31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਰੋਟਰੀ ਕਲੱਬ ਬੰਗਾ ਗ੍ਰੀਨ ਨੇ ਸਿੱਖ ਨੈਸ਼ਨਲ ਕਾਲਜ ’ਚ ਪੁਸਤਕ ‘ਮਾਤਾ ਧਰਤਿ ਮਹਤੁ’ ਦਾ ਲੋਕ ਅਰਪਣ ਸਮਾਗਮ ਕਰਵਾਇਆ

ਬੰਗਾ, 31 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਅਮਰੀਕਾ ਨਿਵਾਸੀ ਸਮਾਜ ਸੇਵੀ ਤੇ ਲੇਖਕ ਸ. ਮੋਹਨ ਸਿੰਘ ਮਾਨ ਦੀ ਲਿਖੀ ਦੂਜੀ ਪੁਸਤਕ ‘ਮਾਤਾ ਧਰਤਿ ਮਹੱਤ’ ਲੋਕ ਅਰਪਣ ਕਰਨ ਹਿੱਤ ਸਮਾਗਮ ਕਰਵਾਇਆ।

Ad Position 21
No active advertisement
ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪੁਸਤਕ ‘ਮਾਤਾ ਧਰਤਿ ਮਹਤੁ’ ਨੂੰ ਲੋਕ ਅਰਪਣ ਕਰਨ ਸਮੇਂ ਪਤਵੰਤੇ। 01-11-2026
ਬੰਗਾ, 31 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਅਮਰੀਕਾ ਨਿਵਾਸੀ ਸਮਾਜ ਸੇਵੀ ਤੇ ਲੇਖਕ ਸ. ਮੋਹਨ ਸਿੰਘ ਮਾਨ ਦੀ ਲਿਖੀ ਦੂਜੀ ਪੁਸਤਕ ‘ਮਾਤਾ ਧਰਤਿ ਮਹੱਤ’ ਲੋਕ ਅਰਪਣ ਕਰਨ ਹਿੱਤ ਸਮਾਗਮ ਕਰਵਾਇਆ। ਸਮਾਜ ਸੇਵੀ ਸ. ਹਰਦੇਵ ਸਿੰਘ ਕਾਹਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਵਿਚਾਰ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਵੀ ਧਰਤੀ ਨੂੰ ਮਾਂ ਦਾ ਦਰਜਾ ਦਿੰਦਿਆਂ ਇਸ ਦੀ ਮਹੱਤਤਾ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ। ਸ. ਮੋਹਨ ਸਿੰਘ ਮਾਨ ਨੇ ਆਪਣੀ ਇਸ ਪੁਸਤਕ ਰਾਹੀਂ ਸਮਾਜ ਨੂੰ ਇਕ ਬਹੁਤ ਹੀ ਸਾਰਥਕ ਤੇ ਸਮੇਂ ਦੀ ਲੋੜ ਅਨੁਸਾਰ ਸੁਨੇਹਾ ਦਿੱਤਾ ਹੈ। ਉਨ੍ਹਾਂ ਰੋਟਰੀ ਕਲੱਬ ਬੰਗਾ ਗ੍ਰੀਨ ਦੀ ਵਿਸ਼ੇਸ਼ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਲੱਬ ਵਲੋਂ ਸਿੱਖਿਆ, ਸਿਹਤ, ਵਾਤਾਵਰਨ ਤੇ ਲੋੜਵੰਦਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਨਿਰਸਵਾਰਥ ਸੇਵਾ ਕਾਰਜ ਸਮਾਜ ਲਈ ਪ੍ਰੇਰਨਾ ਸਰੋਤ ਹਨ। ਨਗਰ ਕੌਂਸਲ ਬੰਗਾ ਦੀ ਪ੍ਰਧਾਨ ਮੈਡਮ ਮੋਨਿਕਾ ਵਾਲੀਆ ਨੇ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੰਗਾ ਸ਼ਹਿਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਸੁੰਦਰ ਬਣਾਉਣ ਲਈ ਸੜਕਾਂ, ਸਫ਼ਾਈ, ਪਾਰਕਾਂ, ਪੀਣ ਵਾਲੇ ਸਾਫ਼ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਮਹਿਮਾਨਾਂ ਤੇ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪੁਸਤਕਾਂ ਮਨੁੱਖ ਦੀ ਸੋਚ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ। ਕਾਲਜ ਪ੍ਰਬੰਧਕੀ ਕਮੇਟੀ ਦੇ ਸਥਾਨਕ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਨੇ ਵੀ ਆਪਣੇ ਵਿਚਾਰ ਰੱਖੇ। ਕਲੱਬ ਪ੍ਰਧਾਨ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ਤੇ ਸਕੱਤਰ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਰੋਟਰੀ ਕਲੱਬ ਬੰਗਾ ਗ੍ਰੀਨ ਲਈ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਕਲੱਬ ਇਸ ਮਹੱਤਵਪੂਰਨ ਪੁਸਤਕ ਦੇ ਲੋਕ ਅਰਪਣ ਸਮਾਗਮ ਦਾ ਗਵਾਹ ਬਣਿਆ ਹੈ। ਇਸ ਮੌਕੇ ਅਮਰਦੀਪ ਬੰਗਾ, ਸਰਪੰਚ ਤਲਵਿੰਦਰ ਸਿੰਘ ਗੁਣਾਚੌਰ, ਡਾ. ਬਿੰਦੂ ਕੈਂਥ, ਸੁਖਵਿੰਦਰ ਕੁਮਾਰ ਹੈੱਡਮਾਸਟਰ ਬੀਰਾਮਪੁਰ ਤੇ ਮਾਸਟਰ ਜਸਪਾਲ ਸਿੰਘ ਸੌਂਕੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਡਾ. ਨਿਰਮਲਜੀਤ ਕੌਰ ਨੇ ਨਿਭਾਈ। ਇਸ ਮੌਕੇ ਰਣਜੀਤ ਸਿੰਘ ਕੰਦੋਲਾ, ਰਣਵੀਰ ਸਿੰਘ ਰਾਣਾ, ਜੀਵਨ ਦਾਸ ਕੌਸ਼ਲ, ਸੁਖਵਿੰਦਰ ਸਿੰਘ ਧਾਮੀ, ਬਲਦੀਸ਼ ਲਾਲ, ਗੁਰਜੀਤ ਬੈਂਸ, ਮਾਸਟਰ ਸੁਰਜੀਤ ਸਿੰਘ ਕਰਿਹਾ, ਮਨੀ ਸੱਲਾ, ਦਲਜੀਤ ਅਰੋੜਾ, ਮੈਡਮ ਰਾਜ ਕੁਮਾਰੀ ਐਮ. ਸੀ., ਮੈਡਮ ਮੀਨਾ ਐਮ. ਸੀ., ਬਲਬੀਰ ਸਿੰਘ ਦਿੱਲੀ, ਡਾ. ਸੋਨਾ ਬਾਂਸਲ, ਡਾ. ਨੈਨਸੀ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਦੀਆਂ ਵਿਦਿਆਰਥਣਾਂ ਨੇ 31 ਦੀ ਪ੍ਰੀਖਿਆ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਮੰਗੂਪੁਰ ਕੈਂਪ ਦੌਰਾਨ ਅੱਖਾਂ ਦਾ ਆਪ੍ਰੇਸ਼ਨ ਕਰਵਾ ਚੁੱਕੇ ਮਰੀਜ ਅੱਖਾਂ ਦੀ ਮੁੜ ਜਾਂਚ ਲਈ ਕੱਲ੍ਹ ਮੰਗੂਪੁਰ ਪਹੁੰਚਣ-ਪ੍ਰੋ....
Ad Position 24