31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮੰਗੂਪੁਰ ਕੈਂਪ ਦੌਰਾਨ ਅੱਖਾਂ ਦਾ ਆਪ੍ਰੇਸ਼ਨ ਕਰਵਾ ਚੁੱਕੇ ਮਰੀਜ ਅੱਖਾਂ ਦੀ ਮੁੜ ਜਾਂਚ ਲਈ ਕੱਲ੍ਹ ਮੰਗੂਪੁਰ ਪਹੁੰਚਣ-ਪ੍ਰੋ. ਵਰਿੰਦਰ ਬਛੌੜੀ

ਸੜੋਆ, 31 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਰਜਿ: ਸੜੋਆ ਵਲੋਂ ਪਿੰਡ ਮੰਗੂਪੁਰ ਵਿਖੇ ਲਗਾਏ ਅੱਖਾਂ ਦੇ ਕੈਂਪ ਦੌਰਾਨ ਆਪ੍ਰੇਸ਼ਨ ਕਰਵਾ ਚੁੱਕੇ ਮਰੀਜ਼ ਆਪਣੀਆਂ ਅੱਖਾਂ ਦੀ ਮੁੜ ਜਾਂਚ ਲਈ 2 ਨਵੰਬਰ ਨੂੰ ਸਵੇਰੇ 10:30 ਵਜੇ ਮੁੜ ਕੈਂਪ ਅਸਥਾਨ ’ਤੇ ਪਹੁੰਚ ਕੇ ਡਾਕਟਰਾਂ ਦੀ ਟੀਮ ਕੋਲ ਅੱਖਾਂ ਦੀ ਜਾਂਚ ਕਰਵਾ ਲੈਣ। ਇਹ ਵਿਚਾਰ ਸੁਸਾਇਟੀ ਮੈਂਬਰਾਂ ਦੀ ਪ੍ਰੋ: ਵਰਿੰਦਰ ਬਛੌੜੀ ਪ੍ਰਧਾਨ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਰਜਿ: ਸੜੋਆ ਨੇ ਸੁਸਾਇਟੀ ਮੈਂਬਰਾਂ ਦੀ ਪਿੰਡ ਨਾਨੋਵਾਲ ਵਿਖੇ ਹੋਈ ਵਿਸ਼ੇਸ਼ ਇਕਤਰਤਾ ਦੌਰਾਨ ਪ੍ਰਗਟ ਕੀਤੇ।

Ad Position 21
No active advertisement
ਅਜੀਤ ਡੈਸਕ 01-11-2026
ਸੜੋਆ, 31 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਰਜਿ: ਸੜੋਆ ਵਲੋਂ ਪਿੰਡ ਮੰਗੂਪੁਰ ਵਿਖੇ ਲਗਾਏ ਅੱਖਾਂ ਦੇ ਕੈਂਪ ਦੌਰਾਨ ਆਪ੍ਰੇਸ਼ਨ ਕਰਵਾ ਚੁੱਕੇ ਮਰੀਜ਼ ਆਪਣੀਆਂ ਅੱਖਾਂ ਦੀ ਮੁੜ ਜਾਂਚ ਲਈ 2 ਨਵੰਬਰ ਨੂੰ ਸਵੇਰੇ 10:30 ਵਜੇ ਮੁੜ ਕੈਂਪ ਅਸਥਾਨ ’ਤੇ ਪਹੁੰਚ ਕੇ ਡਾਕਟਰਾਂ ਦੀ ਟੀਮ ਕੋਲ ਅੱਖਾਂ ਦੀ ਜਾਂਚ ਕਰਵਾ ਲੈਣ। ਇਹ ਵਿਚਾਰ ਸੁਸਾਇਟੀ ਮੈਂਬਰਾਂ ਦੀ ਪ੍ਰੋ: ਵਰਿੰਦਰ ਬਛੌੜੀ ਪ੍ਰਧਾਨ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਰਜਿ: ਸੜੋਆ ਨੇ ਸੁਸਾਇਟੀ ਮੈਂਬਰਾਂ ਦੀ ਪਿੰਡ ਨਾਨੋਵਾਲ ਵਿਖੇ ਹੋਈ ਵਿਸ਼ੇਸ਼ ਇਕਤਰਤਾ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਇਹ 15ਵਾਂ ਕੈਪ ਲਗਾਇਆ ਸੀ , ਜਦਕਿ ਸੁਸਾਇਟੀ ਵਲੋਂ ਅਗਲਾ ਕੈਂਪ ਕਿਸੇ ਹੋਰ ਲੋੜਵੰਦ ਪਿੰਡ ਅੰਦਰ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਗਰ ਨਿਵਾਸੀ ਜਾਂ ਧਾਰਮਿਕ ਸੰਸਥਾ ਸੁਸਾਇਟੀ ਵਲੋਂ ਕੈਪ ਲਗਾਉਣਾ ਚਾਹੁੰਦੀ ਹੈ, ਤਾਂ ਉਹ ਸਾਡੇ ਕਿਸੇ ਵੀ ਮੈਂਬਰ ਨਾਲ ਕੈਂਪ ਲਗਾਉਣ ਸੰਬੰਧੀ ਸੰਪਰਕ ਕਰ ਸਕਦੀ ਹੈ। ਕੈਂਪ ਦਾ ਸਾਰਾ ਖਰਚ ਸੁਸਾਇਟੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ਨਾਜਰ ਰਾਮ ਮਾਨ ਸਾਬਕਾ ਡੀ. ਈ. ਓ., ਸੋਹਣ ਸਿੰਘ ਸੈਂਪਲਾ ਸਾਬਕਾ ਬੀ. ਪੀ. ਓ., ਪ੍ਰਿੰਸੀਪਲ ਪ੍ਰੇਮ ਕੁਮਾਰ ਸਾਹਿਬਾ, ਲਾਲ ਸਿੰਘ ਮਾਨ ਮੈਨੇਜਰ, ਤੇਲੂ ਰਾਮ ਸਾਬਕਾ ਸਰਪੰਚ, ਰਜਿੰਦਰ ਕੁਮਾਰ ਲੈਕਚਰਾਰ, ਕੈਪਟਨ ਤਰਸੇਮ ਸਿਘ ਖੁਰਦਾ, ਬਲਵਿੰਦਰ ਸਿੰਘ, ਮੋਹਣ ਲਾਲ ਖਰੌੜ, ਗੁਰਦਿਆਲ ਮਾਨ, ਨਰੰਜਣਜੋਤ ਸਿੰਘ ਚਾਂਦਪੁਰ ਰੁੜਕੀ, ਚਰਨਜੀਤ ਆਲੋਵਾਲ, ਜਗਮੋਹਣ ਸਿੰਘ ਨੌਰਦ ਲੈਕਚਰਾਰ, ਮਹਿੰਦਰ ਚੰਦ ਪੋਜੇਵਾਲ, ਲੈਕਚਰਾਰ ਰਾਜ ਕੁਮਾਰ ਮਾਲੇਵਾਲ, ਬਲਵੀਰ ਸਿੰਘ ਸੁਪਰਡੈਂਟ ਕਾਲੇਵਾਲ ਬੀਤ ਤੇ ਚਮਨ ਲਾਲ ਸੜੋਆ ਆਦਿ ਨੇ ਵੀ ਸੰਬੰਧਤ ਮਰੀਜਾਂ ਨੂੰ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਲਈ ਮੰਗੂਪੁਰ ਵਿਖੇ ਪਹੁੰਚ ਰਹੀ ਟੀਮ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਬੰਗਾ ਗ੍ਰੀਨ ਨੇ ਸਿੱਖ ਨੈਸ਼ਨਲ ਕਾਲਜ ’ਚ ਪੁਸਤਕ ‘ਮਾਤਾ ਧਰਤਿ ਮਹਤੁ’ ਦਾ ਲੋਕ ਅਰਪਣ ਸਮਾਗਮ ਕਰਵਾਇਆ ਅਗਲੀ ਖ਼ਬਰ “ ਸੁਰੱਖਿਅਤ ਬਚਪਨ ਅਭਿਆਨ” ਤਹਿਤ ਕਰਵਾਇਆ ਸੈਮੀਨਾਰ
Ad Position 24