਲ ਆਪ੍ਰੇਸ਼ਨ- ਡਾ. ਓਮਕਾਰਵੀਰ ਸਿੰਘ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੂਜੇ ਪੜਾਅ ਸੰਬੰਧੀ ਭਾਜਪਾ ਆਗੂਆਂ ਵਲੋਂ ਮੀਟਿੰਗ
Ad Position 24