31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜਾਗਰੂਕਤਾ ਰੈਲੀ ਕੱਢੀ

ਨਵਾਂਸ਼ਹਿਰ, 31 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਸਥਾਨਕ ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵਲੋਂ ਦੁਆਬਾ ਗਰੁੱਪ ਆਫ ਕਾਲਜਿਜ਼ ਦੇ ਸਹਿਯੋਗ ਨਾਲ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਜਾਗਰੂਕਤਾ ਰੈਲੀ ਕੱਢੀ ਗਈ। ਦੁਆਬਾ ਆਰੀਆ ਸ.

Ad Position 21
No active advertisement
ਅਜੀਤ ਡੈਸਕ 01-11-2026
ਨਵਾਂਸ਼ਹਿਰ, 31 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਸਥਾਨਕ ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵਲੋਂ ਦੁਆਬਾ ਗਰੁੱਪ ਆਫ ਕਾਲਜਿਜ਼ ਦੇ ਸਹਿਯੋਗ ਨਾਲ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਜਾਗਰੂਕਤਾ ਰੈਲੀ ਕੱਢੀ ਗਈ। ਦੁਆਬਾ ਆਰੀਆ ਸ. ਸ. ਸਕੂਲ ਤੋਂ ਰੈਲੀ ਨੂੰ ਝੰਡੀ ਦੇਣ ਦੀ ਰਸਮ ਮਹਿੰਦਰ ਸਿੰਘ ਬਾਠ ਚੇਅਰਮੈਨ ਦੁਆਬਾ ਗਰੁੱਪ ਆਫ ਕਾਲਜਿਜ਼ ਵਲੋਂ ਦੇ ਕੇ ਰਵਾਨਾ ਕੀਤਾ। ਮਹਿੰਦਰ ਸਿੰਘ ਬਾਠ ਤੇ ਹਰਵਿੰਦਰ ਸਿੰਘ ਬਾਠ ਨੂੰ ਸੋਸਾਇਟੀ ਵਲੋਂ ਸਨਮਾਨਿਤ ਵੀ ਕੀਤਾ। ਉਨ੍ਹਾਂ ਦੇ ਨਾਲ ਹਰਵਿੰਦਰ ਸਿੰਘ ਬਾਠ ਪ੍ਰਧਾਨ, ਡਾ. ਰਾਜੇਸ਼ਵਰ ਸਿੰਘ ਡਾਇਰੈਕਟਰ ਪ੍ਰਿੰਸੀਪਲ, ਡਾ. ਖੁਸ਼ਨੀਤ ਕੌਰ ਬਾਠ ਪ੍ਰਿੰਸੀਪਲ, ਟਰਸੱਟੀ ਗੁਰਪ੍ਰੀਤ ਸਿੰਘ ਬਾਠ ਤੇ ਨਵਪ੍ਰੀਤ ਸੰਘਾ ਵੀ ਮੌਜੂਦ ਸਨ। ਰੋਟਰੀ ਭਵਨ ਵਿਖੇ ਸੈਮੀਨਾਰ ਨੂੰ ਡਾ. ਅਜੇ ਬੱਗਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਗਿਆਨ ਹੋਣ ਦਾ ਮਤਲਬ ਹੈ ਨਾ-ਮਾਤਰ ਕੌਮੀ ਸਮੱਸਿਆਵਾਂ ਤੇ ਅਗਿਆਨਤਾ ਜਾ ਨਜ਼ਰਅੰਦਾਜੀ ਦਾ ਮਤਲਬ ਹੈ ਅਣਗਣਿਤ ਸਮੱਸਿਆਵਾਂ। ਉਨ੍ਹਾਂ ਆਖਿਆ ਕਿ ਅਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਸਵੈ-ਪੜਚੋਲ ਰਾਹੀਂ ਦਿਨ ਭਰ ਦੀਆਂ ਸਰਗਰਮੀਆਂ ਨੂੰ ਬਤੌਰ ਨਾਗਰਿਕ ਜ਼ਿੰਮੇਵਾਰ ਤੇ ਗੈਰ-ਜਿੰਮੇਵਾਰ ਨਾਗਰਿਕ ਸਰਗਰਮੀਆਂ ਦਾ ਟੈਗ ਲਗਾ ਸਕਦੇ ਹਾਂ। ਸੈਮੀਨਾਰ ਨੂੰ ਟ੍ਰੈਫਿਕ ਪੁਲਿਸ ਵਲੋਂ ਪ੍ਰਵੀਨ ਕੁਮਾਰ, ਜੀ. ਐਸ. ਤੂਰ, ਜੇ. ਐਸ. ਗਿੱਦਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵਲੋਂ ਜੀ. ਐਸ. ਤੂਰ, ਹਰਪ੍ਰਭਮਹਿਲ ਸਿੰਘ, ਜੇ. ਐਸ. ਗਿੱਦਾ, ਨਰਿੰਦਰਪਾਲ ਤੂਰ, ਦਿਲਬਾਗ ਸਿੰਘ ਰਿਟਾ: ਡੀ. ਈ. ਓ., ਪ੍ਰਿੰਸੀਪਲ ਬਿਕਰਮਜੀਤ ਸਿੰਘ, ਡਾ.ਅਜੇ ਬੱਗਾ, ਜੋਗਾ ਸਿੰਘ ਸਾਧੜਾ ਵੀ ਹਾਜ਼ਰ ਸਨ। ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ ਬਰਨਾਲਾ ਕਲਾਂ ਵਲੋਂ ਹਰਪ੍ਰਭਮਹਿਲ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ ਦੁਆਬਾ , ਸੁੱਖਰਾਜ ਸਿੰਘ ਤੂਰ, ਹਰਪ੍ਰੀਤ ਸਿੰਘ, ਭਾਈ ਜਸਪਾਲ ਸਿੰਘ, ਲਖਵੀਰ ਸਿੰਘ ਦੁਆਬਾ, ਜਸਵੀਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ ਐਂਬੂਲੈਂਸ ਸੇਵਾ, ਤਰਸੇਮ ਸਿੰਘ ਵਾਹਨ -ਸਾਊਂਡ ਦੀ ਪ੍ਰਸੰਸਾਯੋਗ ਸੇਵਾ ਕੀਤੀ। ਟ੍ਰੈਫਿਕ ਪੁਲਿਸ ਵਲੋਂ ਇੰਸਪੈਕਟਰ ਰਾਜ ਕੁਮਾਰ ਪੀ. ਸੀ. ਆਰ. ਇੰਚਾਰਜ, ਸੁਭਾਸ਼ ਚੰਦਰ ਏ. ਐਸ. ਆਈ., ਪ੍ਰਵੀਨ ਕੁਮਾਰ ਇੰਸਪੈਕਟਰ ਹਾਜਰ ਸਨ। ਰੋਡ ਸੇਫਟੀ ਟ੍ਰੇਨਿੰਗ ਪਾਰਕ ਵਿਖੇ ਨੌਜਵਾਨਾਂ ਨੂੰ ਸੜਕ ਸੁਰੱਖਿਆ ਬਾਰੇ ਟ੍ਰੇਨਿੰਗ ਜੀ. ਐਸ. ਤੂਰ ਤੇ ਰੋਟੇਰੀਅਨ ਮੈਡਮ ਸੁਰਿੰਦਰ ਕੌਰ ਤੂਰ ਨੇ ਸੜਕ ਸੁਰੱਖਿਆ ਤੇ ਕੁਇੱਜ ਪ੍ਰੋਗਰਾਮ ਦਾ ਸੰਚਾਲਨ ਕੀਤਾ, ਜਿਸ ’ਚ ਪ੍ਰੋ: ਜਸਵਿੰਦਰ ਸਿੰਘ ਹੁੰਦਲ, ਪ੍ਰੋ. ਛਾਇਆ, ਵਿਦਿਆਰਥੀਆਂ ’ਚੋਂ ਗੁਰਸੇਵਕ, ਨਿਸੀਤਾ, ਜੈਸਮੀਨ, ਪ੍ਰਿੰਸ ਮਹਿਮੀ, ਮਹਿਕ ਵਿਰਦੀ, ਮਨਜਿੰਦਰ ਕੌਰ, ਏਕਮਜੋਤ ਸਿੰਘ, ਸਿਮਰਨ ਕੌਰ, ਸੋਨੀਆ ਨੇ ਸਹੀ ਜੁਆਬ ਦੇ ਕੇ ਇਨਾਮ ਹਾਸਿਲ ਕੀਤੇ। ਦੁਆਬਾ ਕਾਲਜ ਤੋਂ ਸਟਾਫ ਮੈਂਬਰਾਂ ਗਗਨਜੋਤ, ਰਮਨਦੀਪ ਕੌਰ, ਸਵੀਨਾ ਰਾਣੀ, ਇਰਵਿੰਦਰ ਕੌਰ, ਸੰਗੀਤਾ ਦੇਵੀ, ਸਰਬਜੀਤ ਕੌਰ, ਗੁਰਪਾਲ ਸਿੰਘ, ਗਗਨਦੀਪ ਸਿੰਘ, ਨਾਨਕਸ਼ਰਣ ਸਿੰਘ, ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ, ਜੀਨਤ, ਪੂਜਾ, ਸ਼ਰਨਜੀਤ ਕੌਰ, ਮਨੀਸ਼ਾ, ਕ੍ਰਿਨਪ੍ਰੀਤ ਕੌਰ, ਨੀਟਾ, ਪਿੰਕੀ, ਪ੍ਰਿਅੰਕਾ, ਮਨਪ੍ਰੀਤ ਕੌਰ, ਮੁਸਕਾਨਦੀਪ ਕੌਰ, ਪ੍ਰਿਆ, ਸ਼ਵਿਾਅੰਜੀ, ਨਿਧੀ ਠਾਕੁਰ ਅਤੇ ਦਲਜੀਤ ਸਿੰਘ ਨੇ ਸਰਬਜੀਤ ਸਿੰਘ ਨੇ ਸਮੁੱਚੇ ਤੌਰ ਤੇ ਉਤਸ਼ਾਹਜਨਕ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਟਰੋਕ ਦਿਵਸ ਮੌਕੇ ਲੋਕਾਂ ਨੂੰ ਸਟਰੋਕ ਦੇ ਲੱਛਣਾਂ ਤੇ ਬਚਾਅ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਤਣਾਅ ਪ੍ਰਬੰਧਨ ਵਿਸ਼ੇ ’ਤੇ ਵਰਕਸ਼ਾਪ-ਕਮ-ਟ੍ਰੇਨਿੰਗ ਸੈਸ਼ਨ ਲਗਾਇਆ
Ad Position 24