31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭੋਗ ’ਤੇ ਵਿਸ਼ੇਸ਼- ਗੁਰਦੀਪ ਸਿੰਘ ਕੂਕਾ ਮੇਹਲੀ

ਬਹਿਰਾਮ-ਸ. ਗੁਰਦੀਪ ਸਿੰਘ ਕੂਕਾ ਕਾਨੂੰਗੋ ਰਿਟਾ.

Ad Position 21
No active advertisement
ਅਜੀਤ ਡੈਸਕ 01-11-2026
ਬਹਿਰਾਮ-ਸ. ਗੁਰਦੀਪ ਸਿੰਘ ਕੂਕਾ ਕਾਨੂੰਗੋ ਰਿਟਾ. ਡੀ.ਆਰ. ਏ. ਦਾ ਜਨਮ 11 ਅਪ੍ਰੈਲ 1952 ਨੂੰ ਪਿੰਡ ਕੱਕੜ ਮੰਝ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਸ. ਅੱਛਰ ਸਿੰਘ ਦੇ ਘਰ ਤੇ ਮਾਤਾ ਬੀਬੀ ਗੁਰਜੀਤ ਕੌਰ ਦੀ ਕੁੱਖੋਂ ਹੋਇਆ। ਦਸਵੀਂ ਤੱਕ ਦੀ ਵਿੱਦਿਆ ਸਤਿਗੁਰੂ ਹਰੀ ਸਿੰਘ ਵਿਦਿਆਲਿਆ ਜੀਵਨ ਨਗਰ ਜ਼ਿਲ੍ਹਾ ਸਿਰਸਾ ਤੋਂ ਪ੍ਰਾਪਤ ਕੀਤੀ ਅਤੇ ਬੀ. ਏ. ਦੀ ਪੜ੍ਹਾਈ ਦੌਰਾਨ ਹੀ ਟਿਊਬਵੈੱਲ ਆਪ੍ਰੇਟਰ ਦੀ ਨੌਕਰੀ ਮਿਲੀ ਜੋ ਥੋੜੇ ਸਮੇਂ ਬਾਅਦ ਛੱਡ ਦਿੱਤੀ ਤੇ ਪਟਵਾਰੀ ਦੀ ਨੌਕਰੀ ਮਿਲੀ ਜੋ ਹਰਿਆਣਾ ਜੱਟਾਂ ਤੋਂ ਸ਼ੁਰੂ ਕੀਤੀ। ਆਪਣੀ ਨੌਕਰੀ ਮਿਹਨਤ ਤੇ ਲਗਨ ਨਾਲ ਕਰਦੇ ਹੋਏ 36 ਸਾਲ ਬਾਅਦ 2010 ਵਿਚ ਬਲਾਚੌਰ ਤੋਂ ਕਾਨੂੰਗੋ ਸੇਵਾ ਮੁਕਤ ਹੋ ਗਏ। ਜੀਵਨ ਸਾਥਣ ਬੀਬੀ ਪਰਮਜੀਤ ਕੌਰ ਦੀ ਮਿਹਨਤ ਨਾਲ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਗਿੱਲ ਤੇ ਰਾਜਬੀਰ ਸਿੰਘ ਗਿੱਲ ਨੂੰ ਉਚੇਰੀ ਵਿੱਦਿਆ ਹਾਸਲ ਕਰਵਾ ਕੇ ਕਾਮਯਾਬ ਕੀਤਾ। ਇਹ ਵੀ ਜ਼ਿਕਰਯੋਗ ਹੈ ਕਿ ਸ. ਗੁਰਦੀਪ ਸਿੰਘ ਸਾਬਕਾ ਕਾਨੂੰਗੋ ਐਸੋਸੀਏਸ਼ਨ ਪੰਜਾਬ ਪ੍ਰਧਾਨ, ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਮੁਕਤਿਆਰ ਸੇਵਾਦਾਰ, ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ ਸੰਸਥਾ ਤੇ ਹੋਰ ਵੀ ਕਈ ਸੰਸਥਾਵਾਂ ਵਿਚ ਸੇਵਾਵਾਂ ਨਿਭਾਅ ਚੁੱਕੇ ਹਨ। 01 ਨਵੰਬਰ 2026 ਨੂੰ ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਮੇਹਲੀ ਵਿਖੇ ਹੋਵੇਗਾ, ਜਿਥੇ ਵੱਖ-ਵੱਖ ਸ਼ਖ਼ਸੀਅਤਾਂ ਸ਼ਰਧਾਂਜਲੀ ਭੇਟ ਕਰਨਗੀਆਂ। -ਨਛੱਤਰ ਸਿੰਘ ਬਹਿਰਾਮ
Ad Position 22
No active advertisement
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਬੰਗਾ ਨੂੰ ਦਾਨੀ ਸੱਜਣਾਂ ਵਲੋਂ ਰਾਸ਼ੀ ਭੇਟ ਅਗਲੀ ਖ਼ਬਰ ਰਟੈਂਡਾ ਸਕੂਲ ਨੇ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮੇ ਵਿਚ ਮਾਰੀ ਬਾਜ਼ੀ
Ad Position 24