ਪਿੰਡ ਕਲੇਰਾਂ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ 29 ਨੂੰ
ਬੰਗਾ, 27 ਨਵੰਬਰ (ਵਿ. ਪ੍ਰ)-ਇਸ ਬਲਾਕ ਦੇ ਪਿੰਡ ਕਲੇਰਾਂ ਦੇ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਖਵਾਹਿਸ਼ ਵੈੱਲਫੇਅਰ ਸੋਸਾਇਟੀ ਕਰਨਾਣਾ, ਗ੍ਰਾਮ ਪੰਚਾਇਤ ਪਿੰਡ ਕਲੇਰਾਂ ਅਤੇ ਸਮੂਹ ਐਨ.
ਬੰਗਾ, 27 ਨਵੰਬਰ (ਵਿ. ਪ੍ਰ)-ਇਸ ਬਲਾਕ ਦੇ ਪਿੰਡ ਕਲੇਰਾਂ ਦੇ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਖਵਾਹਿਸ਼ ਵੈੱਲਫੇਅਰ ਸੋਸਾਇਟੀ ਕਰਨਾਣਾ, ਗ੍ਰਾਮ ਪੰਚਾਇਤ ਪਿੰਡ ਕਲੇਰਾਂ ਅਤੇ ਸਮੂਹ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 29 ਨਵੰਬਰ ਦਿਨ ਐਤਵਾਰ ਨੂੰ ਡਾਕਟਰ ਅੰਮ੍ਰਿਤ ਪਾਲ ਦੀ ਯਾਦ ’ਚ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਦਿਲ ਦੇ ਰੋਗ, ਹੱਡੀਆਂ ਦੇ ਰੋਗ, ਪੇਟ ਦੇ ਰੋਗ ਅਤੇ ਜਨਰਲ ਬਿਮਾਰੀਆਂ ਦਾ ਮੁਫਤ ਜਾਂਚ ਕੈਂਪ ਲਗਾਇਆ ਜਾਵੇਗਾ ਅਤੇ ਮੁਫ਼ਤ ਦਵਾਈ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਮੁਫ਼ਤ ਈ. ਸੀ. ਜੀ ਅਤੇ ਮੁਫਤ ਸ਼ੂਗਰ ਵੀ ਜਾਂਚ ਕੀਤੀ ਜਾਵੇਗੀ। ਇਸ ਕੈਂਪ ਸਬੰਧੀ ਪਿੰਡ ਕਲੇਰਾਂ ਵਿਖੇ ਕੈਂਪ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਪਿੰਡ ਕਲੇਰਾਂ ਦੇ ਸਰਪੰਚ ਇੰਜੀਨੀਅਰ ਦਾਰਾ ਸਿੰਘ ਮੱਲ, ਸਤਵਿੰਦਰ ਪਾਲ ਮੱਲ, ਨੰਬਰਦਾਰ ਹਰੀ ਦੇਵ, ਹਰਜਿੰਦਰ ਮੱਲ, ਸਮੀਰ ਮੱਲ, ਕੁਲਵਿੰਦਰ ਅਤੇ ਖਵਾਇਸ਼ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਡਾਕਟਰ ਸੁਖਵਿੰਦਰ ਸਿੰਘ, ਵਾਈਸ ਪ੍ਰਧਾਨ ਡਾਕਟਰ ਗੁਰਦੀਪ ਸਿੰਘ, ਜਨਰਲ ਸਕੱਤਰ ਡਾਕਟਰ ਰਣਜੀਤ ਸਿੰਘ, ਜਸਵਿੰਦਰ ਰਾਏ ਤੇ ਨਿਤਿਨ ਕੁਮਾਰ ਆਦਿ ਹਾਜ਼ਰ ਸਨ।