27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਹਿਰਾਮ ਵਿਖੇ 20ਵਾਂ ਸੰਤ ਸਮਾਗਮ ਕਰਵਾਇਆ

ਬਹਿਰਾਮ, 27 ਨਵੰਬਰ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਸੰਤ ਸਮਾਗਮ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੀ ਛਤਰ ਛਾਇਆ ਅਤੇ ਸੰਤ ਨਿਰੰਜਣ ਦਾਸ ਮੌਜੂਦਾ ਗੱਦੀ ਨਸ਼ੀਨ ਡੇਰਾ ਬੱਲਾਂ ਦੀ ਸਰਪ੍ਰਸਤੀ ਹੇਠ ਗੁਰੂ ਰਵਿਦਾਸ ਮਿਸ਼ਨ ਵੈਲਫੇਅਰ ਟਰੱਸਟ ਸਰਕਲ ਬਹਿਰਾਮ ਰਜਿ: ਦੇ ਸਹਿਯੋਗ ਨਾਲ ਪਿੰਡ ਬਹਿਰਾਮ ਵਿਖੇ ਕਰਵਾਇਆ ਗਿਆ। ਉਪਰੰਤ ਅੰਮ੍ਰਿਤਬਾਣੀ ਦੇ ਜਾਪ ਕੀਤੇ ਗਏ ਅਤੇ ਭੋਗ ਉਪਰੰਤ ਗਿਆਨੀ ਉਂਕਾਰ ਸਿੰਘ ਗੜ੍ਹ ਪਧਾਣਾ ਦੇ ਕੀਰਤਨੀ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

Ad Position 21
No active advertisement
ਅਜੀਤ ਡੈਸਕ 28-11-2026
ਬਹਿਰਾਮ, 27 ਨਵੰਬਰ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਸੰਤ ਸਮਾਗਮ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੀ ਛਤਰ ਛਾਇਆ ਅਤੇ ਸੰਤ ਨਿਰੰਜਣ ਦਾਸ ਮੌਜੂਦਾ ਗੱਦੀ ਨਸ਼ੀਨ ਡੇਰਾ ਬੱਲਾਂ ਦੀ ਸਰਪ੍ਰਸਤੀ ਹੇਠ ਗੁਰੂ ਰਵਿਦਾਸ ਮਿਸ਼ਨ ਵੈਲਫੇਅਰ ਟਰੱਸਟ ਸਰਕਲ ਬਹਿਰਾਮ ਰਜਿ: ਦੇ ਸਹਿਯੋਗ ਨਾਲ ਪਿੰਡ ਬਹਿਰਾਮ ਵਿਖੇ ਕਰਵਾਇਆ ਗਿਆ। ਉਪਰੰਤ ਅੰਮ੍ਰਿਤਬਾਣੀ ਦੇ ਜਾਪ ਕੀਤੇ ਗਏ ਅਤੇ ਭੋਗ ਉਪਰੰਤ ਗਿਆਨੀ ਉਂਕਾਰ ਸਿੰਘ ਗੜ੍ਹ ਪਧਾਣਾ ਦੇ ਕੀਰਤਨੀ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਜਿਥੇ ਸੰਤ ਨਿਰੰਜਣ ਦਾਸ ਨੇ ਬੱਚਿਆਂ ਨੂੰ ਉਚੇਰੀ ਵਿੱਦਿਆ ਲਈ ਪ੍ਰੇਰਿਤ ਕੀਤਾ ਉਥੇ ਕਿਹਾ ਕਿ ਪੜ੍ਹਿਆ ਲਿਖਿਆ ਸਮਾਜ ਹੀ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦਾ ਹੈ ਇਸ ਲਈ ਪੜ੍ਹਾਈ ਇਨਸਾਨ ਲਈ ਅਤੀ ਜਰੂਰੀ ਹੈ। ਸੰਤ ਮਹਾਂ ਪੁਰਸ਼ਾਂ ਦੀ ਦੁਨੀਆਂ ਵਿੱਚ ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਲੇਖ ਰਾਜ ਨੂਰਪੁਰ, ਸੰਤ ਹਰਵਿੰਦਰ ਦਾਸ ਈਸਪੁਰ, ਸੰਤ ਪ੍ਰੇਮ ਦਾਸ ਫਰਾਲਾ, ਵਰਿੰਦਰ ਦਾਸ ਡੇਰਾ ਬੱਲਾਂ, ਨਰਿੰਦਰ ਹੈਰੀ ਡੇਰਾ ਬੱਲ੍ਹਾਂ, ਸੰਤ ਸੁਖਵਿੰਦਰ ਦਾਸ ਢੱਡੇ, ਸੰਤ ਰਾਣਾ ਦਾਸ ਕੰਗ ਜਗੀਰ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਡਾ.ਸੁਖਵਿੰਦਰ ਸੁੱਖੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੋਹਣ ਲਾਲ ਢੰਡਾ, ਸਾਬਕਾ ਵਿਧਾਇਕ ਮੋਹਣ ਲਾਲ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ, ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਚੌਧਰੀ ਹੁਸਨ ਲਾਲ ਕਾਂਗਰਸ ਆਗੂ, ਰਾਜਿੰਦਰ ਸ਼ਰਮਾ ਕੁਲਥਮ, ਅਮਰਜੀਤ ਕਲਸੀ, ਕਰਮਜੀਤ ਸਿੰਘ ਬਿੱਟੂ ਕਾਂਗਰਸ ਆਗੂ, ਪ੍ਰਵੀਨ ਬੰਗਾ, ਹਰਬਲਾਸ ਬਸਰਾ, ਦਰਸ਼ਨ ਸਿੰਘ ਬਸਪਾ ਆਗੂ, ਇੰਜੀ: ਸੰਤੋਖ ਕੁਮਾਰ ਜੇ.ਈ.ਇੰਜੀ: ਮਲਕੀਤ ਮੰਢਾਲੀ, ਮੋਹਣ ਲਾਲ ਸਰਪੰਚ ਬਹਿਰਾਮ, ਡਾ.ਸੁਰਿੰਦਰ ਸਰਪੰਚ ਝੰਡੇਰ ਕਲਾਂ , ਕਿਸ਼ੋਰੀ ਲਾਲ ਸਰਪੰਚ ਚੱਕਗੁਰੂ, ਮਹਿੰਦਰ ਪਾਲ ਸੰਮਤੀ ਮੈਂਬਰ, ਸੱਤਪਾਲ ਸਾਹਲੋਂ, ਕੁਲਦੀਪ ਰਾਏ ਪੰਚ ਬਹਿਰਾਮ, ਮਿਸਤਰੀ ਚਰਨਜੀਤ ਬਹਿਰਾਮ, ਰਾਮ ਸਿੰਘ ਕਲੇਰਾਂ, ਚਮਨ ਲਾਲ ਕਲਸੀ, ਕੇਵਲ ਕ੍ਰਿਸ਼ਨ ਬਹਿਰਾਮ, ਪਰਮਜੀਤ ਭੁੱਟਾ, ਮਹਿੰਦਰ ਸੂਦ ਵਿਰਕ, ਬੁੱਧ ਰਾਮ ਜੱਖੂ, ਪਰਮਜੀਤ ਕਲਸੀ, ਸ਼ਿਵਦਿਆਲ ਭੁੱਟਾ, ਸੁਨੀਲ ਜੰਡਿਆਲੀ, ਧਰਮ ਪਾਲ ਮਜਾਰੀ, ਬਲਵੀਰ ਲਾਦੀਆਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਸ਼ਿਵ ਮੰਦਰ ਸੜੋਆ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਮਨਜੀਤ ਸਿੰਘ ਅੜਕ ਵਲੋਂ ਹਲਕਾ ਨਵਾਂਸ਼ਹਿਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ
Ad Position 24