31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਨੇ ਵੇਦਾਂਤ ਅਚਾਰੀਆ ਚੇਤਨਾ ਨੰਦ ਤੋਂ ਅਸ਼ੀਰਵਾਦ ਕੀਤਾ ਪ੍ਰਾਪਤ

ਰੱਤੇਵਾਲ, 31 ਅਕਤੂਬਰ (ਅਸ਼ੋਕ ਕੁਮਾਰ ਲੀਲ)-ਬੀਤੇ ਦਿਨ ਸੂਬਾ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਗੌਵਰਧਨ ਜੜਵੀਆ ਆਪਣੇ ਸਾਥੀਆਂ ਸਮੇਤ ਭੂਰੀਵਾਲੇ ਸੰਪਰਦਾਇ ਦੇ ਪਵਿੱਤਰ ਪੋਜੇਵਾਲ ਧਾਮ ’ਤੇ ਨਤਮਸਤਕ ਹੋਣ ਲਈ ਪਹੁੰਚੇ। ਨੰਬਰਦਾਰ ਜਸਪਾਲ ਭਾਟੀਆ ਕਾਠਗੜ੍ਹ ਨੇ ਦੱਸਿਆ ਕਿ ਇਸ ਮੌਕੇ ਟੀਟੂ ਭਾਈ ਪਟੇਲ ਪ੍ਰਧਾਨ ਅਖਿਲ ਭਾਰਤੀ ਗੁਜਰ ਮਹਾਂ ਸਭਾ ਹਰਿਆਣਾ ਨੇ ਦੱਸਿਆ ਕਿ ਗੌਵਰਧਨ ਜੜਵੀਆ ਨੇ ਗੁਜਰਾਤ ਵਿਚ ਪੜ੍ਹੇ ਲਿਖੇ ਨੌਜਵਾਨ ਬੱਚੇ ਬੱਚੀਆਂ ਲਈ ਸਮਾਜ ਸੇਵੀ ਅਗਾਂਹ ਵਧੂ ਸੋਚ ਵਾਲੇ ਵਿਅਕਤੀਆਂ ਦੇ ਸਹਿਯੋਗ ਨਾਲ 2018 ਵਿਚ ਜੋ ਪ੍ਰਾਈਵੇਟ ਇੰਸਟੀਚਿਊਟ ਖੋਲ੍ਹੀ ਹੈ ਉਸ ਵਿਚ ਅੱਜ ਤੱਕ 7000 ਬੱਚੇ, ਬੱਚੀਆਂ ਨੇ ਮੁਫ਼ਤ ਪੜ੍ਹਾਈ ਕਰਕੇ ਸਵੈ ਰੋਜ਼ਗਾਰ ਵਿਚ ਨਿਪੁੰਨਤਾ ਹਾਸਿਲ ਕੀਤੀ ਅਤੇ 1500 ਬੱਚਿਆਂ ਨੇ ਬਿਜਨੈੱਸ ਦੀ ਟ੍ਰੇਨਿੰਗ ਹਾਸਲ ਕਰਕੇ ਹੋਰ ਵੀ ਬੱਚਿਆਂ ਨੂੰ ਰੋਜ਼ਗਾਰ ’ਤੇ ਲਗਾਇਆ ਹੈ।

Ad Position 21
No active advertisement
ਅਜੀਤ ਡੈਸਕ 01-11-2026
ਰੱਤੇਵਾਲ, 31 ਅਕਤੂਬਰ (ਅਸ਼ੋਕ ਕੁਮਾਰ ਲੀਲ)-ਬੀਤੇ ਦਿਨ ਸੂਬਾ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਗੌਵਰਧਨ ਜੜਵੀਆ ਆਪਣੇ ਸਾਥੀਆਂ ਸਮੇਤ ਭੂਰੀਵਾਲੇ ਸੰਪਰਦਾਇ ਦੇ ਪਵਿੱਤਰ ਪੋਜੇਵਾਲ ਧਾਮ ’ਤੇ ਨਤਮਸਤਕ ਹੋਣ ਲਈ ਪਹੁੰਚੇ। ਨੰਬਰਦਾਰ ਜਸਪਾਲ ਭਾਟੀਆ ਕਾਠਗੜ੍ਹ ਨੇ ਦੱਸਿਆ ਕਿ ਇਸ ਮੌਕੇ ਟੀਟੂ ਭਾਈ ਪਟੇਲ ਪ੍ਰਧਾਨ ਅਖਿਲ ਭਾਰਤੀ ਗੁਜਰ ਮਹਾਂ ਸਭਾ ਹਰਿਆਣਾ ਨੇ ਦੱਸਿਆ ਕਿ ਗੌਵਰਧਨ ਜੜਵੀਆ ਨੇ ਗੁਜਰਾਤ ਵਿਚ ਪੜ੍ਹੇ ਲਿਖੇ ਨੌਜਵਾਨ ਬੱਚੇ ਬੱਚੀਆਂ ਲਈ ਸਮਾਜ ਸੇਵੀ ਅਗਾਂਹ ਵਧੂ ਸੋਚ ਵਾਲੇ ਵਿਅਕਤੀਆਂ ਦੇ ਸਹਿਯੋਗ ਨਾਲ 2018 ਵਿਚ ਜੋ ਪ੍ਰਾਈਵੇਟ ਇੰਸਟੀਚਿਊਟ ਖੋਲ੍ਹੀ ਹੈ ਉਸ ਵਿਚ ਅੱਜ ਤੱਕ 7000 ਬੱਚੇ, ਬੱਚੀਆਂ ਨੇ ਮੁਫ਼ਤ ਪੜ੍ਹਾਈ ਕਰਕੇ ਸਵੈ ਰੋਜ਼ਗਾਰ ਵਿਚ ਨਿਪੁੰਨਤਾ ਹਾਸਿਲ ਕੀਤੀ ਅਤੇ 1500 ਬੱਚਿਆਂ ਨੇ ਬਿਜਨੈੱਸ ਦੀ ਟ੍ਰੇਨਿੰਗ ਹਾਸਲ ਕਰਕੇ ਹੋਰ ਵੀ ਬੱਚਿਆਂ ਨੂੰ ਰੋਜ਼ਗਾਰ ’ਤੇ ਲਗਾਇਆ ਹੈ। ਇਸੇ ਤਰ੍ਹਾਂ 45 ਬੱਚਿਆਂ ਨੇ ਆਈ. ਏ. ਐਸ, ਆਈ. ਆਰ. ਐਸ. ਤੇ ਪੀ. ਸੀ. ਐਸ. ਦੀਆਂ ਡਿਗਰੀਆਂ ਪ੍ਰਾਪਤ ਕਰਕੇ ਨੌਕਰੀਆਂ ਹਾਸਿਲ ਕੀਤੀਆਂ ਹਨ। ਇਸੇ ਲੜੀ ਤਹਿਤ ਹਰਿਆਣਾ ਦੇ ਨੋਇਡਾ ਸ਼ਹਿਰ ਵਿਚ ਇਸ ਤਰ੍ਹਾਂ ਦੀ ਪ੍ਰਾਈਵੇਟ ਇੰਸਟੀਚਿਊਟ ਖੋਲ੍ਹਣ ਲਈ ਜ਼ਮੀਨ ਲੈ ਕੇ ਕੰਮ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਇਸ ਕਿਸਮ ਦੀ ਇੰਸਟੀਚਿਊਟ ਦਾ ਨਿਰਮਾਣ ਬਹੁਤ ਜਲਦੀ ਕੀਤਾ ਜਾਵੇਗਾ। ਇਸ ਕੰਮ ਦੀ ਪ੍ਰਵਾਨਗੀ ਲੈਣ ਲਈ ਭੂਰੀਵਾਲੇ ਧਾਮ ਪੋਜੇਵਾਲ ਤੋਂ ਅਚਾਰੀਆ ਸਵਾਮੀ ਚੇਤਨਾ ਨੰਦ ਪਾਸੋਂ ਅਸ਼ੀਰਵਾਦ ਪ੍ਰਾਪਤ ਕਰਨ ਲਈ ਸਾਬਕਾ ਗ੍ਰਹਿ ਮੰਤਰੀ ਗੌਵਰਧਨ ਜਾਵੜੀਆ ਦੇ ਨਾਲ ਸਤੀਸ਼ ਪਟੇਲ ਉਦਯੋਗ ਪਤੀ ਅਖਿਲ ਭਾਰਤੀ ਗੁਜਰ ਮਹਾਂ ਸਭਾ ਦੇ ਪ੍ਰਧਾਨ, ਟੀਟੂ ਭਾਈ ਪਟੇਲ ਪ੍ਰਧਾਨ ਅਖਿਲ ਭਾਰਤੀ ਗੁਜਰ ਮਹਾਂ ਸਭਾ ਹਰਿਆਣਾ, ਕਮਲ ਚੌਹਾਨ ਪ੍ਰਧਾਨ ਗੁਜਰ ਕਲਿਆਣ ਪ੍ਰੀਸ਼ਦ ਪੰਜਾਬ ਤੇ ਨੰਬਰਦਾਰ ਜਸਪਾਲ ਭਾਟੀਆ ਕਾਠਗੜ੍ਹ ਹਾਜ਼ਰ ਸਨ ਅਤੇ ਇਨ੍ਹਾਂ ਨੂੰ ਅਚਾਰੀਆ ਸਵਾਮੀ ਚੇਤਨਾ ਨੰਦ ਮਾਹਰਾਜ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤ ਸੰਚਾਰ ਦੌਰਾਨ 23 ਪ੍ਰਾਣੀਆਂ ਨੇ ਕੀਤਾ ਅੰਮ੍ਰਿਤ ਪਾਨ ਅਗਲੀ ਖ਼ਬਰ ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਬੰਗਾ ਨੂੰ ਦਾਨੀ ਸੱਜਣਾਂ ਵਲੋਂ ਰਾਸ਼ੀ ਭੇਟ
Ad Position 24