ਦਾਸਾ ਨੰਦ ਮਹਾਰਾਜ ਦੇ ਬਰਸੀ ਸਮਾਗਮ 4 ਦਸੰਬਰ ਤੋਂ-ਅਚਾਰਿਆ ਨਮਰਤਾ ਨੰਦ
ਬਲਾਚੌਰ, 27 ਨਵੰਬਰ (ਨਰੇਸ਼ ਧੌਲ)-ਭੂਰੀ ਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਸਿਰਮੌਰ ਮਹਾਂਪੁਰਸ਼ ਸਤਿਗੁਰ ਗੰਗਾ ਨੰਦ ਦੇ ਚੌਥੇ ਗੱਦੀਨਸ਼ੀਨ ਪੂਜਨੀਕ ਗੁਰੂਦੇਵ ਸਤਿਗੁਰ ਦਾਸਾ ਨੰਦ ਮਹਾਰਾਜ (ਕੌਂਡੀ ਵਾਲਿਆਂ) ਦੀ ਚੌਥੀ ਬਰਸੀ ਸਤਿਗੁਰਾਂ ਦੇ ਤਪੋ ਸਥਾਨ ਅਤੇ ਨਿਰਵਾਣ ਅਸਥਾਨ ਵਾਲੀ ਪਾਵਨ ਪਵਿੱਤਰ ਕੁਟੀਆ ਸਾਹਿਬ ਸ਼੍ਰੀ ਅਨੁਭਵ ਧਾਮ ਨਾਨੋਵਾਲ (ਨੇੜੇ ਭੱਦੀ) ਵਿਖੇ ਸਮੂਹ ਸੰਗਤਾਂ ਦੁਆਰਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 4 ਤੋਂ 6 ਦਸੰਬਰ ਤੱਕ ਮਨਾਈ ਜਾ ਰਹੀ ਹੈ। ਸੰਗਤਾਂ ਪੂਜਨੀਕ ਗੁਰੂਦੇਵ ਮਹਾਰਾਜ ਦੀ ਬਰਸੀ ਸਮਾਗਮ ’ਤੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਬਣਾਉਣ।
ਸ
ਸਤਿਗੁਰ ਦਾਸਾ ਨੰਦ ਮਹਾਰਾਜ ਦਾ ਪਵਿੱਤਰ ਸਰੂਪ ਅਤੇ ਮੌਜੂਦਾ ਗੱਦੀਨਸ਼ੀਨ ਅਚਾਰਿਆ ਨਮਰਤਾ ਨੰਦ ਮਹਾਰਾਜ। ਤਸਵੀਰ : ਨਰੇਸ਼ ਧੌਲ
28-11-2026
ਬਲਾਚੌਰ, 27 ਨਵੰਬਰ (ਨਰੇਸ਼ ਧੌਲ)-ਭੂਰੀ ਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਸਿਰਮੌਰ ਮਹਾਂਪੁਰਸ਼ ਸਤਿਗੁਰ ਗੰਗਾ ਨੰਦ ਦੇ ਚੌਥੇ ਗੱਦੀਨਸ਼ੀਨ ਪੂਜਨੀਕ ਗੁਰੂਦੇਵ ਸਤਿਗੁਰ ਦਾਸਾ ਨੰਦ ਮਹਾਰਾਜ (ਕੌਂਡੀ ਵਾਲਿਆਂ) ਦੀ ਚੌਥੀ ਬਰਸੀ ਸਤਿਗੁਰਾਂ ਦੇ ਤਪੋ ਸਥਾਨ ਅਤੇ ਨਿਰਵਾਣ ਅਸਥਾਨ ਵਾਲੀ ਪਾਵਨ ਪਵਿੱਤਰ ਕੁਟੀਆ ਸਾਹਿਬ ਸ਼੍ਰੀ ਅਨੁਭਵ ਧਾਮ ਨਾਨੋਵਾਲ (ਨੇੜੇ ਭੱਦੀ) ਵਿਖੇ ਸਮੂਹ ਸੰਗਤਾਂ ਦੁਆਰਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 4 ਤੋਂ 6 ਦਸੰਬਰ ਤੱਕ ਮਨਾਈ ਜਾ ਰਹੀ ਹੈ। ਸੰਗਤਾਂ ਪੂਜਨੀਕ ਗੁਰੂਦੇਵ ਮਹਾਰਾਜ ਦੀ ਬਰਸੀ ਸਮਾਗਮ ’ਤੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਬਣਾਉਣ। ਇਹ ਅਨਮੋਲ ਪ੍ਰਵਚਨ ਮੌਜੂਦਾ ਗੱਦੀਨਸ਼ੀਨ ਅਚਾਰਿਆ ਨਮਰਤਾ ਨੰਦ ਮਹਾਰਾਜ ਨੇ ਸਤਿਗੁਰਾਂ ਦੀ ਬਰਸੀ ਸਮਾਗਮ ਸਬੰਧੀ ਜਾਣਕਾਰੀ ਦੇਣ ਦੌਰਾਨ ਕੀਤੇ। ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਦੀਆਂ ਤਿਆਰੀਆਂ ਸਤਿਗੁਰਾਂ ਦੇ ਪਿਆਰੇ ਸੇਵਾਦਾਰ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਰੱਸਟੀਆਂ ਅਤੇ ਸੇਵਾਦਾਰਾਂ ਨੂੰ ਵੱਖ-ਵੱਖ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਹਨ ਅਤੇ ਉਨਾਂ ਨੂੰ 3 ਦਸੰਬਰ ਸ਼ਾਮ ਨੂੰ ਧਾਮ ਵਿੱਚ ਪਹੁੰਚ ਕੇ ਆਪਣੀ ਆਪਣੀ ਡਿਊਟੀ ਸੰਭਾਲਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ 4 ਦਸੰਬਰ ਨੂੰ ਸਵੇਰੇ 10 ਵਜੇ ਜਗਤ ਗੁਰੂ ਅਚਾਰਿਆ ਗਰੀਬਦਾਸ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਪ੍ਰਕਾਸ਼ ਹੋਣ ਨਾਲ ਸਮਾਗਮ ਦੀ ਅਰੰਭਤਾ ਹੋਵੇਗੀ ਜਿਸ ਦੇ ਸੰਪੂਰਨ ਭੋਗ 6 ਦਸੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸੰਧਿਆ ਆਰਤੀ ਅਤੇ ਸਤਿਸੰਗ 6 ਤੋਂ ਰਾਤ 10 ਵਜੇ ਤੱਕ ਹੋਇਆ ਕਰੇਗਾ।