27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਲੋੜਵੰਦਾਂ ਤੇ ਗਰੀਬਾਂ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ-ਡਾ. ਹੀਰਾ

ਕਟਾਰੀਆ, 27 ਨਵੰਬਰ (ਪ੍ਰੇਮੀ ਸੰਧਵਾਂ)-ਸੇਵਾ ਮੁਕਤ ਸਿਵਲ ਸਰਜਨ ਤੇ ਗਰੀਬਾਂ ਤੇ ਲੋੜਵੰਦਾਂ ਦੇ ਸੱਚੇ ਹਮਦਰਦ ਡਾ. ਸੁਖਵਿੰਦਰ ਸਿੰਘ ਹੀਰਾ ਤੇ ਡਾ.

Ad Position 21
No active advertisement
ਅਜੀਤ ਡੈਸਕ 28-11-2026
ਕਟਾਰੀਆ, 27 ਨਵੰਬਰ (ਪ੍ਰੇਮੀ ਸੰਧਵਾਂ)-ਸੇਵਾ ਮੁਕਤ ਸਿਵਲ ਸਰਜਨ ਤੇ ਗਰੀਬਾਂ ਤੇ ਲੋੜਵੰਦਾਂ ਦੇ ਸੱਚੇ ਹਮਦਰਦ ਡਾ. ਸੁਖਵਿੰਦਰ ਸਿੰਘ ਹੀਰਾ ਤੇ ਡਾ. ਗੌਰਵਦੀਪ ਸਿੰਘ ਐਮ. ਡੀ ਹੀਰਾ ਸਕੈਨ ਸੈਂਟਰ ਮੁਕੰਦਪੁਰ ਰੋਡ ਬੰਗਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚੇ ਮਨੋ ਕਿਸੇ ਲੋੜਵੰਦ ਅਤੇ ਗਰੀਬ ਦੀ ਕੀਤੀ ਸੇਵਾ ਕਦੇ ਵਿਅਰਥ ਨਹੀਂ ਜਾਂਦੀ, ਕਿਉਂਕਿ ਸੇਵਾ ਹੀ ਦੁਨੀਆ ’ਤੇ ਸਭ ਤੋਂ ਉਤਮ ਕਾਰਜ ਹੈ। ਉਨ੍ਹਾਂ ਕਿਹਾ ਕਿ ਕਿਸੇ ਗਰੀਬ ਦੀ ਸੇਵਾ ਕਰਕੇ ਕਦੇ ਮੇਹਣਾ ਨਹੀਂ ਮਾਰਨਾ ਚਾਹੀਦਾ। ਕਿਉਂਕਿ ਉਹ ਕੀਤੀ ਸੇਵਾ ਵਿਅਰਥ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਧਰਮੀ ਲੋਕ ਲੋੜਵੰਦਾਂ ਦੀ ਔਖੇ ਸਮੇਂ ਆਰਥਿਕ ਮਦਦ ਕਰਦੇ ਹਨ, ਉਨ੍ਹਾਂ ਨੇਕ ਇਨਸਾਨਾਂ ਨੂੰ ਉਸ ਸੇਵਾ ਦਾ ਫਲ ਕਿਸੇ ਨਾ ਕਿਸੇ ਰੂਪ ਵਿੱਚ ਦੁੱਗਣਾ ਕਰਕੇ ਪ੍ਰਮਾਤਮਾ ਮੋੜਨ ਲੱਗਾ ਦੇਰ ਨਹੀਂ ਲਾਉਂਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਗਰੀਬ ਦਾ ਜੇਕਰ ਅਸੀਂ ਭਲਾ ਨਹੀ ਕਰ ਸਕਦੇ ਤਾਂ ਸਾਨੂੰ ਉਨ੍ਹਾਂ ਦਾ ਦਿਲ ਵੀ ਨਹੀਂ ਦੁਖਾਉਣਾ ਚਾਹੀਦਾ। ਕਿਉਂਕਿ ਗਰੀਬ ਦੇ ਮੂੰਹ ਵਿਚੋਂ ਨਿਕਲੀ ਦੁਰਅਸੀਸ ਪਹਾੜਾਂ ਨੂੰ ਵੀ ਚੀਰ ਕੇ ਰੱਖ ਦਿੰਦੀ ਹੈ। ਇਸ ਲਈ ਸਾਨੂੰ ਆਪਣੀ ਜਿੰਦਗੀ ਸਫਲ ਬਣਾਉਣ ਲਈ ਗਰੀਬ ਲੋਕਾਂ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਨੂੰ ਕੋਟਿ- ਕੋਟਿ ਪ੍ਰਣਾਮ - ਭਗਵਾਨ ਦਾਸ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਨ ਫਾਰਮਾ ’ਚ ਪਾਏ ਗਏ ਅਖੰਡ ਪਾਠ ਦੇ ਭੋਗ
Ad Position 24