ਸੂਬੇਦਾਰ ਬਲਵੀਰ ਸਿੰਘ ਬਹਿਣੀਵਾਲ ਦਾ ਅੰਤਿਮ ਸੰਸਕਾਰ
ਨੂਰਪੁਰ ਬੇਦੀ, 11 ਨਵੰਬਰ (ਹਰਦੀਪ ਸਿੰਘ ਢੀਂਡਸਾ)-ਰੋਜ਼ਾਨਾ ਅਜੀਤ ਜਲੰਧਰ ਦੇ ਲੰਬੇ ਸਮੇਂ ਤੱਕ ਉਪ ਸੰਪਾਦਕ ਰਹੇ ਜਗਦੀਪ ਸਿੰਘ ਬਹਿਣੀਵਾਲ ਅਤੇ ਸੰਦੀਪ ਸਿੰਘ ਬਹਿਣੀਵਾਲ ਕੈਨੇਡਾ ਦੇ ਪਿਤਾ ਅਤੇ ਰੋਜ਼ਾਨਾ ਅਜੀਤ ਦੇ ਸੇਵਾ ਮੁਕਤ ਮੁਲਾਜ਼ਮ ਰਹੇ ਸੂਬੇਦਾਰ ਬਲਵੀਰ ਸਿੰਘ ਬਹਿਣੀਵਾਲ ਦਾ ਅੰਤਿਮ ਸੰਸਕਾਰ ਅੱਜ ਪਿੰਡ ਬਜਰੂੜ ਦੀ ਸ਼ਮਸ਼ਾਨਘਾਟ ਵਿਖੇ ਪੂਰੇ ਸੈਨਿਕ ਸਨਮਾਨਾਂ ਅਤੇ ਗਮਗੀਨ ਮਾਹੌਲ ਵਿਚ ਕੀਤਾ ਗਿਆ। ਇਸ ਮੌਕੇ ਸਾਂਬਾ (ਜੰਮੂ) ਤੋਂ ਪਹੁੰਚੇ 242 ਫ਼ੀਲਡ ਰੈਜੀਮੈਂਟ ਦੇ ਫ਼ੌਜੀ ਜਵਾਨਾਂ ਨੇ ਨਾਇਬ ਸੂਬੇਦਾਰ ਕਰਮਵੀਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ।
ਨੂਰਪੁਰ ਬੇਦੀ, 11 ਨਵੰਬਰ (ਹਰਦੀਪ ਸਿੰਘ ਢੀਂਡਸਾ)-ਰੋਜ਼ਾਨਾ ਅਜੀਤ ਜਲੰਧਰ ਦੇ ਲੰਬੇ ਸਮੇਂ ਤੱਕ ਉਪ ਸੰਪਾਦਕ ਰਹੇ ਜਗਦੀਪ ਸਿੰਘ ਬਹਿਣੀਵਾਲ ਅਤੇ ਸੰਦੀਪ ਸਿੰਘ ਬਹਿਣੀਵਾਲ ਕੈਨੇਡਾ ਦੇ ਪਿਤਾ ਅਤੇ ਰੋਜ਼ਾਨਾ ਅਜੀਤ ਦੇ ਸੇਵਾ ਮੁਕਤ ਮੁਲਾਜ਼ਮ ਰਹੇ ਸੂਬੇਦਾਰ ਬਲਵੀਰ ਸਿੰਘ ਬਹਿਣੀਵਾਲ ਦਾ ਅੰਤਿਮ ਸੰਸਕਾਰ ਅੱਜ ਪਿੰਡ ਬਜਰੂੜ ਦੀ ਸ਼ਮਸ਼ਾਨਘਾਟ ਵਿਖੇ ਪੂਰੇ ਸੈਨਿਕ ਸਨਮਾਨਾਂ ਅਤੇ ਗਮਗੀਨ ਮਾਹੌਲ ਵਿਚ ਕੀਤਾ ਗਿਆ। ਇਸ ਮੌਕੇ ਸਾਂਬਾ (ਜੰਮੂ) ਤੋਂ ਪਹੁੰਚੇ 242 ਫ਼ੀਲਡ ਰੈਜੀਮੈਂਟ ਦੇ ਫ਼ੌਜੀ ਜਵਾਨਾਂ ਨੇ ਨਾਇਬ ਸੂਬੇਦਾਰ ਕਰਮਵੀਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸੂਬੇਦਾਰ ਬਲਵੀਰ ਸਿੰਘ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਰੋਜ਼ਾਨਾ ਅਜੀਤ ਤੋਂ ਅੰਤਿਮ ਸੰਸਕਾਰ ਵਿਚ ਵਿਸ਼ੇਸ਼ ਤੌਰ ’ਤੇ ਉਪ ਸੰਪਾਦਕ ਪਲਵਿੰਦਰ ਸਿੰਘ, ਗਗਨਦੀਪ ਸਿੰਘ, ਜਗਮੀਤ ਸਿੰਘ ਅਤੇ ਚਰਨਪਾਲ ਸਿੰਘ ਨੇ ਵੀ ਸੂਬੇਦਾਰ ਬਲਵੀਰ ਸਿੰਘ ਬਹਿਣੀਵਾਲ ਨੂੰ ਅੰਤਿਮ ਵਿਦਾਇਗੀ ਦਿੱਤੀ। ਸੂਬੇਦਾਰ ਬਲਵੀਰ ਸਿੰਘ ਦੀ ਮ੍ਰਿਤਕ ਦੇਹ ਦੀ ਚਿਖਾ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਸੰਦੀਪ ਸਿੰਘ ਬਹਿਣੀਵਾਲ ਨੇ ਅਗਨੀ ਦਿਖਾਈ। ਇਸ ਮੌਕੇ ਹਾਜ਼ਰ ਲੋਕਾਂ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ। ਅੰਤਿਮ ਯਾਤਰਾ ’ਚ ਅਮਰੀਕ ਸਿੰਘ ਮਾਨ, ਤਰਲੋਚਨ ਸਿੰਘ ਮਾਨ, ਜੋਗਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਗਿੱਲ, ਬਲਦੇਵ ਸਿੰਘ ਗਿੱਲ, ਨਰਿੰਦਰ ਸਿੰਘ ਸਰਪੰਚ, ਨਰਿੰਦਰ ਸਿੰਘ ਪੰਚ, ਸੰਦੀਪ ਸਿੰਘ ਬਹਿਣੀਵਾਲ, ਗੁਰਪ੍ਰੀਤ ਸਿੰਘ ਬਹਿਣੀਵਾਲ, ਸਤਵੀਰ ਸਿੰਘ ਬਹਿਣੀਵਾਲ, ਮਲਕੀਤ ਸਿੰਘ ਛੱਜਾ, ਸਵਰਨ ਸਿੰਘ ਬੈਂਸ ਅਕਾਲੀ ਦਲ ਮਾਨ, ਮਾ. ਤਰਲੋਕ ਸਿੰਘ, ਲਖਵੀਰ ਸਿੰਘ, ਮਲਕੀਤ ਸਿੰਘ, ਬਲਵੀਰ ਸਿੰਘ ਪੰਚ, ਜਸਵਿੰਦਰ ਸਿੰਘ ਜੱਸੀ ਜਗੀਰਦਾਰ, ਬਲਜੀਤ ਸਿੰਘ ਝੱਜ, ਨੰਬਰਦਾਰ ਸਤਨਾਮ ਸਿੰਘ ਸੱਤੀ, ਸੋਹਣ ਸਿੰਘ ਝੱਜ, ਚਰਨਜੀਤ ਸਿੰਘ ਝੱਜ, ਪਿਆਰਾ ਸਿੰਘ ਝੱਜ, ਭੁਪਿੰਦਰ ਸਿੰਘ ਝੱਜ, ਗੁਰਮੇਲ ਸਿੰਘ ਚੱਠਾ, ਬਲਵੀਰ ਸਿੰਘ ਚੱਠਾ, ਕੇਸਰ ਸਿੰਘ ਮੀਰਪੁਰ, ਕੁਲਦੀਪ ਸਿੰਘ ਸਿੱਧੂ, ਪਰਮਿੰਦਰ ਸਿੰਘ ਸਿੱਧ ਸਮੇਤ ਹੋਰ ਵੀ ਸ਼ਾਮਿਲ ਹੋਏ